ਨਰਾਤਿਆਂ ‘ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਮਾਂ ਦੁਰਗਾ ਦੀ ਝੱਲਣੀ ਪੈ ਸਕਦੀ ਹੈ ਨਰਾਜ਼ਗੀ

ਸਰਦ ਰੁੱਤ ਦੇ ਨਰਾਤੇ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੇ ਹਨ । ਜਿਸ ਦੇ ਲਈ ਸ਼ਰਧਾਲੂ ਬੜੇ ਹੀ ਜ਼ੋਰ ਸ਼ੋਰ ਦੇ ਨਾਲ ਤਿਆਰੀ ਕਰ ਰਹੇ ਹਨ । ਪਰ ਇਸ ਦੌਰਾਨ ਅਸੀਂ ਤੁਹਾਨੂੰ ਨਰਾਤਿਆਂ ਨੂੰ ਲੈ ਕੇ ਕੁਝ ਖ਼ਾਸ ਗੱਲਾਂ ਦੱਸਾਂਗੇ ।ਕਿਉਂਕਿ ਜਾਣੇ ਅਣਜਾਣੇ ਅਸੀਂ ਕੁਝ ਗਲਤੀਆਂ ਕਰ ਬੈਠਦੇ ਹਾਂ । ਜਿਸ ਦੇ ਕਾਰਨ ਸਾਨੂੰ ਮਾਂ ਦੁਰਗਾ ਦੀ ਨਰਾਜ਼ਗੀ ਝੱਲਣੀ ਪੈ ਸਕਦੀ ਹੈ ।

By  Shaminder October 14th 2023 10:01 AM

ਸਰਦ ਰੁੱਤ ਦੇ ਨਰਾਤੇ (navratri 2023)ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੇ ਹਨ । ਜਿਸ ਦੇ ਲਈ ਸ਼ਰਧਾਲੂ ਬੜੇ ਹੀ ਜ਼ੋਰ ਸ਼ੋਰ ਦੇ ਨਾਲ ਤਿਆਰੀ ਕਰ ਰਹੇ ਹਨ । ਪਰ ਇਸ ਦੌਰਾਨ ਅਸੀਂ ਤੁਹਾਨੂੰ ਨਰਾਤਿਆਂ ਨੂੰ ਲੈ ਕੇ ਕੁਝ ਖ਼ਾਸ ਗੱਲਾਂ ਦੱਸਾਂਗੇ ।ਕਿਉਂਕਿ ਜਾਣੇ ਅਣਜਾਣੇ ਅਸੀਂ ਕੁਝ ਗਲਤੀਆਂ ਕਰ ਬੈਠਦੇ ਹਾਂ । ਜਿਸ ਦੇ ਕਾਰਨ ਸਾਨੂੰ ਮਾਂ ਦੁਰਗਾ ਦੀ ਨਰਾਜ਼ਗੀ ਝੱਲਣੀ ਪੈ ਸਕਦੀ ਹੈ ।ਅੱਜ ਦੇ ਇਸ ਆਰਟੀਕਲ ‘ਚ ਅਸੀਂ ਤੁਹਾਨੂੰ ਦੱਸਾਂਗੇ ਕਿ ਨਰਾਤਿਆਂ ਦੌਰਾਨ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ । 

ਹੋਰ ਪੜ੍ਹੋ :  ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ

ਘਰ ਦੀ ਸਾਫ਼ ਸਫ਼ਾਈ 

ਨਰਾਤਿਆਂ ਦੀ ਸ਼ੁਰੂਆਤ ਤੋਂ ਪਹਿਲਾਂ ਘਰ ਦੀ ਸਾਫ਼ ਸਫ਼ਾਈ ਬਹੁਤ ਜ਼ਰੂਰੀ ਹੁੰਦੀ ਹੈ । ਘਰ ਦੇ ਕਿਸੇ ਵੀ ਕੋਨੇ ‘ਚ ਜਾਲੇ ਨਾ ਲੱਗੇ ਹੋਣ ਅਤੇ ਨਾਂ ਹੀ ਘਰ ‘ਚ ਟੁੱਟੀਆਂ ਭੱਜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ।ਘਰ ਦੇ ਹਰ ਕੋਨੇ ਦੀ ਚੰਗੀ ਤਰ੍ਹਾਂ ਸਾਫ਼ ਸਫਾਈ ਕਰ ਲੈਣੀ ਚਾਹੀਦੀ ਹੈ। ਭਗਵਾਨ ਦੇ ਸਾਰੇ ਕੱਪੜੇ, ਪੋਸ਼ਾਕ ਅਤੇ ਆਸਨ ਨੂੰ ਧੋ ਕੇ ਫਾਲਤੂ ਚੀਜ਼ਾਂ ਹਟਾ ਦੇਣੀਆਂ ਚਾਹੀਦੀਆਂ ਹਨ ।  


ਮਨ ‘ਚ ਗਲਤ ਵਿਚਾਰ ਨਾ ਆਉਣ ਦਿਓ 

ਨਰਾਤਿਆਂ ‘ਚ ਮਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸ ਦਿਨ ਕਿਸੇ ਦੇ ਪ੍ਰਤੀ ਵੀ ਵੈਰ ਵਿਰੋਧ ਅਤੇ ਮਨ ‘ਚ ਕਿਸੇ ਪ੍ਰਤੀ ਦੁਸ਼ਮਣੀ ਨਹੀਂ ਰੱਖਣੀ ਚਾਹੀਦੀ। ਕਿਉਂ ਕਿ ਅਜਿਹਾ ਕਰਕੇ ਤੁਸੀਂ ਮਾਂ ਦਾ ਆਸ਼ੀਰਵਾਦ ਨਹੀਂ ਬਲਕਿ ਉਸ ਦੀ ਨਾਰਾਜ਼ਗੀ ਹੀ ਹਾਸਲ ਕਰੋਗੇ । ਲਸਣ ਅਤੇ  ਨਾਨਵੈਜ ਦਾ ਇਸਤੇਮਾਲ ਭੁੱਲ ਕੇ ਵੀ ਇਨ੍ਹਾਂ ਦਿਨਾਂ ਦੌਰਾਨ ਨਾ ਕਰੋ ।ਸਾਦਾ ਭੋਜਨ ਅਤੇ ਫਲ ਖਾ ਸਕਦੇ ਹੋ ।


ਨਹੂੰ ਅਤੇ ਵਾਲ ਕਟਵਾਉਣਾ  

ਕਈ ਲੋਕ ਨਰਾਤਿਆਂ ਦੇ ਦੌਰਾਨ ਨਹੂੰ ਜਾਂ ਫਿਰ ਵਾਲ ਕਟਵਾਉਣ ਲੱਗ ਪੈਂਦੇ ਹਨ । ਪਰ ਅਜਿਹਾ ਭੁੱਲ ਕੇ ਵੀ ਨਾ ਕਰੋ । ਇਨ੍ਹਾਂ ਨੌ ਦਿਨਾਂ ਦੌਰਾਨ ਇਹ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ ਅਤੇ ਜੇ ਕਟਵਾਉਣੇ ਹੀ ਹਨ ਤਾਂ ਨਰਾਤਿਆਂ ਤੋਂ ਪਹਿਲਾਂ ਵਾਲ ਅਤੇ ਨਹੂੰ ਕੱਟ ਸਕਦੇ ਹੋ ।ਇਹ ਕੰਮ ਨਰਾਤਿਆਂ ‘ਚ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ । 


ਚਮੜੇ ਦੀ ਬਣੀਆਂ ਚੀਜ਼ਾਂ ਤੋਂ ਪਰਹੇਜ਼

ਇਨ੍ਹਾਂ ਨੌ ਦਿਨਾਂ ਦੌਰਾਨ ਚਮੜੇ ਦੀਆਂ ਬਣੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਕਈ ਵਾਰ ਲੋਕ ਬਟੂਆ ਅਤੇ ਚਮੜੇ ਦੀ ਬੈਲਟ ਅਤੇ ਔਰਤਾਂ ਪਰਸ ਦਾ ਇਸਤੇਮਾਲ ਕਰਦੀਆਂ ਹਨ । ਪਰ ਇਨ੍ਹਾਂ ਦਾ ਇਸਤੇਮਾਲ ਵਰਜਿਤ ਹੈ । 



Related Post