ਹੁਣ ਨਹੀਂ ਬਣੇਗੀ ਦਿਲਜੀਤ ਦੋਸਾਂਝ ਸਟਾਰਰ ਫਿਲਮ 'ਰੰਨਾ 'ਚ ਧੰਨਾ' ਹੁਣ ਨਹੀਂ ਬਣੇਗੀ, ਜਾਣੋ ਕਿਉਂ
ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਆਪਣੇ ਮਿਊਜ਼ਿਕਲ ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸੇ ਵਿਚਾਲੇ ਇਹ ਖ਼ਬਰ ਸਾਹਮਣੇ ਆਈ ਹੈ ਕਿ ਦਿਲਜੀਤ ਦੋਸਾਂਝ ਸਟਾਰਰ ਫਿਲਮ 'ਰੰਨਾ 'ਚ ਧੰਨਾ' ਹੁਣ ਨਹੀਂ ਬਣੇਗੀ, ਇਸ ਦੀ ਜਾਣਕਾਰੀ ਖ਼ੁਦ ਇਸ ਫਿਲਮ ਦੇ ਨਿਰਮਾਤਾ ਵੱਲੋਂ ਸਾਂਝੀ ਕੀਤੀ ਗਈ ਹੈ।
Diljit Dosanjh starter film 'Raana ch Dhanna' Cancel : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਆਪਣੇ ਮਿਊਜ਼ਿਕਲ ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸੇ ਵਿਚਾਲੇ ਇਹ ਖ਼ਬਰ ਸਾਹਮਣੇ ਆਈ ਹੈ ਕਿ ਦਿਲਜੀਤ ਦੋਸਾਂਝ ਸਟਾਰਰ ਫਿਲਮ 'ਰੰਨਾ 'ਚ ਧੰਨਾ' ਹੁਣ ਨਹੀਂ ਬਣੇਗੀ, ਇਸ ਦੀ ਜਾਣਕਾਰੀ ਖ਼ੁਦ ਇਸ ਫਿਲਮ ਦੇ ਨਿਰਮਾਤਾ ਵੱਲੋਂ ਸਾਂਝੀ ਕੀਤੀ ਗਈ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਮਲਟੀ ਸਟਾਰਰ ਫਿਲਮ 'ਰੰਨਾ 'ਚ ਧੰਨਾ' ਦਾ ਐਲਾਨ ਕੀਤਾ ਗਿਆ ਸੀ। ਇਸ ਫਿਲਮ ਵਿੱਚ ਦੋਸਾਂਝਵਾਲਾ ਦੇ ਨਾਲ-ਨਾਲ ਕਈ ਹੋਰ ਸਟਾਰ ਵੀ ਨਜ਼ਰ ਆਉਣਗੇ। ਇਸ ਵਿੱਚ ਦਿਲਜੀਤ ਦੇ ਨਾਲ -ਨਾਲ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਸਣੇ ਕਈ ਹੋਰ ਮਸ਼ਹੂਰ ਪੰਜਾਬੀ ਕਲਾਕਾਰ ਨੂੰ ਕਾਸਟ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਸੀ।
ਹਾਲ ਹੀ ਵਿੱਚ ਇਸ ਫਿਲਮ ਦੇ ਡਾਇਰੈਕਟਰ ਅਮਰਜੀਤ ਸਰ੍ਹਾਂ ਨੇ ਇਸ ਫਿਲਮ ਦੇ ਨਾਂ ਬਨਣ ਦੇ ਐਲਾਨ ਦੀ ਗੱਲ ਕੀਤੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਫਿਲਮ ਬਨਣ ਵਿੱਚ ਕਾਫੀ ਸਮਾਂ ਲੱਗੇਗਾ ਜਿਸ ਦੇ ਚੱਲਦੇ ਇਸ ਨੂੰ ਟਾਲ ਦਿੱਤਾ ਗਿਆ ਹੈ।
ਹੋਰ ਪੜ੍ਹੋ : ਫਿਲਮ 'ਕੁੜੀ ਹਰਿਆਣੇ ਵੱਲ ਦੀ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਨੇ ਜਿੱਤਿਆ ਫੈਨਜ਼ ਦਾ ਦਿਲ
ਇਸ ਫਿਲਮ ਨੂੰ ਲੈ ਕੇ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਅਸਲ ਵਿੱਚ ਫਿਲਮ ਬਨਾਉਣ ਵਿੱਚ ਦੇਰੀ ਦੇ ਨਾਲ-ਨਾਲ ਸਇਸੇ ਸਬਜੈਕਟ ਅਧਾਰਿਤ ਅਤੇ ਮੁਹਾਂਦਰੇ ਦੇ ਇਰਦ-ਗਿਰਦ ਜੁੜੀਆਂ ਦੋ ਹੋਰ ਵੱਡੀਆਂ ਫਿਲਮਾਂ ਦਾ ਰਿਲੀਜ਼ ਹੋਣਾ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਇਸ ਕਾਨਸੈਪਟ ਉੱਤੇ ਬਣੀ ਇਸ ਫਿਲਮ ਦੇ ਨਿਰਮਾਣ ਨੂੰ ਰੋਕ ਦਿੱਤਾ ਗਿਆ ਹੈ।ਦੱਸ ਦਈਏ ਕਿ ਅਮਰਜੀਤ ਸਿੰਘ ਚਮਕੀਲਾ, ਜੱਟ ਐਂਡ ਜੂਲੀਅਟ ਵਰਗੀਆਂ ਕਈ ਹਿੱਟ ਫਿਲਮਾਂ ਦੇਣ ਵਾਲੇ ਦਿਲਜੀਤ ਦੋਸਾਂਝ ਦੀ ਇਹ ਪਹਿਲੀ ਫਿਲਮ ਹੋਵੇਗੀ ਜੋ ਪੂਰੀ ਤਰੀਕੇ ਨਾਲ ਬਣ ਨਹੀਂ ਸਕੇਗੀ।