ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ‘ਤੇ ਬਣ ਰਹੀ ਦਿਲਜੀਤ ਦੋਸਾਂਝ ਧੀ ਦੀ ਫ਼ਿਲਮ ‘ਪੰਜਾਬ 95’ ‘ਤੇ ਸੈਂਸਰ ਬੋਰਡ ਦੀ ਚੱਲੀ ਕੈਂਚੀ, ਫ਼ਿਲਮ ‘ਤੇ ਲਗਾਏ 85 ਕੱਟ
ਮੀਡੀਆ ਰਿਪੋਰਟਸ ਦੇ ਮੁਾਤਬਕ ਇਸ ਫ਼ਿਲਮ ਨੂੰ ਸੈਂਸਰ ਬੋਰਡ ਨੇ ਵੇਖਿਆ ਹੈ ਅਤੇ ਇਸ ‘ਚ ਪਚਾਸੀ ਕੱਟ ਲਗਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸੈਂਸਰ ਬੋਰਡ ਫ਼ਿਲਮ ਨੂੰ ਰਿਲੀਜ਼ ਕਰਨ ਦੇ ਲਈ ਹਰੀ ਝੰਡੀ ਦੇਣ ਲਈ ਵੀ ਹਾਮੀ ਨਹੀਂ ਭਰ ਰਿਹਾ ।
ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ (Jaswant Singh Khalra) ‘ਤੇ ਫ਼ਿਲਮ ਦਿਲਜੀਤ ਦੋਸਾਂਝ (Diljit Dosanjh) ਦੀ ਫ਼ਿਲਮ ‘ਪੰਜਾਬ ੯੫’ ਬਣ ਰਹੀ ਹੈ । ਇਸ ਫ਼ਿਲਮ ‘ਚ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਿਤ ਹੈ।ਜਿਨ੍ਹਾਂ ਨੇ 1984 ਤੇ 1995 ਦੇ ਦੌਰਾਨ ਸਿੱਖ ਨੌਜਵਾਨਾਂ ਦੇ ਲਾਪਤਾ ਹੋਣ ਤੇ ਕਤਲ ਦੀ ਜਾਂਚ ਕੀਤੀ ਸੀ । ਦਿਲਜੀਤ ਦੋਸਾਂਝ ਨੇ ਇਸ ਫ਼ਿਲਮ ‘ਚ ਜਸਵੰਤ ਸਿੰਘ ਖਾਲੜਾ ਦਦਾ ਕਿਰਦਾਰ ਨਿਭਾਇਆ ਹੈ। ਮੀਡੀਆ ਰਿਪੋਰਟਸ ਦੇ ਮੁਾਤਬਕ ਇਸ ਫ਼ਿਲਮ ਨੂੰ ਸੈਂਸਰ ਬੋਰਡ ਨੇ ਵੇਖਿਆ ਹੈ ਅਤੇ ਇਸ ‘ਚ ਪਚਾਸੀ ਕੱਟ ਲਗਾਉਣ ਦੀ ਮੰਗ ਕੀਤੀ ਹੈ।
ਹੋਰ ਪੜ੍ਹੋ : Travel Influencer ਅਨਵੀ ਕਾਮਦਾਰ ਨੇ ਰੀਲ ਬਨਾਉਣ ਦੇ ਚੱਕਰ ‘ਚ ਗੁਆਈ ਜਾਨ, ਡੂੰਘੀ ਖੱਡ ‘ਚ ਡਿੱਗੀ
ਇਸ ਦੇ ਨਾਲ ਹੀ ਸੈਂਸਰ ਬੋਰਡ ਫ਼ਿਲਮ ਨੂੰ ਰਿਲੀਜ਼ ਕਰਨ ਦੇ ਲਈ ਹਰੀ ਝੰਡੀ ਦੇਣ ਲਈ ਵੀ ਹਾਮੀ ਨਹੀਂ ਭਰ ਰਿਹਾ ।ਫ਼ਿਲਮ ‘ਚ ਪਚਾਸੀ ਕੱਟ ਲਗਾਉਣ ਤੋਂ ਬਾਅਦ ਵੀ ਫ਼ਿਲਮ ਦੇ ਲਈ ਸਹਿਮਤੀ ਤਾਂ ਦੇ ਦਿੱਤੀ ਗਈ ਹੈ। ਪਰ ਇਸ ਦੇ ਬਾਵਜੂਦ ਫ਼ਿਲਮ ਨਿਰਮਾਤਾਵਾਂ ਨੂੰ ਇਹ ਕਿਹਾ ਗਿਆ ਹੈ ਕਿ ਇਹ ਫ਼ਿਲਮ ਇੱਕ ਵਿਵਾਦਪੂਰਨ ਵਿਸ਼ੇ ‘ਤੇ ਅਧਾਰਿਤ ਹੈ ਅਤੇ ਅਜੋਕੇ ਸਮੇਂ ‘ਚ ਇਸ ਨੂੰ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ।
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ।ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਰਿਲੀਜ਼ ਹੋਈ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਸ ਤੋਂ ਇਲਾਵਾ ਉਹ ਫ਼ਿਲਮ ‘ਪੰਜਾਬ ੧੯੮੪’ ਵੀ ਬਣਾ ਚੁੱਕੇ ਹਨ ।ਜਿਸ ‘ਚ ਉਨ੍ਹਾਂ ਦੇ ਨਾਲ ਸੋਨਮ ਬਾਜਵਾ ਨਜ਼ਰ ਆਏ ਸਨ। ਹੁਣ ਜਸਵੰਤ ਸਿੰਘ ਖਾਲੜਾ ‘ਤੇ ਬਣ ਰਹੀ ਫ਼ਿਲਮ ਦਾ ਵੀ ਦਰਸ਼ਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।