ਦਿਲਜੀਤ ਦੋਸਾਂਝ ਦੇ 'Dil-Luminati Tour' ਦੀਆਂ ਸਾਰੀਆਂ ਟਿਕਟਾਂ ਹੋਈਆਂ Sold Out, ਗਾਇਕ ਪੋਸਟ ਸਾਂਝੀ ਕਰ ਫੈਨਜ਼ ਦਾ ਕੀਤਾ ਧੰਨਵਾਦ
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਤੋਂ ਇਲਾਵਾ ਜਲਦ ਦਿਲਜੀਤ ਆਪਣੇ ਨਵਾਂ ਵਰਲਡ ਟੂਰ 'Dil-Luminati Tour' ਕਰਨ ਜਾ ਰਹੇ ਹਨ, ਜੋ ਕਿ ਪੂਰੀ ਤਰ੍ਹਾਂ Sold Out ਹੋ ਚੁੱਕਾ ਹੈ।
Diljit Dosanjh 'Dil-Luminati Tour' : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਤੋਂ ਇਲਾਵਾ ਜਲਦ ਦਿਲਜੀਤ ਆਪਣੇ ਨਵਾਂ ਵਰਲਡ ਟੂਰ 'Dil-Luminati Tour' ਕਰਨ ਜਾ ਰਹੇ ਹਨ, ਜੋ ਕਿ ਪੂਰੀ ਤਰ੍ਹਾਂ Sold Out ਹੋ ਚੁੱਕਾ ਹੈ।
ਦੱਸ ਦਈਏ ਕਿ ਦਿਲਜੀਤ ਦੋਸਾਂਝ (Diljit Dosanjh) ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਦਿਲਜੀਤ ਦੋਸਾਂਝ ਅਕਸਰ ਆਪਣੇ ਫੈਨਜ਼ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
View this post on Instagram
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਆਉਣ ਵਾਲੇ ਨਵੇਂ ਟੂਰ ਬਾਰੇ ਅਪਡੇਟਸ ਸ਼ੇਅਰ ਕੀਤੇ ਹਨ। ਗਾਇਕ ਦਿਲਜੀਤ ਦੋਸਾਂਝ ਦਾ ਨਵਾਂ ਵਰਲਡ ਟੂਰ 'Dil-Luminati Tour' ਦੀਆਂ ਸਾਰੀਆਂ ਹੀ ਟਿਕਟਾਂ Sold Out ਹੋ ਚੁੱਕੀਆਂ ਹਨ। ਜਿਸ ਦੇ ਲਈ ਗਾਇਕ ਨੇ ਆਪਣੇ ਫੈਨਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਦਿਲਜੀਤ ਦੋਸਾਂਝ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'DIL-LUMINATI TOUR 😈 SOLD OUT STADIUM TOUR First Time In Punjabi Music History 😎 📍BC PLACE STADIUM VANCOUVER 🏟️ 📍ROGERS CENTER STADIUM TORONTO 🏟️ @diljitdosanjh Dosanjhanwala 💪🏽।'
Dil Luminati Tour 2024 ਲਈ ਬਿਲਬੋਰਡ ਕੈਨੇਡਾ ਦੀ ਮਾਨਤਾ
ਬਿਲਬੋਰਡ ਕੈਨੇਡਾ ਦੀ 2024 ਦੇ ਸਭ ਤੋਂ ਵੱਡੇ ਟੂਰ ਦੀ ਸੂਚੀ ਵਿੱਚ ਦਿਲਜੀਤ ਦੋਸਾਂਝ ਦਾ ਸ਼ਾਮਲ ਹੋਣਾ ਅੰਤਰਰਾਸ਼ਟਰੀ ਮੰਚ 'ਤੇ ਉਨ੍ਹਾਂ ਦੇ ਵਧਦੇ ਪ੍ਰਭਾਵ ਅਤੇ ਪ੍ਰਸਿੱਧੀ ਦਾ ਪ੍ਰਮਾਣ ਹੈ। ਮਸ਼ਹੂਰ ਗਾਇਕ ਟ੍ਰੇਲਰ ਸਵਿਫਟ ਅਤੇ ਗ੍ਰੀਨ ਡੇ ਵਰਗੇ ਗਲੋਬਲ ਆਈਕਨਾਂ ਦੇ ਨਾਲ ਇੱਥੇ ਦਿਲਜੀਤ ਨੇ ਆਪਣੀ ਵੱਖਰੀ ਸੰਗੀਤ ਸ਼ੈਲੀ ਨਾਲ ਇੱਕ ਮਹੱਤਵਪੂਰਨ ਪ੍ਰਭਾਵ ਬਣਾਉਂਦੇ ਹੋਏ, ਆਪਣੇ ਲਈ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ।
ਬਿਲਬੋਰਡ ਕੈਨੇਡਾ ਵੱਲੋਂ ਦਿੱਤੀ ਗਈ ਮਾਨਤਾ ਨੇ ਸੰਗੀਤ ਦੀ ਦੁਨੀਆ ਵਿੱਚ ਉਨ੍ਹਾ ਦੇ ਯੋਗਦਾਨ ਲਈ ਉਨ੍ਹਾਂ ਲਈ ਵੱਡਾ ਸਨਮਾਨ ਹੈ। ਇਸ ਪ੍ਰਾਪਤੀ ਨੂੰ ਸਵੀਕਾਰ ਕਰਦੇ ਹੋਏ, ਦਿਲਜੀਤ ਦੋਸਾਂਝ ਨੇ ਕਿਹਾ, "ਇਹ ਉਹ ਹੈ ਜੋ ਪਰਿਵਾਰ ਨੇ ਪ੍ਰਾਪਤ ਕੀਤਾ ਹੈ... ਮੁੱਖ ਧਾਰਾ ਦੇ ਦੌਰਿਆਂ 'ਤੇ ਪੰਜਾਬੀ ਸੰਗੀਤ ਅਤੇ ਆਉਣ ਵਾਲੇ ਹੋਰਾਂ ਲੋਕਾਂ ਲਈ ਬਹੁਤ ਕੁਝ ਹੈ।"
ਹੋਰ ਪੜ੍ਹੋ : ਫਿਲਮ ਪੁਸ਼ਪਾ-2 ਦਾ ਟੀਜ਼ਰ ਹੋਇਆ ਰਿਲੀਜ਼, ਅੱਲੂ ਅਰਜੁਨ ਨੇ ਆਪਣੇ ਸਾੜੀ 'ਚ ਐਕਸ਼ਨ ਸੀਨ ਕਰਦੇ ਆਏ ਨਜ਼ਰ
ਦਿਲਜੀਤ ਦੋਸਾਂਝ ਬੀਤੇ ਦਿਨੀਂ ਕੈਚੋਲਾ ਤੇ ਆਪਣੇ ਮਿਊਜ਼ਿਕਲ ਟੂਰ ਬੌਰਨ ਟੂ ਸ਼ਾਈਨ-2 ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੇ। ਮੌਜੂਦਾ ਸਮੇਂ ਵਿੱਚ ਦਿਲਜੀਤ ਦੋਸਾਂਝ ਆਪਣੀ ਨਵੀਂ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ 'ਚ ਉਨ੍ਹਾਂ ਨਾਲ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਕੁਝ ਹੀ ਦਿਨਾਂ 'ਚ ਦਿਲਜੀਤ ਦੋਸਾਂਝ ਦੀ ਫਿਲਮ 'ਅਮਰ ਸਿੰਘ ਚਮਕੀਲਾ' ਰਿਲੀਜ਼ ਹੋਣ ਵਾਲੀ ਹੈ ਤੇ ਫੈਨਜ਼ ਕਾਫੀ ਉਤਸ਼ਾਹਿਤ ਹਨ।