ਦਿਲਜੀਤ ਦੋਸਾਂਝ ਨੇ ਨਾਂਅ ਹੋਈ ਇੱਕ ਹੋਰ ਉਪਲਬਧੀ, ਫਿਲਮ 'ਅਮਰ ਸਿੰਘ ਚਮਕੀਲਾ' ਬਣੀ ਸਾਲ 2024 ਦੀ ਓਟੀਟੀ 'ਤੇ ਸਭ ਤੋਂ ਵੱਧ ਵੇਖੀ ਜਾਣ ਵਾਲੀ ਫਿਲਮ

ਦਿਲਜੀਤ ਦੋਸਾਂਝ ਗਾਇਕੀ ਦੇ ਨਾਲ-ਨਾਲ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ 'ਚ ਦਿਲਜੀਤ ਦੇ ਨਾਮ ਇੱਕ ਹੋਰ ਉਪਲਬਧੀ ਹੋ ਗਈ ਹੈ। ਦਿਲਜੀਤ ਦੀ ਫਿਲਮ 'ਅਮਰ ਸਿੰਘ ਚਮਕੀਲਾ ਓਟੀਟੀ ਦੀ ਸਭ ਤੋਂ ਵੱਧ ਵੇਖੀ ਜਾਣ ਵਾਲੀ ਫਿਲਮ ਬਣ ਗਈ ਹੈ।

By  Pushp Raj July 26th 2024 01:07 PM -- Updated: July 26th 2024 06:36 PM

Film Amar Singh Chamkila most watched Hindi OTT Film : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਗਾਇਕੀ ਦੇ ਨਾਲ-ਨਾਲ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ 'ਚ ਦਿਲਜੀਤ ਦੇ ਨਾਮ ਇੱਕ ਹੋਰ ਉਪਲਬਧੀ ਹੋ ਗਈ ਹੈ। ਦਿਲਜੀਤ ਦੀ ਫਿਲਮ 'ਅਮਰ ਸਿੰਘ ਚਮਕੀਲਾ ਓਟੀਟੀ ਦੀ ਸਭ ਤੋਂ ਵੱਧ ਵੇਖੀ ਜਾਣ ਵਾਲੀ ਫਿਲਮ ਬਣ ਗਈ ਹੈ।

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਦਿਲਜੀਤ ਦੋਸਾਂਝ ਨੇ ਭਾਵੇਂ ਪੰਜਾਬੀ ਇੰਡਸਟਰੀ ਵਿੱਚ ਇੱਕ ਗੀਤ ਗਾਏ ਅਤੇ ਇੱਕ ਅਭਿਨੇਤਾ ਵਜੋਂ ਮਸ਼ਹੂਰ ਹਨ, ਪਰ ਫਿਲਮ ਅਮਰ ਸਿੰਘ ਚਮਕੀਲਾ ਨੇ ਦਿਲਜੀਤ ਦੋਸਾਂਝ  ਨੂੰ ਬਾਲੀਵੁੱਡ ਵਿੱਚ ਇੱਕ ਵੱਡੇ ਅਦਾਕਾਰ ਵਜੋਂ ਸਥਾਪਿਤ ਕੀਤਾ ਹੈ।


ਫਿਲਮ ਅਮਰ ਸਿੰਘ ਚਮਕੀਲਾ ਬਣੀ  ਸਾਲ 2024 ਦੀ ਓਟੀਟੀ 'ਤੇ ਸਭ ਤੋਂ ਵੱਧ ਵੇਖੀ ਜਾਣ ਵਾਲੀ ਫਿਲਮ 

 ਦਿਲਜੀਤ ਦੋਸਾਂਝ ਦੀ ਫਿਲਮ ਅਮਰ ਸਿੰਘ ਚਮਕੀਲਾ 8 ਅਪ੍ਰੈਲ, 2024 ਨੂੰ ਨੈਟਫਲਿਕਸ 'ਤੇ ਰਿਲੀਜ਼ ਹੋਈ ਸੀ, ਅਤੇ ਇਸ ਨੂੰ ਨਾਂ ਮਹਿਜ਼ ਪ੍ਰਸ਼ੰਸਕਾਂ ਤੋਂ ਬਲਕਿ ਆਲੋਚਕਾਂ ਤੋਂ ਵੀ ਬਹੁਤ ਪ੍ਰਸ਼ੰਸਾ ਮਿਲੀ ਸੀ। ਅਸਲ 'ਚ ਚਮਕੀਲਾ ਫਿਲਮ ਨੂੰ ਫਿਲਮਾਂ ਦੇ ਲਿਹਾਜ਼ ਨਾਲ ਦਿਲਜੀਤ ਦੇ ਕਰੀਅਰ ਦਾ ਸਭ ਤੋਂ ਵਧੀਆ ਫਿਲਮ ਦਾ  ਦਿੱਤਾ ਗਿਆ। ਹੁਣ ਓਰਮੈਕਸ ਮੀਡੀਆ ਨੇ 'ਮਿਡ ਰਿਪੋਰਟ' ਜਾਰੀ ਕੀਤੀ ਹੈ ਅਤੇ ਅਮਰ ਸਿੰਘ ਚਮਕੀਲਾ ਨੂੰ ਓਟੀਟੀ 'ਤੇ ਹੁਣ ਤੱਕ ਸਭ ਤੋਂ ਵੱਧ ਦੇਖੀ ਜਾਣ ਵਾਲੀ ਹਿੰਦੀ ਫਿਲਮ ਐਲਾਨਿਆ ਹੈ।

View this post on Instagram

A post shared by Amar Singh Chamkila (@amarsingh_chamkila)

ਫਿਲਮ ਅਮਰ ਸਿੰਘ ਚਮਕੀਲਾ ਨੂੰ ਮਿਲੇ ਮਿਲੀਅਨ ਵਿਊਜ਼

ਇਸ ਮੀਡੀਆ ਰਿਪੋਰਟ ਦੇ ਮੁਤਾਬਕ  ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਅਮਰ ਸਿੰਘ ਚਮਕੀਲਾ 12.9 ਮਿਲੀਅਨ ਵਿਊਜ਼ ਦੇ ਨਾਲ ਪਹਿਲੇ ਨੰਬਰ 'ਤੇ ਹੈ। ਪੰਕਜ ਤ੍ਰਿਪਾਠੀ, ਸਾਰਾ ਅਲੀ ਖਾਨ ਅਤੇ ਵਿਜੇ ਵਰਮਾ ਸਟਾਰਰ ਫਿਲਮ ਮਰਡਰ ਮੁਬਾਰਕ 12.2 ਮਿਲੀਅਨ ਵਿਊਜ਼ ਦੇ ਨਾਲ ਦੂਜੇ ਨੰਬਰ 'ਤੇ ਹੈ। ਨੰਬਰ 3 'ਤੇ ਸਾਰਾ ਅਲੀ ਖਾਨ ਦੀ ਅਭਿਨੇਤਰੀ ਆਈ ਵਤਨ ਮੇਰੇ ਵਤਨ ਹੈ ਜਿਸ ਨੂੰ ਕੁੱਲ 11.5 ਮਿਲੀਅਨ ਵਿਊਜ਼ ਹਨ। ਚੌਥੇ ਨੰਬਰ 'ਤੇ ਆਮਿਰ ਖਾਨ ਦੇ ਬੇਟੇ ਜੁਨੈਦ ਖਾਨ ਦੀ ਪਹਿਲੀ ਫਿਲਮ ਮਹਾਰਾਜ ਹੈ, ਜਿਸ ਨੂੰ 10.6 ਮਿਲੀਅਨ ਵਿਊਜ਼ ਮਿਲੇ ਹਨ।

ਕੌਣ ਸਨ ਗਾਇਕ ਅਮਰ ਸਿੰਘ ਚਮਕੀਲਾ

ਇਹ ਫਿਲਮ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਉੱਤੇ ਅਧਾਰਿਤ ਹੈ। ਇਸ ਫਿਲਮ ਵਿੱਚ ਇਹ ਵਿਖਾਇਆ ਗਿਆ ਕਿਵੇਂ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲਾ ਵਿਅਕਤੀ ਆਪਣੀ ਮਿਹਨਤ ਤੇ ਲਗਨ ਨਾਲ ਇੱਕ ਮਸ਼ਹੂਰ ਗਾਇਕ ਬਣਿਆ ਤੇ ਅੰਤ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ।  ਬੇਸ਼ਕ ਗਾਇਕ ਅਮਰ ਸਿੰਘ ਚਮਕੀਲਾ ਇਸ ਦੁਨੀਆਂ 'ਚ ਨਹੀਂ ਹਨ, ਪਰ ਅੱਜ ਵੀ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦੇ ਹਨ। ਨਿਰਦੇਸ਼ਕ ਇਮਤਿਆਜ਼ ਅਲੀ ਦੀ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਹੋਰ ਪੜ੍ਹੋ : Kargil Vijay Diwas 2024: ਜਾਣੋ ਬਾਲੀਵੁੱਡ 'ਚ ਕਾਰਗਿਲ ਦੀ ਜੰਗ 'ਤੇ ਬਣੀਆਂ ਫਿਲਮਾਂ ਬਾਰੇ

ਓਟੀਟੀ ਦਰਸ਼ਕਾਂ ਦੇ ਲਈ ਬਿਹਤਰੀਨ ਆਪਸ਼ਨ 

ਓਟੀਟੀ ਦਰਸ਼ਕਾਂ ਦੇ ਲਈ ਬਿਹਤਰੀਨ ਆਪਸ਼ਨ ਸਾਬਿਤ ਹੋ ਰਿਹਾ ਹੈ। ‘ਅਮਰ ਸਿੰਘ ਚਮਕੀਲਾ’ ਫ਼ਿਲਮ ਵੀ ਓਟੀਟੀ ‘ਤੇ ਰਿਲੀਜ਼ ਹੋਈ ਸੀ । ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਫ਼ਿਲਮ ਨੂੰ ਓਟੀਟੀ ਪਲੈਟਫਾਰਮ ਨੈਟਫਲਿਕਸ ‘ਤੇ ਰਿਲੀਜ਼ ਕੀਤਾ ਗਿਆ ਸੀ ।ਓਟੀਟੀ ਪਲੈਟਫਾਰਮ ਅਜਿਹਾ ਜ਼ਰੀਆ ਦਰਸ਼ਕਾਂ ਦੇ ਲਈ ਬਣ ਚੁੱਕਿਆ ਹੈ। ਜਿਸ ਦੇ ਜ਼ਰੀਏ ਦਰਸ਼ਕ ਦੇ ਹੱਥ ‘ਚ ਸਭ ਕੁਝ ਹੈ ਉਹ ਆਪਣੀ ਮਰਜ਼ੀ ਦੇ ਨਾਲ ਫ਼ਿਲਮ ਨੂੰ ਰੋਕ ਕੇ ਵੇਖ ਸਕਦਾ ਹੈ ਅਤੇ ਐਡ ਫਰੀ ਵੀ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ । ਇਹ ਸਭ ਕੁਝ ਉਸ ਦੇ ਆਪਣੇ ਹੱਥ ‘ਚ ਹੈ।ਇਹੀ ਕਾਰਨ ਹੈ ਕਿ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਓਟੀਟੀ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।


Related Post