Diljit Dosanjh: ਦਿਲਜੀਤ ਦੋਸਾਂਝ ਦੇ ਘਰ ਆਇਆ ਨਿੱਕਾ ਮਹਿਮਾਨ, ਗਾਇਕ ਨੇ ਵੀਡੀਓ ਸਾਂਝੀ ਕਰ ਵਿਖਾਈ ਝਲਕ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੀ ਨਵੀਂ ਐਲਬਮ 'ਗੋਸਟ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਦਿਲਜੀਤ ਦੋਸਾਂਝ ਦੀ ਐਲਬਮ 'ਗੋਸਟ' ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ ਨੂੰ ਪੂਰੀ ਦੁਨੀਆ 'ਚ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਦਿਲਜੀਤ ਦੋਸਾਂਝ ਦੇ ਇੱਕ ਵੀਡੀਓ ਨੇ ਸਭ ਦਾ ਧਿਆਨ ਖਿੱਚ ਲਿਆ ਹੈ। ਦਿਲਜੀਤ ਦੇ ਘਰ ਇੱਕ ਨਿੱਕ ਮਹਿਮਾਨ ਆਇਆ ਹੈ।

By  Pushp Raj October 3rd 2023 03:17 PM -- Updated: October 3rd 2023 04:26 PM

Diljit Dosanjh Video: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੀ ਨਵੀਂ ਐਲਬਮ 'ਗੋਸਟ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਦਿਲਜੀਤ ਦੋਸਾਂਝ ਦੀ ਐਲਬਮ 'ਗੋਸਟ' ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ ਨੂੰ ਪੂਰੀ ਦੁਨੀਆ 'ਚ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਦਿਲਜੀਤ ਦੋਸਾਂਝ ਦੇ ਇੱਕ ਵੀਡੀਓ ਨੇ ਸਭ ਦਾ ਧਿਆਨ ਖਿੱਚ ਲਿਆ ਹੈ। ਦਿਲਜੀਤ ਦੇ ਘਰ ਇੱਕ ਨਿੱਕ ਮਹਿਮਾਨ ਆਇਆ ਹੈ।  


ਹਾਲ ਹੀ 'ਚ ਦਿਲਜੀਤ ਦੋਸਾਂਝ ਦੇ ਘਰ ਇੱਕ ਨੰਨ੍ਹਾ ਜਿਹਾ ਮਹਿਮਾਨ ਆਇਆ ਹੈ, ਜਿਸ ਦੀ ਝਲਕ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ। ਇਹ ਮਹਿਮਾਨ ਕੋਈ ਹੋਰ ਨਹੀਂ ਬਲਕਿ ਇੱਕ ਪਿਆਰਾ ਜਿਹਾ ਪੈੱਟ ਡੌਗ ਹੈ। ਜੀ ਹਾਂ, ਦਿਲਜੀਤ ਨੇ ਹਾਲ ਹੀ 'ਚ ਇੱਕ ਡੌਗੀ ਖਰੀਦਿਆ ਹੈ। ਇਹ ਡੌਗੀ ਸ਼ੀ ਜ਼ੂ ਬਰੀਡ ਦਾ ਹੈ। 

ਦਿਲਜੀਤ ਦੋਸਾਂਝ ਨੇ ਇਸ ਡੌਗੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ। ਦਿਲਜੀਤ ਨੇ ਇਸ ਡੌਗੀ ਦਾ ਨਾਮ ਕੀਕੀ ਰੱਖਿਆ ਹੈ ਅਤੇ ਫੈਨਜ਼ ਨੂੰ ਵੀ ਦਿਲਜੀਤ ਦੀ ਇਹ ਵੀਡੀਓ ਖੂਬ ਪਸੰਦ ਆਈ ਹੈ। ਉਹ ਕਮੈਂਟ ਕਰ ਇਸ ਵੀਡੀਓ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। 

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਲਈ ਸਾਲ 2023 ਕਾਫੀ ਵਧੀਆ ਰਿਹਾ ਹੈ। ਇਸ ਸਾਲ ਦਿਲਜੀਤ ਨੇ ਕੋਚੈਲਾ 'ਚ ਪਰਫਾਰਮ ਕਰਕੇ ਇਤਿਹਾਸ ਰਚਿਆ ਸੀ। ਇਸ ਦੇ ਨਾਲ ਨਾਲ ਦਿਲਜੀਤ ਦੀ ਫਿਲਮ ਜੋੜੀ ਵੀ ਇਸ ਸਾਲ ਬਲਾਕਬਸਟਰ ਰਹੀ ਸੀ। 

View this post on Instagram

A post shared by DILJIT DOSANJH (@diljitdosanjh)


ਹੋਰ ਪੜ੍ਹੋ: ਦਿਲੀਪ ਕੁਮਾਰ ਨਾਲ ਆਪਣੀ ਮੰਗਣੀ ਵਾਲੇ ਦਿਨ ਨੂੰ ਯਾਦ ਕਰ ਭਾਵੁਕ ਹੋਈ ਸਾਇਰਾ ਬਾਨੋ, ਤਸਵੀਰ ਸ਼ੇਅਰ ਕਰ ਦੱਸਿਆ, ਕਿੰਝ ਪੂਰਾ ਹੋਇਆ ਦਿਲੀਪ ਸਾਹਿਬ ਦੀ ਪਤਨੀ ਬਨਣ ਦਾ ਸੁਫਨਾ

ਇਸ ਦੇ ਨਾਲ ਨਾਲ 29 ਸਤੰਬਰ ਨੂੰ ਦਿਲਜੀਤ ਦੀ ਐਲਬਮ 'ਗੋਸਟ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਪਰ ਹਾਲ ਹੀ 'ਚ ਇਸ ਐਲਬਮ ਦੇ ਗਾਣੇ 'ਫੀਲ ਮਾਈ ਲਵ' ਕਰਕੇ ਦਿਲਜੀਤ ਨੂੰ ਖੂਬ ਟਰੋਲ ਵੀ ਹੋਣਾ ਪਿਆ ਸੀ। ਕਿਉਂਕਿ ਦਿਲਜੀਤ ਨੇ ਵਿਦੇਸ਼ੀ ਮਾਡਲ ਨਾਲ ਇਸ ਗਾਣੇ 'ਚ ਕਾਫੀ ਬੋਲਡ ਸੀਨ ਦਿੱਤੇ ਹਨ। 


Related Post