ਦਿਲਜੀਤ ਦੋਸਾਂਝ ਨੇ LA ਤੋਂ ਸਾਂਝੀਆਂ ਕੀਤੀਆਂ ਆਪਣੀਆਂ ਨਵੀਆਂ ਤਸਵੀਰਾਂ, ਫੈਨਜ਼ ਬਰਸਾ ਰਹੇ ਨੇ ਪਿਆਰ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਰਸ਼ਕਾਂ ਵੱਲੋਂ ਦਿਲਜੀਤ ਤੇ ਨੀਰੂ ਬਾਜਵਾ ਦੀ ਆਨ ਸਕ੍ਰੀਨ ਕੈਮਿਸਟਰੀ ਕਾਫੀ ਪਸੰਦ ਆ ਰਹੀ ਹੈ। ਜਲਦ ਹੀ ਗਾਇਕ ਆਪਣੇ ਮਿਊਜ਼ਿਕਲ ਟੂਰ ਦਿਲ-ਇਲੂਮਿਨਾਟੀ ਟੂਰ ਲਈ LA ਪਹੁੰਚ ਚੁੱਕੇ ਹਨ।

By  Pushp Raj July 9th 2024 12:37 PM

Diljit Dosanjh new Pictures : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ  ਇਨ੍ਹੀਂ ਦਿਨੀਂ ਆਪਣੀ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਰਸ਼ਕਾਂ ਵੱਲੋਂ ਦਿਲਜੀਤ ਤੇ ਨੀਰੂ ਬਾਜਵਾ ਦੀ ਆਨ ਸਕ੍ਰੀਨ ਕੈਮਿਸਟਰੀ ਕਾਫੀ ਪਸੰਦ ਆ ਰਹੀ ਹੈ। ਜਲਦ ਹੀ ਗਾਇਕ ਆਪਣੇ ਮਿਊਜ਼ਿਕਲ ਟੂਰ ਦਿਲ-ਇਲੂਮਿਨਾਟੀ ਟੂਰ ਲਈ LA ਪਹੁੰਚ ਚੁੱਕੇ ਹਨ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਲਾਈਵ ਆਕੇ ਤੇ ਆਪਣੀ ਵੀਡੀਓਜ਼ ਤੇ ਤਸਵੀਰਾਂ ਰਾਹੀਂ ਆਪਣੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਚੀਜ਼ਾਂ ਬਾਰੇ ਅਪਡੇਟ ਸਾਂਝੇ ਕਰਦੇ ਰਹਿੰਦੇ ਹਨ। 

  View this post on Instagram

A post shared by DILJIT DOSANJH (@diljitdosanjh)

ਹਾਲ ਹੀ ਵਿੱਚ ਦਿਲਜੀਤ ਦੋਸਾਂਝ ਫਿਲਮ ਜੱਟ ਐਂਡ ਜੂਲੀਅਟ 3 ਦੀ ਸਫਲਤਾ ਤੋਂ ਬਾਅਦ ਆਪਣੇ ਮਿਊਜ਼ਿਕਲ ਟੂਰ ਦਿਲ-ਇਲੂਮਿਨਾਟੀ ਟੂਰ ਦਾ ਦੂਜਾ ਸਫਰ ਸ਼ੁਰੂ ਕਰਨ ਵਾਲੇ ਹਨ। ਜਿਸ ਦੇ ਲਈ ਉਹ LA ਪਹੁੰਚ ਚੁੱਕੇ ਹਨ। ਹਾਲ ਹੀ ਵਿੱਚ ਗਾਇਕ ਨੇ ਇੱਥੋਂ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਦਿੰਦੇ ਹੋਏ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, 'Recharging My Soul before LA Concert 🪷 DIL-LUMINATI TOUR Year 24 🤩' ਵੀਡੀਓ ਦੇ ਨਾਲ ਦਿਲਜੀਤ ਨੇ ਕੈਪਸ਼ਨ ਵਿੱਚ ਲਿਖਿਆ, 'Simple Way To Cleanse Your Aura 😇'

View this post on Instagram

A post shared by DILJIT DOSANJH (@diljitdosanjh)


ਹੋਰ ਪੜ੍ਹੋ : Kids Health Care Tips : ਮਾਨਸੂਨ 'ਚ ਬੱਚਿਆਂ ਦਾ ਧਿਆਨ ਰੱਖਣ ਲਈ ਇਨ੍ਹਾਂ ਚੀਜ਼ਾਂ ਨੂੰ ਫਸਟ ਏਡ ਬਾਕਸ 'ਚ ਰੱਖਣਾ ਨਾ ਭੁੱਲੋ

ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਦੇ ਵਿੱਚ ਤੁਸੀਂ ਦਿਲਜੀਤ ਦੋਸਾਂਝ ਨੂੰ ਕੁਦਰਤ ਦਾ ਆਨੰਦ ਮਾਣਦੇ ਤੇ ਝਰਨੇ ਦਾ ਲੁਤਫ ਲੈਂਦੇ ਹੋਏ ਵੇਖ ਸਕਦੇ ਹੋ।  ਵੀਡੀਓ ਦੇ ਵਿੱਚ ਤੁਸੀਂ ਦਿਲਜੀਤ ਦੋਸਾਂਝ ਨੂੰ  ਇੱਕ ਝਰਨੇ ਦੇ ਕੋਲ ਆਨੰਦ ਮਾਣਦੇ ਹੋਏ ਵੇਖ ਸਕਦੇ ਹੋ। 

ਫੈਨਜ਼ ਦਿਲਜੀਤ ਦੋਸਾਂਝ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਗਾਇਕ ਦੇ ਨਵੇਂ ਟੂਰ ਦੀ ਵੀ ਉਡੀਕ ਕਰ ਰਹੇ ਹਨ। 

Related Post