ਦਿਲਜੀਤ ਦੋਸਾਂਝ ਨੇ ਜਿੰਮੀ ਫੈਲੋਨ ਦੇ ਸ਼ੋਅ 'The Tonight Show' ਦੀ ਬੀਟੀਐਸ ਵੀਡੀਓ ਕੀਤੀ ਸਾਂਝੀ, ਆਪਣੀ ਟੀਮ ਨਾਲ ਮਸਤੀ ਕਰਦੇ ਆਏ ਨਜ਼ਰ
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਲਗਾਤਾਰ ਸੁਰਖੀਆਂ ਵਿੱਚ ਛਾਏ ਹੋਏ ਹਨ। ਜਿੱਥੇ ਇੱਕ ਪਾਸੇ ਦਿਲਜੀਤ ਆਪਣੇ ਦਿਲ-ਇਲੂਮਿਨਾਟੀ ਤੋਂ ਬਾਅਦ ਜਿੰਮੀ ਫੈਲੋਨ ਦੇ ਸ਼ੋਅ 'ਚ ਸ਼ਿਰਕਤ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਹਾਲ ਹੀ ਵਿੱਚ ਅਮਰੀਕੀ ਅਦਾਕਾਰ ਜਿੰਮੀ ਫੈਲੋਨ ਨੇ ਦਿਲਜੀਤ ਦੋਸਾਂਝ ਦੀ ਰੱਜ ਕੇ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਇੱਕ ਗਲੋਬਲ ਸੈਨਸੇਸ਼ਨ ਤੇ ਸਟਾਰ ਦੱਸਿਆ।
Diljit Dosanjh share BTS Jimmy Fallon The Tonight Show : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਲਗਾਤਾਰ ਸੁਰਖੀਆਂ ਵਿੱਚ ਛਾਏ ਹੋਏ ਹਨ। ਜਿੱਥੇ ਇੱਕ ਪਾਸੇ ਦਿਲਜੀਤ ਆਪਣੇ ਦਿਲ-ਇਲੂਮਿਨਾਟੀ ਤੋਂ ਬਾਅਦ ਜਿੰਮੀ ਫੈਲੋਨ ਦੇ ਸ਼ੋਅ 'ਚ ਸ਼ਿਰਕਤ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਹਾਲ ਹੀ ਵਿੱਚ ਅਮਰੀਕੀ ਅਦਾਕਾਰ ਜਿੰਮੀ ਫੈਲੋਨ ਨੇ ਦਿਲਜੀਤ ਦੋਸਾਂਝ ਦੀ ਰੱਜ ਕੇ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਇੱਕ ਗਲੋਬਲ ਸੈਨਸੇਸ਼ਨ ਤੇ ਸਟਾਰ ਦੱਸਿਆ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਮਸ਼ਹੂਰ ਅਮਰੀਕੀ ਅਦਾਕਾਰ ਜਿੰਮੀ ਫੈਲੋਨ ਦੇ ਸ਼ੋਅ ਵਿੱਚ ਪਹੁੰਚੇ। ਜਿਸ ਦੀ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕਰ ਰਹੇ ਹਨ।
ਹਾਲ ਹੀ ਵਿੱਚ ਜਿੰਮੀ ਫੈਲੋਨ ਤੇ ਦਿਲਜੀਤ ਦੋਸਾਂਝ ਦੀ ਬੀਟੀਐਸ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਵਾਇਰਲ ਹੋ ਰਹੀ ਵੀਡੀਓ ਨੂੰ ਖ਼ੁਦ ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ।
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਰਫਾਰਮ ਤੋਂ ਪਹਿਲਾਂ ਤਿਆਰੀ ਕਰਦੇ ਤੇ ਜਿੰਮੀ ਫੈਲੋਨ ਦੇ ਸਟੂਡੀਓ ਵਿੱਚ ਬੈਠ ਕੇ ਸ਼ੋਅ ਬਾਰੇ ਚਰਚਾ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਕਹਿ ਰਹੇ ਹਨ ਕਿ ਪੰਜਾਬੀ ਆ ਗਏ ਓਏ ਜਿੰਮੀ ਫੈਲੋਨ ਦੇ ਸ਼ੋਅ 'The Tonight Show' ਵਿੱਚ। '
ਗਾਇਕ ਦਿਲਜੀਤ ਦੋਸਾਂਝ ਨੇ ਜਿੰਮੀ ਫੈਲੋਨ ਦੇ ਸ਼ੋਅ ਵਿੱਚ ਆਪਣਾ ਮਸ਼ਹੂਰ ਗੀਤ 'GOAT' ਗਾਇਆ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਦਾ ਗੀਤ ਮੈਂ ਹੁੰ ਪੰਜਾਬ ਵੀ ਗਾਇਆ। ਦਿਲਜੀਤ ਦੋਸਾਂਝ ਦੀ ਜਿੰਮੀ ਫੈਲੋਨ ਦੇ ਸ਼ੋਅ ਵਿੱਚ ਐਂਟਰੀ ਪੰਜਾਬੀਆਂ ਲਈ ਕਾਫੀ ਮਾਣ ਵਾਲੀ ਗੱਲ ਹੈ। ਫੈਨਜ਼ ਵੱਲੋਂ ਸ਼ੋਅ ਦੇ ਇਸ ਐਪੀਸੋਡ ਨੂੰ ਕਾਫੀ ਪਸੰਦ ਕੀਤਾ ਗਿਆ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਸਾਂਝਾ ਕੀਤੀਆਂ ਆਪਣੀਆਂ ਨਵੀਆਂ ਤਸਵੀਰਾਂ, ਦਰਖ਼ਤ ਹੇਠ ਬੈਠ ਕੇ ਮੈਡੀਟੇਸ਼ਨ ਕਰਦੇ ਆਏ ਨਜ਼ਰ
ਜਿੰਮੀ ਫੈਲੋਨ ਨੇ ਦਿਲਜੀਤ ਦੋਸਾਂਝ ਦੀ ਰੱਜ ਕੇ ਤਾਰੀਫ ਕੀਤੀ। ਜਿੰਮੀ ਨੇ ਜਿੱਥੇ ਇੱਕ ਪਾਸੇ ਜਿੰਮੀ ਫੈਲੋਨ ਨੇ ਦਿਲਜੀਤ ਦੋਸਾਂਝ ਤੋਂ ਪੰਜਾਬੀ ਬੋਲਣੀ ਸਿੱਖੀ ਉੱਥੇ ਹੀ ਦੂਜੇ ਪਾਸੇ ਜਿੰਮੀ ਨੇ ਕਿਹਾ ਕਿ ਦਿਲਜੀਤ ਦੋਸਾਂਝ ਇੱਕ ਗਲੋਬਲ ਸਟਾਰ ਹਨ ਤੇ ਬਹੁਤ ਹੀ ਪਿਆਰੇ ਕਲਾਕਾਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲਜੀਤ ਨੂੰ ਕਿਹਾ ਕਿ ਉਹ ਆਪਣੇ ਗੀਤਾਂ ਤੇ ਪਰਫਾਰਮੈਂਸ ਦੇ ਕੇ ਲੋਕਾਂ ਨੂੰ ਆਪਣਾ ਦੀਵਾਨਾਂ ਬਣਾ ਦਿੰਦੇ ਹਨ। ਦਿਲਜੀਤ ਦੋਸਾਂਝ ਨੂੰ ਜਿੰਮੀ ਫੈਲੋਨ ਨੇ ਕਿਹਾ ਕਿ ਭਰਾ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। '