ਦਿਲਜੀਤ ਦੋਸਾਂਝ ਆਪਣੇ ਮਿਊਜ਼ਿਕਲ ਸ਼ੋਅ ਦੇ ਖ਼ਤਮ ਹੋਣ ਮਗਰੋਂ ਓਮ ਨਮ ਸ਼ਿਵਾਏ ਦਾ ਜਾਪ ਕਰਦੇ ਆਏ ਨਜ਼ਰ, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਲਗਾਤਾਰ ਆਪਣੇ DIL-LUMINATI 2024 ਨੂੰ ਲੈ ਕੇ ਦੇਸ਼ ਵਿਦੇਸ਼ ਦੀਆਂ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਦਿਲਜੀਤ ਦੇ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦਿਲਜੀਤ ਦੋਸਾਂਝ ਸ਼ੋਅ ਦੇ ਦੌਰਾਨ ਓਮ ਨਮ ਸ਼ਿਵਾਏ ਦੇ ਜਾਪ ਕਰਦੇ ਹੋਏ ਨਜ਼ਰ ਆ ਰਹੇ ਹਨ।

By  Pushp Raj July 23rd 2024 01:49 PM

Diljit Dosanjh Seen chanting Om Namah Shivay During show : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਲਗਾਤਾਰ ਆਪਣੇ  DIL-LUMINATI 2024 ਨੂੰ ਲੈ ਕੇ ਦੇਸ਼ ਵਿਦੇਸ਼ ਦੀਆਂ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਦਿਲਜੀਤ ਦੇ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦਿਲਜੀਤ ਦੋਸਾਂਝ ਸ਼ੋਅ ਦੇ ਦੌਰਾਨ ਓਮ ਨਮ ਸ਼ਿਵਾਏ ਦੇ ਜਾਪ ਕਰਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਲਾਈਵ ਹੋ ਕੇ ਗੱਲਬਾਤ ਕਰਦੇ ਹਨ ਤੇ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਕੇ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸ਼ੇਅਰ ਕਰਦੇ ਹਨ। 

View this post on Instagram

A post shared by PTC Punjabi (@ptcpunjabi)


ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ।ਦਿਲਜੀਤ ਦੋਸਾਂਝ ਆਪਣਾ ਸ਼ੋਅ ਖ਼ਤਮ ਕਰਕੇ ਫੈਨਜ਼ ਨੂੰ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਗੌਰ ਨਾਲ ਵੇਖਣ ਉੱਤੇ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਮੂੰਹ ਮੂੰਹ ਵਿੱਚ ਓਮ ਨਮ ਸ਼ਿਵਾਏ ਦਾ ਜਾਪ ਕਰਦੇ ਹੋਏ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਬੀਤੇ ਦਿਨੀਂ ਫਿਲਮ ਜੱਟ ਐਂਡ ਜੂਲੀਅਟ ਦੇ ਪ੍ਰਮੋਸ਼ਨ ਈਵੈਂਟ ਦੌਰਾਨ ਮਸ਼ਹੂਰ ਪੰਜਾਬੀ ਕਲਾਕਾਰ ਬੀਐਨ ਸ਼ਰਮਾ ਨੇ ਵੀ ਦੱਸਿਆ ਸੀ ਕੀ ਦਿਲਜੀਤ ਦੋਸਾਂਝ ਅਕਸਰ ਸੈੱਟ ਉੱਤੇ ਆਪਣਾ ਸ਼ੂਟ ਖ਼ਤਮ ਕਰਨ ਮਗਰੋਂ ਅਕਸਰ ਕੋਨੇ ਵਿੱਚ ਬੈਠ ਕੇ ਓਮ ਨਮ ਸ਼ਿਵਾਏ , ਓਮ ਨਮ ਸ਼ਿਵਾਏ ਦਾ ਜਾਪ ਕਰਦੇ ਹਨ। ਬੀਐਨ ਸ਼ਰਮਾ ਦੀ ਇਹ ਗੱਲ ਇਸ ਵੀਡੀਓ ਮਗਰੋਂ ਸੱਚ ਸਾਬਿਤ ਹੁੰਦੀ ਵਿਖਾਈ ਦਿੱਤੀ। 

Does Diljit Dosanjh chants "Om Namah Shivay" ? 🕉️🚩

One of his co-actors BN Sharma revealed in front of Diljit himself that he chants "Om Namah Shivay" along with "Waheguru". 🤔 pic.twitter.com/yi8XsWInw8

— PunFact (@pun_fact) July 17, 2024

ਹੋਰ ਪੜ੍ਹੋ : ਅਮਰ ਨੂਰੀ ਨੇ ਮਰਹੂਮ ਪਤੀ ਸਰਦੂਲ ਸਿਕੰਦਰ ਨਾਲ ਬੀਤੇ ਪਲਾਂ ਦੀ ਸਾਂਝੀ ਕੀਤੀ ਯਾਦਗਾਰ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ 


ਫੈਨਜ਼ ਨੂੰ ਦਿਲਜੀਤ ਦੋਸਾਂਝ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਦੱਸ ਦਈਏ ਕਿ ਇਸ ਸਮੇਂ ਸਾਉਣ ਦਾ ਮਹੀਨਾ ਚੱਲ ਰਿਹਾ ਹੈ। ਇਸ ਦੌਰਾਨ ਭਗਵਾਨ ਸ਼ਿਵ ਦੀ ਖਾਸ ਤੌਰ ਉੱਤ ਪੂਜਾ ਕੀਤੀ ਜਾਂਦੀ ਹੈ ਤੇ ਇਹ ਮਹੀਨਾ ਸ਼ਿਵ ਭਗਤਾਂ ਲਈ ਬਹੁਤ ਹੀ ਖਾਸ ਹੁੰਦਾ ਹੈ। 


Related Post