ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਸ਼ੋਅ ਦੇ ਦੌਰਾਨ ਕਿਹਾ ‘ਜੇ ਪੰਜਾਬੀ, ਪੰਜਾਬੀ ਦੀਆਂ ਲੱਤਾਂ ਨਾ ਖਿੱਚਣ ਤਾਂ ਦੁਨੀਆ ਦੀ ਹਰ ਸਟੇਜ ‘ਤੇ ਹੋਵੇ ਪੰਜਾਬੀ ਬੋਲੀ’

ਦਿਲਜੀਤ ਦੋਸਾਂਝ ਨੇ ਮੁੜ ਤੋਂ ਕਿਸੇ ਦਾ ਵੀ ਨਾਂਅ ਲਏ ਬਗੈਰ ਆਪਣੇ ਲਾਈਵ ਸ਼ੋਅ ਦੇ ਦੌਰਾਨ ਇਸ ਦਾ ਜਵਾਬ ਦਿੱਤਾ ਹੈ। ਦਿਲਜੀਤ ਦੋਸਾਂਝ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ‘ਜੇ ਪੰਜਾਬੀ, ਪੰਜਾਬੀ ਕਲਾਕਾਰ ਦੀਆਂ ਲੱਤਾਂ ਨਾ ਖਿੱਚਣ ਤਾਂ ਸਾਰਾ ਪੰਜਾਬ ਤੇ ਪੰਜਾਬ ਦੀ ਬੋਲੀ ਦੁਨੀਆ ਦੇ ਹਰ ਸਟੇਜ ‘ਤੇ ਹੋਵੇਗੀ’ ।

By  Shaminder May 17th 2024 11:30 AM -- Updated: May 17th 2024 11:41 AM

ਦਿਲਜੀਤ ਦੋਸਾਂਝ (Diljit Dosanjh)ਇਨ੍ਹੀਂ ਦਿਨੀਂ ਚਰਚਾ ‘ਚ ਹਨ । ਬੀਤੇ ਦਿਨੀਂ ਨਸੀਬ ਦੇ ਨਾਲ ਉਨ੍ਹਾਂ ਦਾ ਵਿਵਾਦ ਚੱਲ ਰਿਹਾ ਹੈ। ਨਸੀਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਸੀ ਕਿ ਇਲੂਮਿਨਾਟੀ ਨੂੰ ਸਪੋਟ ਕਰਦੇ ਹਨ । ਜਿਸ ਤੋਂ ਬਾਅਦ ਦਿਲਜੀਤ ਨੇ ਬੜੀ ਹੀ ਨਿਮਰਤਾ ਦੇ ਨਾਲ ਨਸੀਬ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਸੀ ।

ਹੋਰ ਪੜ੍ਹੋ : ਟਿਊਮਰ ਦੀਆਂ ਖਬਰਾਂ ਦੌਰਾਨ ਰਾਖੀ ਸਾਵੰਤ ਨੇ ਦਿੱਤਾ ਆਪਣਾ ਹੈਲਥ ਅਪਡੇਟ, ਕਿਹਾ ਸ਼ਨੀਵਾਰ ਨੂੰ ਹੈ ਮੇਰੀ ਸਰਜਰੀ

ਪਰ ਨਸੀਬ ਲਗਾਤਾਰ ਦਿਲਜੀਤ ਦੋਸਾਂਝ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ । ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਮੁੜ ਤੋਂ ਕਿਸੇ ਦਾ ਵੀ ਨਾਂਅ ਲਏ ਬਗੈਰ ਆਪਣੇ ਲਾਈਵ ਸ਼ੋਅ ਦੇ ਦੌਰਾਨ ਇਸ ਦਾ ਜਵਾਬ ਦਿੱਤਾ ਹੈ। ਦਿਲਜੀਤ ਦੋਸਾਂਝ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ‘ਜੇ ਪੰਜਾਬੀ, ਪੰਜਾਬੀ ਕਲਾਕਾਰ ਦੀਆਂ ਲੱਤਾਂ ਨਾ ਖਿੱਚਣ ਤਾਂ ਸਾਰਾ ਪੰਜਾਬ ਤੇ ਪੰਜਾਬ ਦੀ ਬੋਲੀ ਦੁਨੀਆ ਦੇ ਹਰ ਸਟੇਜ ‘ਤੇ ਹੋਵੇਗੀ’ ।

View this post on Instagram

A post shared by DILJIT DOSANJH (@diljitdosanjh)


ਦਿਲਜੀਤ ਦੋਸਾਂਝ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । 

ਦਿਲਜੀਤ ਦੋਸਾਂਝ ਦਾ ਵਰਕ ਫਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਸਰਾਹਿਆ ਗਿਆ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਆਈ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। 

View this post on Instagram

A post shared by DILJIT DOSANJH (@diljitdosanjh)



Related Post