ਦਿਲਜੀਤ ਦੋਸਾਂਝ ਨੇ ਆਪਣੇ ਕੰਮ ਨਾਲ ਲੋਕਾਂ ਨੂੰ ਦਿੱਤਾ ਸੀ ਮੂੰਹ ਤੋੜਵਾਂ ਜਵਾਬ, ਜਾਣੋ ਦਿਲਜੀਤ ਦੋਸਾਂਝ ਦੀ ਜ਼ੁਬਾਨੀ
ਦਿਲਜੀਤ ਦੋਸਾਂਝ ਨੇ ਇੱਕ ਇੰਟਰਵਿਊ ‘ਚ ਵੀ ਕਿਹਾ ਸੀ ਕਿ ਪੰਜਾਬੀਆਂ ਨੂੰ ਸਿਰਫ਼ ਹਾਸੋਹੀਣੇ ਕਿਰਦਾਰਾਂ ਦੇ ਲਈ ਫ਼ਿਲਮਾਂ ‘ਚ ਲਿਆ ਜਾਂਦਾ ਹੈ। ਪਰ ਪੰਜਾਬੀ ਅਜਿਹੇ ਨਹੀਂ ਹਨ ਕਿ ਫ਼ਿਲਮਾਂ ‘ਚ ਸਿਰਫ਼ ਉਨ੍ਹਾਂ ਨੂੰ ‘ਬੱਲੇ ਬੱਲੇ’ ਕਰਵਾਉਣ ਦੇ ਲਈ ਲਿਆ ਜਾਂਦਾ ਹੈ।
ਦਿਲਜੀਤ ਦੋਸਾਂਝ (Diljit Dosanjh) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਹਨ । ਉਹ ਕੌਮਾਂਤਰੀ ਪੱਧਰ ਦੇ ਕਲਾਕਾਰ ਹਨ, ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਹੀ ਨਹੀਂ ਬਲਕਿ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦੇ ਦਿਲ ਜਿੱਤੇ ਹਨ । ਪਹਿਲਾਂ ਪੰਜਾਬੀ ਕਲਾਕਾਰਾਂ ਨੂੰ ਬਾਲੀਵੁੱਡ ਇੰਡਸਟਰੀ ‘ਚ ਹਾਸੋਹੀਣੇ ਕਿਰਦਾਰ ਨਿਭਾਉਣ ਦੇ ਲਈ ਹੀ ਲਿਆ ਜਾਂਦਾ ਸੀ । ਪਰ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਦੀ ਇਸ ਧਾਰਨਾ ਨੂੰ ਬਦਲਿਆ ।
ਹੋਰ ਪੜ੍ਹੋ : ਅਦਾਕਾਰਾ ਮੀਨਾਕਸ਼ੀ ਸ਼ੇਸ਼ਾਧਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ
ਦਿਲਜੀਤ ਦੋਸਾਂਝ ਨੇ ਇੱਕ ਇੰਟਰਵਿਊ ‘ਚ ਵੀ ਕਿਹਾ ਸੀ ਕਿ ਪੰਜਾਬੀਆਂ ਨੂੰ ਸਿਰਫ਼ ਹਾਸੋਹੀਣੇ ਕਿਰਦਾਰਾਂ ਦੇ ਲਈ ਫ਼ਿਲਮਾਂ ‘ਚ ਲਿਆ ਜਾਂਦਾ ਹੈ। ਪਰ ਪੰਜਾਬੀ ਅਜਿਹੇ ਨਹੀਂ ਹਨ ਕਿ ਫ਼ਿਲਮਾਂ ‘ਚ ਸਿਰਫ਼ ਉਨ੍ਹਾਂ ਨੂੰ ‘ਬੱਲੇ ਬੱਲੇ’ ਕਰਵਾਉਣ ਦੇ ਲਈ ਲਿਆ ਜਾਂਦਾ ਹੈ।
ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਵੀਡੀਓ
ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਹ ਦੱਸ ਰਹੇ ਹਨ ਕਿ ਲੋਕਾਂ ਨੇ ਕਿਹਾ ਸੀ ਕਿ ਸਰਦਾਰ ਫੈਸ਼ਨ ਨਹੀਂ ਕਰ ਸਕਦਾ, ਪਰ ਮੈਂ ਕਰਕੇ ਵਿਖਾਇਆ ।ਫਿਰ ਲੋਕਾਂ ਨੇ ਕਿਹਾ ਕਿ ਸਰਦਾਰ ਬੰਦਾ ਫ਼ਿਲਮਾਂ ਨਹੀਂ ਕਰ ਸਕਦਾ। ਮੈਂ ਕਿਹਾ ਮੈਂ ਤਾਂ ਕਰਕੇ ਵਿਖਾੳਂੂ।ਇਸ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਇੰਟਰਵਿਊ ਦਾ ਵੀਡੀਓ ਵੀ ਵਾਇਰਲ ਹੋਇਆ ਸੀ । ਜਿਸ ‘ਚ ਉਨ੍ਹਾਂ ਨੇ ਸਰਦਾਰਾਂ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ ।
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਹਾਲ ਹੀ ‘ਚ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਵੀ ਸ਼ਾਮਿਲ ਹੈ । ਇਸ ਫ਼ਿਲਮ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਖੂਬ ਚਰਚਾ ਹੋ ਰਹੀ ਹੈ। ਫ਼ਿਲਮ ‘ਚ ਉਨ੍ਹਾਂ ਦੇ ਨਾਲ ਪਰੀਣੀਤੀ ਚੋਪੜਾ ਵੀ ਨਜ਼ਰ ਆਏ ਸਨ।