ਦਿਲਜੀਤ ਦੋਸਾਂਝ ਨੇ ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਕੀਤੀ ਤਾਰੀਫ, ਸ਼ਹਿਨਾਜ਼ ਦੀ ਮਾਂ ਨੂੰ ਕਿਹਾ ‘ਕੁੜੀ ਤੁਹਾਡੀ ਛਾਈ ਪਈ ਆ, ਸਾਨੂੰ ਬਹੁਤ ਮਾਣ ਹੈ'
ਦਿਲਜੀਤ ਦੋਸਾਂਝ ਨੇ ਲਾਈਵ ਹੋ ਕੇ ਸ਼ਹਿਨਾਜ਼ ਗਿੱਲ ਦੇ ਨਾਲ ਗੱਲਬਾਤ ਕੀਤੀ । ਇਸ ਗੱਲਬਾਤ ਦੇ ਦੌਰਾਨ ਗਾਇਕ ਨੇ ਜਿੱਥੇ ਸ਼ਹਿਨਾਜ਼ ਗਿੱਲ ਦਾ ਹਾਲਚਾਲ ਪੁੱਛਿਆ, ਉੱਥੇ ਹੀ ਸ਼ਹਿਨਾਜ਼ ਗਿੱਲ ਦੀ ਮਾਂ ਦੇ ਨਾਲ ਵੀ ਗੱਲਬਾਤ ਕੀਤੀ । ਗੱਲਬਾਤ ਦੇ ਦੌਰਾਨ ਦਿਲਜੀਤ ਦੋਸਾਂਝ ਨੇ ਸ਼ਹਿਨਾਜ਼ ਦੀ ਮੰਮੀ ਨੂੰ ਕਿਹਾ ਕਿ ਕੁੜੀ ਤੁਹਾਡੀ ਛਾਈ ਪਈ ਆ, ਸਾਨੂੰ ਬਹੁਤ ਮਾਣ ਆ’।

ਹੋਰ ਪੜ੍ਹੋ : ਕੀ ਉਰਫੀ ਜਾਵੇਦ ਨੇ ਕਰਵਾ ਲਈ ਹੈ ਮੰਗਣੀ! ਤਸਵੀਰਾਂ ਹੋ ਰਹੀਆਂ ਵਾਇਰਲ
ਜਿਸ ‘ਤੇ ਸ਼ਹਿਨਾਜ਼ ਗਿੱਲ ਦੇ ਮੰਮੀ ਕਹਿੰਦੇ ਹਨ ਕਿ ਸਾਨੂੰ ਵੀ ਬਹੁਤ ਮਾਣ ਕਿ ਬੇਟਾ ਸਾਡਾ ਛਾਇਆ ਪਿਆ ਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕੁੜੀਆਂ ਨੂੰ ਹਰ ਫੀਲਡ ‘ਚ ਆਉਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ।
ਸ਼ਹਿਨਾਜ਼ ਗਿੱਲ ਕਈ ਪ੍ਰੋਜੈਕਟ ‘ਚ ਆਏਗੀ ਨਜ਼ਰ
ਸ਼ਹਿਨਾਜ਼ ਗਿੱਲ ਜਲਦ ਹੀ ਹੋਰ ਕਈ ਪ੍ਰੋਜੈਕਟ ‘ਚ ਵੀ ਨਜ਼ਰ ਆਉਣ ਵਾਲੀ ਹੈ । ਫ਼ਿਲਹਾਲ ਉਹ ਆਪਣੀ ਫ਼ਿਲਮ ‘ਥੈਂਕ ਯੂ ਫਾਰ ਕਮਿੰਗ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਹੋਰ ਵ ਕਈ ਪ੍ਰੋਜੈਕਟ ‘ਚ ਨਜ਼ਰ ਆਏਗੀ ।
ਸ਼ਹਿਨਾਜ਼ ਗਿੱਲ ਨੇ ਪੰਜਾਬੀ ਇੰਡਸਟਰੀ ‘ਚ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਬਿੱਗ ਬੌਸ ‘ਚ ਪ੍ਰਤੀਭਾਗੀ ਦੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸਿਧਾਰਥ ਸ਼ੁਕਲਾ ਦੇ ਨਾਲ ਨਜ਼ਰ ਆਈ । ਇਸ ਸ਼ੋਅ ‘ਚ ਉਨ੍ਹਾਂ ਦੇ ਨਾਲ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।