ਦਿਲਜੀਤ ਦੋਸਾਂਝ ਦੀ ਮੈਨੇਜ਼ਰ ਨੇ ਡਾਂਸਰਸ ਦੀ ਪੇਂਮਟ ਨਾਂ ਕੀਤੇ ਜਾਣ ਦੇ ਦਾਅਵੇ ਨੂੰ ਦੱਸਿਆ ਝੂਠਾ, ਕਿਹਾ, ਸਾਡੀ ਆਫਿਸ਼ਅਲ ਟੀਮ ਨਾਲ ਨਹੀਂ ਹੋਈ ਕੋਈ ਗੱਲਬਾਤ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ DIL-LUMINATI TOUR ਲਈ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ 'ਤੇ ਕੁਝ ਕੋਰੀਓਗ੍ਰਾਫਰਾਂ ਅਤੇ ਡਾਂਸਰਾਂ ਨੂੰ ਦਿਲ-ਲੁਮੀਨਾਟੀ ਟੂਰ 'ਚ ਪੈਸੇ ਨਾਂ ਦੇਣ ਦਾ ਦੋਸ਼ ਹੈ। ਇਸ ਵਿਵਾਦ ਉੱਤੇ ਦਿਲਜੀਤ ਦੀ ਮੈਨੇਜਰ ਵੱਲੋਂ ਦਾ ਬਿਆਨ ਸਾਹਮਣੇ ਆਇਆ ਹੈ।
Diljit Dosanjh Team response on Non payment dancers case : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ DIL-LUMINATI TOUR ਲਈ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ 'ਤੇ ਕੁਝ ਕੋਰੀਓਗ੍ਰਾਫਰਾਂ ਅਤੇ ਡਾਂਸਰਾਂ ਨੂੰ ਦਿਲ-ਲੁਮੀਨਾਟੀ ਟੂਰ 'ਚ ਪੈਸੇ ਨਾਂ ਦੇਣ ਦਾ ਦੋਸ਼ ਹੈ। ਇਸ ਵਿਵਾਦ ਉੱਤੇ ਦਿਲਜੀਤ ਦੀ ਮੈਨੇਜਰ ਵੱਲੋਂ ਦਾ ਬਿਆਨ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਜਿੱਥੇ ਇੱਕ ਪਾਸੇ ਦਿਲਜੀਤ ਦੋਸਾਂਝ ਨੂੰ ਇਸ ਟੂਰ ਲਈ ਲਗਾਤਾਰ ਹਰ ਪਾਸਿਓਂ ਤਰੀਫਾਂ ਮਿਲ ਰਹੀਆਂ ਤੇ ਉਨ੍ਹਾਂ ਦੇ ਸ਼ੋਅ ਸੋਲਡ ਆਊਟ ਹੋ ਰਹੇ ਹਨ। ਇਸ ਵਿਚਾਲੇ ਇਹ ਖਬਰਾਂ ਆ ਰਹੀਆਂ ਹਨ ਕਿ ਦਿਲਜੀਤ ਦੋਸਾਂਝ ਦੀ ਮੈਨੇਜਿੰਗ ਟੀਮ ਵੱਲੋਂ DIL-LUMINATI TOUR ਲਈ ਡਾਂਸਰਸ ਦੀ ਪੇਂਮਟ ਨਹੀਂ ਕੀਤੀ ਗਈ ਹੈ।
ਦੱਸ ਦਈਏ ਕਿ ਗਾਇਕ ਦਿਲਜੀਤ 'ਤੇ ਕੁਝ ਕੋਰੀਓਗ੍ਰਾਫਰਾਂ ਅਤੇ ਡਾਂਸਰਾਂ ਨੂੰ ਆਪਣੇ ਪੈਸੇ ਨਾ ਦੇਣ ਦਾ ਦੋਸ਼ ਹੈ। ਦਿਲਜੀਤ ਦੋਸਾਂਝ 'ਤੇ ਇਹ ਇਲਜ਼ਾਮ ਰਜਤ ਰੌਕੀ ਬੱਟਾ ਤੇ ਮਨਪ੍ਰੀਤ ਤੂਰ ਨੇ ਲਗਾਇਆ ਹੈ, ਜੋ ਆਰਆਰਬੀ ਡਾਂਸ ਕੰਪਨੀ ਦੇ ਮਾਲਕ ਅਤੇ ਕੋਰੀਓਗ੍ਰਾਫਰ ਵੀ ਹਨ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਗਾਇਕ 'ਤੇ ਆਪਣੇ ਟੂਰ 'ਚ ਆਏ ਡਾਂਸਰਾਂ ਨੂੰ ਪੈਸੇ ਨਾ ਦੇਣ ਦਾ ਦੋਸ਼ ਲਗਾਇਆ ਗਿਆ ਹੈ।
ਡਾਂਸਰਾਂ ਨੂੰ ਪੈਸੇ ਨਾ ਦੇਣ 'ਤੇ ਦਿਲਜੀਤ ਦੇ ਮੈਨੇਜਰ ਨੇ ਤੋੜੀ ਚੁੱਪੀ
ਸੋਸ਼ਲ ਮੀਡੀਆ 'ਤੇ ਚੱਲ ਰਹੇ ਵਿਵਾਦ 'ਤੇ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਨੇ ਆਪਣੀ ਚੁੱਪੀ ਤੋੜੀ ਹੈ। ਸੋਨਾਲੀ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਨਾਂ ਤਾਂ ਰਜਤ ਬੱਤਾ ਅਤੇ ਨਾਂ ਹੀ ਮਨਪ੍ਰੀਤ ਤੂਰ ਨਾਲ ਉਨ੍ਹਾਂ ਦੀ ਅਧਿਕਾਰਿਤ ਟੀਮ ਕਦੇ ਸੰਪਰਕ ਕੀਤਾ ਗਿਆ ਹੈ ਅਤੇ ਨਾਂ ਹੀ ਉਹ ਦਿਲਜੀਤ ਦੇ ਕਿਸੇ ਟੂਰ 'ਚ ਸ਼ਾਮਲ ਸਨ, ਉਨ੍ਹਾਂ ਨੇ ਝੂਠੀਆਂ ਕਹਾਣੀਆਂ ਬਣਾ ਕੇ ਸਾਰਿਆਂ ਨੂੰ ਗੁੰਮਰਾਹ ਕੀਤਾ ਹੈ।
ਰਜਤ ਅਤੇ ਮਨਪ੍ਰੀਤ ਕਿਸੇ ਵੀ ਤਰ੍ਹਾਂ ਨਾਲ ਦਿਲ-ਇਲੂਮਿਨਾਟੀ ਦੌਰੇ ਦਾ ਹਿੱਸਾ ਨਹੀਂ ਸਨ। ਦਿਲਜੀਤ ਦੋਸਾਂਝ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਭਾਰੀ ਹਲਚਲ ਮਚ ਗਈ ਸੀ। ਸੱਚ ਦੱਸਦਿਆਂ ਉਨ੍ਹਾਂ ਦੱਸਿਆ ਕਿ ਇਸ ਟੂਰ ਦੇ ਅਧਿਕਾਰਤ ਕੋਰੀਓਗ੍ਰਾਫਰ ਬਲਵਿੰਦਰ ਸਿੰਘ, ਪ੍ਰੀਤ ਚਹਿਲ, ਦਿਵਿਆ ਅਤੇ ਵੈਨਕੂਵਰ ਤੋਂ ਪਾਰਥ ਸਨ। ਬਿਆਨ ਵਿੱਚ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਜੋ ਦੌਰੇ ਵਿੱਚ ਸ਼ਾਮਲ ਨਹੀਂ ਹਨ, ਕਿਰਪਾ ਕਰਕੇ ਉਹ ਕਿਸੇ ਵੀ ਤਰ੍ਹਾਂ ਦੀ ਗ਼ਲਤ ਜਾਣਕਾਰੀ ਨਾ ਫੈਲਾਉਣ।