ਦਿਲਜੀਤ ਦੋਸਾਂਝ ਆਪਣੇ ਫੈਨਸ ਦੇ ਲਈ ਲੈ ਕੇ ਆ ਰਹੇ ਸਰਪ੍ਰਾਈਜ਼, ਗਾਇਕ ਨੇ ਨਵੇਂ ਪ੍ਰੋਜੈਕਟ ਦਾ ਟੀਜ਼ਰ ਕੀਤਾ ਸਾਂਝਾ

ਦਿਲਜੀਤ ਦੋਸਾਂਝ ਨਵੇਂ ਤੋਂ ਨਵੇਂ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ । ਹੁਣ ਉਹ ਜਲਦ ਹੀ ਆਪਣਾ ਨਵਾਂ ਗੀਤ ਰਿਲੀਜ਼ ਕਰਨ ਜਾ ਰਹੇ ਹਨ । ਜਿਸ ‘ਚ ਉਹ ਵਿਦੇਸ਼ੀ ਰੈਪਰ ਐੱਨਐੱਲਈ ਚੋਪਾ ਦੇ ਨਾਲ ਦਿਖਾਈ ਦੇ ਰਹੇ ਹਨ ।

By  Shaminder July 25th 2024 02:32 PM

ਦਿਲਜੀਤ ਦੋਸਾਂਝ ਨਵੇਂ ਤੋਂ ਨਵੇਂ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ । ਹੁਣ ਉਹ ਜਲਦ ਹੀ ਆਪਣਾ ਨਵਾਂ ਗੀਤ ਰਿਲੀਜ਼ ਕਰਨ ਜਾ ਰਹੇ ਹਨ । ਜਿਸ ‘ਚ ਉਹ ਵਿਦੇਸ਼ੀ ਰੈਪਰ ਐੱਨਐੱਲਈ ਚੋਪਾ ਦੇ ਨਾਲ ਦਿਖਾਈ ਦੇ ਰਹੇ ਹਨ । ਜਿਸ ਦਾ ਇੱਕ ਟੀਜ਼ਰ ਵੀ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਲਿਖਿਆ ‘ਸਰਪ੍ਰਾਈਜ਼’। ਇਹ ਗੀਤ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਨੂੰ ਲੈ ਕੇ ਗਾਇਕ ਦੇ ਫੈਨਸ ਵੀ ਬੇਹੱਦ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਹਨ । 

ਹੋਰ ਪੜ੍ਹੋ  : ਸਲਮਾਨ ਖ਼ਾਨ ਦਾ ਬਿਆਨ ਆਇਆ ਸਾਹਮਣੇ, ਕਿਹਾ ‘ਮੈਨੂੰ ਮਾਰਨਾ ਚਾਹੁੰਦਾ ਹੈ ਲਾਰੈਂਸ ਬਿਸ਼ਨੋਈ, ਖਤਰੇ ‘ਚ ਹੈ ਮੇਰਾ ਪਰਿਵਾਰ’

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਕਈ ਪ੍ਰੋਜੈਕਟ ‘ਚ ਨਜ਼ਰ ਆ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਕੈਨੇਡਾ ‘ਚ ਆਪਣੇ ਲਾਈਵ ਸ਼ੋਅ ਦੇ ਦੌਰਾਨ ਲੋਕਾਂ ਦੇ ਦਿਲ ਜਿੱਤੇ ਸਨ ਅਤੇ ਇਸ ਸ਼ੋਅ ਦੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਉਨ੍ਹਾਂ ਨੂੰ ਮਿਲਣ ਦੇ ਲਈ ਪੁੱਜੇ ਸਨ ।

View this post on Instagram

A post shared by DILJIT DOSANJH (@diljitdosanjh)

ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦਿਲਜੀਤ ਦੋਸਾਂਝ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਪਰ ਗਾਇਕੀ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ‘ਚ ਵੀ ਕਿਸਮਤ ਅਜ਼ਮਾਈ ਅਤੇ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਵੀ ਦਿੱਤੀਆਂ ।ਜਲਦ ਹੀ ਉਹ ਫ਼ਿਲਮ ਸਰਦਾਰ ਜੀ -2 ਅਤੇ ਇਸ ਦੇ ਨਾਲ ਹੀ ਫ਼ਿਲਮ ਪੰਜਾਬ-95 ‘ਚ ਵੀ ਨਜ਼ਰ ਆਉਣਗੇ ।   


 








Related Post