ਦਿਲਜੀਤ ਦੋਸਾਂਝ ਨੇ ਗਿੱਪੀ ਗਰੇਵਾਲ ਤੇ ਸ਼ਿੰਦਾ ਗਰੇਵਾਲ ਨੂੰ ਨਵੀਂ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਲਈ ਦਿੱਤੀ ਵਧਾਈ
ਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਦਿਲ-ਇਲੂਮਾਨਿਟੀ ਵਿੱਚ ਰੁੱਝੇ ਹੋਏ ਹਨ। ਇਸ ਵਿਚਾਲੇ ਦਿਲਜਤੀ ਦੋਸਾਂਝ ਨੇ ਆਪਣੇ ਨਿੱਕੇ ਸਹਿ ਕਲਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੂੰ ਆਉਣ ਵਾਲੀ ਨਵੀਂ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਲਈ ਵਧਾਈ ਦਿੱਤੀ ਹੈ।
Diljit Dosanjh give warm wishes to shinda Garewal: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਦਿਲ-ਇਲੂਮਾਨਿਟੀ ਵਿੱਚ ਰੁੱਝੇ ਹੋਏ ਹਨ। ਇਸ ਵਿਚਾਲੇ ਦਿਲਜਤੀ ਦੋਸਾਂਝ ਨੇ ਆਪਣੇ ਨਿੱਕੇ ਸਹਿ ਕਲਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੂੰ ਆਉਣ ਵਾਲੀ ਨਵੀਂ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਲਈ ਵਧਾਈ ਦਿੱਤੀ ਹੈ।
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸਟੋਰੀ ਸਾਂਝੀ ਕਰ ਸ਼ਿੰਦਾ ਗਰੇਵਾਲ ਨੂੰ ਉਸ ਦੀ ਆਫੀਸ਼ੀਅਲ ਬਤੌਰ ਹੀਰੋ ਦੂਜੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਲਈ ਵਧਾਈ ਦਿੱਤੀ ਤੇ ਉਸ ਦੀ ਫਿਲਮ ਕਾਮਯਾਬ ਹੋਣ ਲਈ ਅਰਦਾਸ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਗਿੱਪੀ ਗਰੇਵਾਲ ਨੂੰ ਵੀ ਵਧਾਈ ਦਿੱਤੀ ਹੈ।
ਦਿਲਜੀਤ ਦੋਸਾਂਝ ਨੇ ਆਪਣੀ ਇੰਸਟਾ ਸਟੋਰੀ ਵਿੱਚ ਸ਼ਿੰਦਾ ਗਰੇਵਾਲ ਲਈ ਖਾਸ ਸੰਦੇਸ਼ ਲਿਖਦੇ ਹੋਏ ਕਿਹਾ, 'ਗੁੱਡ ਲੱਕ ਮਾਈ ਬਡੀ। ' ਫੈਨਜ਼ ਦਿਲਜੀਤ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ ਕਿ ਦਿਲਜੀਤ ਆਪਣੇ ਨਾਲ ਹੋਰਨਾਂ ਕਲਾਕਾਰਾਂ ਦੇ ਕੰਮ ਨੂੰ ਐਪਰੀਸ਼ੀਏਟ ਕਰਦੇ ਹਨ ਤੇ ਹੌਸਲਾਅਫਜਾਈ ਕਰਦੇ ਹਨ।
ਹੋਰ ਪੜ੍ਹੋ : ਆਪਣੀ ਮਿਮਕਰੀ ਕਰਨ ਵਾਲੇ ਕਾਮੇਡੀਅਨ 'ਤੇ ਭੜਕੇ ਕਰਨ ਜੌਹਰ, ਜਾਣੋ ਕੀ ਕਿਹਾ
ਦੱਸਣਯੋਗ ਹੈ ਕਿ ਸ਼ਿੰਦਾ ਗਰੇਵਾਲ ਅਤੇ ਦਿਲਜੀਤ ਦੋਸਾਂਝ ਇੱਕਠੇ ਸਕ੍ਰੀਨ ਸ਼ੇਅਰ ਕਰ ਚੁੱਕੇ ਹਨ। ਸ਼ਿੰਦਾ ਨੇ ਦਿਲਜੀਤ ਦੇ ਨਾਲ ਫਿਲਮ ਹੌਂਸਲਾ ਰੱਖ ਵਿੱਚ ਨਜ਼ਰ ਆ ਚੁੱਕੇ ਹਨ। ਇਸ ਫਿਲਮ ਵਿੱਚ ਦਿਲਜੀਤ ਦੌਸਾਂਝ ਤੇ ਸ਼ਿੰਦਾ ਗਰੇਵਾਲ ਦੇ ਨਾਲ-ਨਾਲ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਵੀ ਨਜ਼ਰ ਆਏ ਸਨ। ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ।