ਦਿਲਜੀਤ ਦੋਸਾਂਝ ਨੇ ਮਜ਼ੇਦਾਰ ਅੰਦਾਜ਼ 'ਚ ਦਿੱਤਾ ਦੀਪਿਕਾ ਪਾਦੂਕੋਣ ਦੇ ਬਿਊਟੀ ਪ੍ਰੋਡਕਟਸ ਦਾ ਰਿਵੀਊ, ਵੇਖੋ ਵੀਡੀਓ
Diljit Dosanjh review about Deepika Padukone brand : ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੇ ਗੀਤਾਂ ਰਾਹੀਂ ਵੱਖਰੀ ਪਛਾਣ ਬਨਾਉਣ ਵਾਲੇ ਦਿਲਜੀਤ ਦੋਸਾਂਝ (Diljit Dosanjh) ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਦਿਲਜੀਤ ਇੱਕ ਵੀਡੀਓ 'ਚ ਬਾਲੀਵੁੱਡ ਅਦਾਕਾਰਾ ਦੀਪਿਕਾ ਦੇ ਪ੍ਰੋਡਕਟਸ ਬਾਰੇ ਮਜ਼ੇਦਾਰ ਅੰਦਾਜ਼ 'ਚ ਰਿਵੀਊ ਦਿੰਦੇ ਹੋਏ ਨਜ਼ਰ ਆਏ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਲਈ ਆਪਣੇ ਕਾਮੇਡੀ ਅੰਦਾਜ਼ ਲਈ ਵੀ ਕਾਫੀ ਮਸ਼ਹੂਰ ਹਨ। ਗਾਇਕ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਜ਼ ਲਈ ਕੁਝ ਨਾਂ ਕੁਝ ਸਾਂਝਾ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਦਿਲਜੀਤ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਨਵੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਦਿਲਜੀਤ ਮਸ਼ਹੂਰ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਬ੍ਰਾਂਡ ਦੇ ਪ੍ਰੋਡਕਟਸ ਬਾਰੇ ਕਾਫੀ ਦਿਲਚਸਪ ਅੰਦਾਜ਼ ਵਿੱਚ ਰਿਵੀਊ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਨੇ ਦੀਪਿਕਾ ਪਾਦੁਕੋਣ ਦੇ ਬ੍ਰਾਂਡ 82-E ਨੂੰ ਇਸਤਮਾਲ ਕਰਕੇ ਆਪਣੇ ਮਨੋਰੰਜਕ ਅੰਦਾਜ ਵਿੱਚ ਇਸ ਦਾ ਰੀਵਿਊ ਦਿੱਤਾ ਹੈ। ਇਸਦੀ ਵੀਡਿਓ ਉਹਨਾਂ ਵੱਲੋ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ।
ਵੀਡੀਓ ਦੇ ਵਿੱਚ ਦਿਲਜੀਤ ਆਪਣੇ ਸਹਾਇਕ ਦਾਦਾ ਨੂੰ ਇਹ ਪੁੱਛਦੇ ਨਜ਼ਰ ਆ ਰਹੇ ਨੇ ਕਿ ਕੈਸੀ ਸਮੈਲ ਆ ਰਹੀ ਹੈ ਮੇਰੇ ਸੇ। ਫਿਰ ਓਹ ਦਾਦਾ ਨੂੰ ਕਹਿੰਦੇ ਨੇ ਕਿ ਤੁਹਾਨੂੰ ਪਤਾ ਕਿਸ ਦਾ ਬ੍ਰੈਂਡ ਹੈ, ਦੀਪਿਕਾ ਪਾਦੂਕੋਣ ਦਾ ਇਸ ਲਈ ਗੁੱਡ ਸਮੈਲ ਹੀ ਆਵੇਗੀ। ਦੁਸਾਂਝਵਾਲਾ ਕਹਿੰਦੇ ਹਨ ਕਿ ਅੱਜ ਮੇਰੇ ਕੋਲ ਸਿਰਫ ਹੂਰ ਪਰੀਆਂ ਹੀ ਰਹਿਣਗੀਆਂ। ਦਿਲਜੀਤ ਇਸ ਵੀਡੀਓ 'ਚ ਇਹ ਗਿਫਟ ਭੇਜਣ ਲਈ ਅਦਾਕਾਰਾ ਦਾ ਧੰਨਵਾਦ ਵੀ ਕਰਦੇ ਨਜ਼ਰ ਆ ਰਹੇ ਹਨ।
ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਮੋਸਟ ਐਂਟਰਟੇਨਿੰਗ ਕਲਾਕਾਰ ਤੇ ਇਨ੍ਹਾਂ ਕੋਲ ਮੋਸਟ ਐਂਟਰਟੇਨਿੰਗ ਟੀਮ ਵੀ ਹੈ। '
ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਵੀ ਹਨ। ਦਿਲਜੀਤ ਹਾਲ ਹੀ ਵਿੱਚ ਆਪਣੇ ਬਾਲੀਵੁੱਡ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ। ਜਿੱਥੇ ਇੱਕ ਪਾਸੇ ਉਹ ਨਵੀਂ ਫਿਲਮ Crew ਵਿੱਚ ਕਰੀਨਾ ਕਪੂਰ ਖਾਨ, ਤੱਬੂ ਅਤੇ ਕ੍ਰਿਤੀ ਸੈਨਨ ਨਾਲ ਨਜ਼ਰ ਆਉਣਗੇ। ਉੱਥੇ ਹੀ ਦੂਜੇ ਪਾਸੇ ਦਿਲਜੀਤ, ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਦੀ ਫਿਲਮ 'ਚਮਕੀਲਾ' ਨੂੰ ਲੈ ਕੇ ਵੀ ਸੁਰਖੀਆਂ ਵਿੱਚ ਹਨ। ਇਹ ਫਿਲਮ 12 ਮਾਰਚ ਨੂੰ OTT ਪਲੇਟਫਾਰਮ ਨੈਟਫਲਿਕਸ ਉੱਤੇ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਉਹ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾ ਰਹੇ ਹਨ ਤੇ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਨਜ਼ਰ ਆਵੇਗੀ।