ਦਿਲਜੀਤ ਦੋਸਾਂਝ ਨੇ ਆਪਣੇ ਨਿੱਕੇ ਜਿਹੇ ਫੈਨ ਨਾਲ ਸਟੇਜ਼ 'ਤੇ ਪਾਇਆ ਭੰਗੜਾ ਤੇ ਗਿਫਟ ਕੀਤੀ ਆਪਣੀ ਜੈਕਟ

ਦਿਲਜੀਤ ਦੋਸਾਂਝ ਦੇ ਮਿਊਜ਼ਿਕਲਸ਼ੋਅ ਸ਼ੋਅ ਦਿਲ-ਇਲੂਮਿਨਾਟੀ ਦੀਆਂ ਵੀਡੀਓ ਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਦਿਲਜੀਤ ਦੋਸਾਂਝ ਦਾ ਇਸ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਨਿੱਕੇ ਫੈਨ ਨੂੰ ਸਤਿਕਾਰ ਦਿੱਤਾ ਤੇ ਉਸ ਨੂੰ ਆਪਣੀ ਜੈਕਟ ਗਿਫਟ ਕਰਕੇ ਹਰ ਕਿਸੇ ਦਾ ਦਿਲ ਜਿੱਤ ਲਿਆ।

By  Pushp Raj May 2nd 2024 05:43 PM

Diljit Dosanjh gift jacket to little fan:  ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਛਾਏ ਹੋਏ ਹਨ। ਫਿਲਮ ਤੋਂ ਬਾਅਦ ਗਾਇਕ ਦੇ ਵੈਨਕੂਵਰ ਮਿਊਜ਼ਕਲ ਟੂਰ ਦੀਆਂ ਕਈ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। 

ਦੱਸ ਦਈਏ ਕਿ ਗਾਇਕੀ ਦੇ ਅਦਾਕਾਰੀ ਦੇ ਨਾਲ-ਨਾਲ  ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਫੈਨਜ਼ ਨਾਲ ਕਿਸੇ ਨਾਂ ਕਿਸੇ ਤਰ੍ਹਾਂ ਜੁੜੇ ਰਹਿੰਦੇ ਹਨ। ਉਹ ਅਕਸਰ ਹੀ ਫੈਨਜ਼ ਦਾ ਮਨੋਰੰਜਨ ਲਈ ਕਈ ਮਜ਼ਾਕਿਆ ਵੀਡੀਓ ਤੋਂ ਲੈ ਕੇ ਆਪਣੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸ਼ੇਅਰ ਕਰਦੇ ਹਨ। 

View this post on Instagram

A post shared by DILJIT DOSANJH (@diljitdosanjh)


ਹਾਲ ਹੀ ਵਿੱਚ ਵੈਨਕੂਵਰ ਵਿਖੇ ਹੋਏ ਦਿਲਜੀਤ ਦੋਸਾਂਝ ਦੇ ਮਿਊਜ਼ਿਕਲਸ਼ੋਅ ਸ਼ੋਅ ਦਿਲ-ਇਲੂਮਿਨਾਟੀ ਦੀਆਂ ਵੀਡੀਓ ਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਦਿਲਜੀਤ ਦੋਸਾਂਝ ਦਾ ਇਹ ਸ਼ੋਅ ਸ਼ੁਰੂ ਹੋਣ ਤੋਂ ਮਹੀਨਾ ਪਹਿਲਾਂ ਹੀ ਪੂਰੀ ਤਰ੍ਹਾਂ ਨਾਲ ਸੋਲਡ ਆਊਟ ਹੋ ਗਿਆ ਸੀ। 

ਇਸ ਸ਼ੋਅ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਨਿੱਕੇ ਫੈਨ ਨੂੰ ਸਤਿਕਾਰ ਦਿੱਤਾ ਤੇ ਉਸ ਨੂੰ ਆਪਣੀ ਜੈਕਟ ਗਿਫਟ ਕਰਕੇ ਹਰ ਕਿਸੇ ਦਾ ਦਿਲ ਜਿੱਤ ਲਿਆ। 

ਵਾਇਰਲ ਹੋ ਰਹੇ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਨਿੱਕਾ ਜਿਹਾ ਬੱਚਾ ਦਿਲਜੀਤ ਵਾਂਗ ਡਰੈਸਅਪ ਹੋ ਕੇ ਸਟੇਜ ਦੇ ਕੋਲ ਆਉਂਦਾ ਹੈ ਤੇ ਦਿਲਜੀਤ ਸਟੇਜ਼ ਦੇ ਕੋਲ ਖੜੇ ਆਪਣੇ ਸਾਥੀ ਨੂੰ ਕਹਿ ਕੇ ਉਸ ਨੂੰ ਸਟੇਜ਼ ਉੱਤੇ ਬੁਲਾਉਂਦੇ ਹਨ। ਜਿਵੇਂ ਹੀ ਸੁਰਖਿਆ ਗਾਰਡ ਬੱਚੇ ਨੂੰ ਸਟੇਜ਼ ਕੋਲ ਲੈ ਕੇ ਪਹੁੰਚਦਾ ਹੈ ਤਾਂ ਦਿਲਜੀਤ ਉਸ ਨੂੰ ਬਹੁਤ ਹੀ ਪਿਆਰ ਨਾਲ ਗੋਦ ਵਿੱਚ ਚੁੱਕ ਲੈਂਦੇ ਹਨ ਤੇ ਉਸ ਨਾਲ ਬਹੁਤ ਹੀ ਪਿਆਰ ਨਾਲ ਮਿਲਦੇ ਹਨ ਤੇ ਉਸ ਨਾਲ ਗੀਤ ਗਾ ਕੇ ਭੰਗੜਾ ਵੀ ਪਾਉਂਦੇ ਹਨ। ਬਾਅਦ ਵਿੱਚ ਦਿਲਜੀਤ ਲੱਖਾਂ ਲੋਕਾਂ ਅੱਗੇ ਭੰਗੜਾ ਪਾਉਣ ਲਈ ਉਸ ਬੱਚੇ ਦੀ ਹੌਸਲਾ ਅਫਜਾਈ ਕਰਦੇ ਨੇ ਅਤੇ ਉਸ ਨੂੰ ਆਪਣੀ ਜੈਕੇਟ ਗਿਫਟ ਕਰਦੇ ਹਨ। 
View this post on Instagram

A post shared by DILJIT DOSANJH (@diljitdosanjh)



ਹੋਰ ਪੜ੍ਹੋ : ਦਿਲਜੀਤ ਦੋਸਾਂਝ ਨਾਲ ਕਰਨਾ ਚਾਹੁੰਦੇ ਸੀ ਮਰਹੂਮ ਅਦਾਕਾਰ ਇਰਫਾਨ ਖਾਨ, ਅਦਾਕਾਰ ਦੀ ਪਤਨੀ ਸੁਤਾਪਾ ਨੇ ਸਾਂਝੀ ਕੀਤੀ ਪੋਸਟ 

ਫੈਨਜ਼ ਗਾਇਕ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ ਤੇ ਲੋਕ ਕਮੈਂਟ ਕਰਕੇ ਇਸ ਵੀਡੀਓ ਉੱਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦਿਲਜੀਤ ਦੇ ਇਸ ਨਿਮਰ ਸੁਭਾਅ ਦੀ ਹਰ ਕੋਈ ਤਾਰਫੀ ਕਰ ਰਿਹਾ ਹੈ ਤੇ ਉਨ੍ਹਾਂ ਉੱਤੇ ਪਿਆਰ ਦੀ ਵਰਖਾ ਕਰ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ, ਏਕ ਹੀ ਦਿਲ ਹੈ ਕਿਤਨੀ ਬਾਰ ਜਿਤੋਗੇ। ਇੱਕ ਹੋਰ ਨੇ ਲਿਖਿਆ, 'ਸੱਚਾ ਕਲਾਕਾਰ ਉਹ ਹੁੰਦਾ ਹੈ ਜੋ ਆਪਣੀ ਧੁਰ ਜ਼ਮੀਨ ਤੇ ਬੋਲੀ ਤੋਂ ਜੁੜਿਆ ਰਹੇ ਅਤੇ ਆਪਣੇ ਚਾਹੁਣ ਵਾਲਿਆਂ ਦਾ ਸਤਿਕਾਰ ਕਰੇ। ' 


Related Post