ਦਿਲਜੀਤ ਦੋਸਾਂਝ ਦੀ ਫਿਲਮ 'ਜੱਟ ਐਂਡ ਜੂਲੀਅਟ 3' ਨੇ ਰਚਿਆ ਇਤਿਹਾਸ, ਬਣੀ ਕਰੋੜਾਂ ਕਮਾਉਣ ਵਾਲੀ ਪਹਿਲੀ ਪੰਜਾਬੀ ਫਿਲਮ

ਦਿਲਜੀਤ ਦੋਸਾਂਝ ਦ ਤੇ ਨੀਰੂ ਬਾਜਵਾ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਜੱਟ ਐਂਡ ਜੂਲੀਅਟ 3' ਨੇ ਨਵਾਂ ਇਤਿਹਾਸ ਰੱਚ ਦਿੱਤਾ ਹੈ। ਇਹ ਫਿਲਮ ਪੰਜਾਬੀ ਸਿਨੇਮਾ ਦੀ ਵਰਲਡ ਵਾਈਡ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਚੁੱਕੀ ਹੈ। ਇਸ ਫਿਲਮ ਨੇ ਬਾਕਸ ਆਫਿਸ 107 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

By  Pushp Raj July 31st 2024 03:40 PM

Film Jatt and Juliet 3 highest grossing Punjabi film : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਗਾਇਕੀ ਦੇ ਨਾਲ -ਨਾਲ ਚੰਗੀ ਅਦਾਕਾਰੀ ਲਈ ਵੀ ਜਾਣੇ ਜਾਂਦੇ ਹਨ। ਦਿਲਜੀਤ ਦੋਸਾਂਝ  ਦ ਤੇ ਨੀਰੂ ਬਾਜਵਾ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਜੱਟ ਐਂਡ ਜੂਲੀਅਟ 3' ਨੇ ਨਵਾਂ ਇਤਿਹਾਸ ਰੱਚ ਦਿੱਤਾ ਹੈ। ਇਹ ਫਿਲਮ ਪੰਜਾਬੀ ਸਿਨੇਮਾ ਦੀ ਵਰਲਡ ਵਾਈਡ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਚੁੱਕੀ ਹੈ।

View this post on Instagram

A post shared by PTC Punjabi (@ptcpunjabi)

ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ('Jatt and Juliet 3') ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ। ਫਿਲਮ ਨੇ ਕਮਾਈ ਦੇ ਮਾਮਲੇ 'ਚ ਪੰਜਾਬੀ ਸਿਨੇਮਾ ਦੀਆਂ ਸਾਰੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। 'ਜੱਟ ਐਂਡ ਜੂਲੀਅਟ 3' ਨੇ ਹੁਣ ਤੱਕ ਦੁਨੀਆ ਭਰ 'ਚ 107 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

 ਇਸ ਨਾਲ 'ਜੱਟ ਐਂਡ ਜੂਲੀਅਟ 3' ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਗਈ ਹੈ।ਦੱਸ ਦੇਈਏ ਕਿ ਫਿਲਮ 'ਜੱਟ ਐਂਡ ਜੂਲੀਅਟ 3' ਦੇ ਪਹਿਲੇ ਅਤੇ ਦੂਜੇ ਭਾਗ ਨੇ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਭਾਵੇਂ ਫਿਲਮ ਦੀ ਰਫਤਾਰ ਹੌਲੀ ਹੋ ਗਈ ਹੈ, ਪਰ ਫਿਲਮ ਅਜੇ ਵੀ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਕਾਰਡ ਬਣਾ ਰਹੀ ਹੈ।

ਮੌਜੂਦਾ ਅੰਕੜੇ ਇਹ ਵੀ ਕਹਿ ਰਹੇ ਹਨ ਕਿ 'ਜੱਟ ਐਂਡ ਜੂਲੀਅਟ 3' 107 ਕਰੋੜ ਦੀ ਕਮਾਈ ਕਰਨ ਵਾਲੀ ਪੰਜਾਬੀ ਸਿਨੇਮਾ ਦੀ ਪਹਿਲੀ ਫ਼ਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਸਲਾਟ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਕੋਲ ਸੀ, ਜਿਸ ਨੇ 102.69 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

View this post on Instagram

A post shared by PTC Punjabi (@ptcpunjabi)


ਹੋਰ ਪੜ੍ਹੋ : ਬੱਚਿਆਂ ਤੇ ਪਤੀ ਨਾਲ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਆਈ ਨੀਰੂ ਬਾਜਵਾ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ 

ਜਗਦੀਪ ਸਿੱਧੂ ਦੁਆਰਾ ਨਿਰਦੇਸ਼ਤ ਇਸ ਰੋਮਾਂਟਿਕ-ਕਾਮੇਡੀ ਫ੍ਰੈਂਚਾਇਜ਼ੀ ਦਾ ਤੀਜਾ ਭਾਗ ਲੰਬੇ ਸਮੇਂ ਬਾਅਦ ਲੋਕਾਂ ਦੇ ਸਾਹਮਣੇ ਆਇਆ ਹੈ ਅਤੇ ਦਰਸ਼ਕਾਂ ਨੂੰ ਖੁਸ਼ ਕਰਨ ਵਿੱਚ ਸਫਲ ਰਿਹਾ ਹੈ। ਇਹ ਫ਼ਿਲਮ ਇੱਕ ਪਰਿਵਾਰਕ ਮਨੋਰੰਜਨ ਹੈ, ਜਿਸ ਨੂੰ ਹਰ ਵਰਗ ਦੇ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਫਿਲਮ 'ਚ ਦਿਲਜੀਤ ਅਤੇ ਨੀਰੂ ਬਾਜਵਾ ਦੀ ਸ਼ਾਨਦਾਰ ਸਕਰੀਨ ਕੈਮਿਸਟਰੀ ਦਿਖਾਈ ਗਈ ਹੈ। ਜੈਸਮੀਨ ਬਾਜਵਾ, ਸੁਖਵਿੰਦਰ ਸਿੰਘ, ਬੀ.ਐਨ. ਸ਼ਰਮਾ, ਅਕਰਮ ਉਦਾਸ, ਜਸਵਿੰਦਰ ਭੱਲਾ, ਨਾਸਿਰ, ਰਾਣਾ ਰਣਬੀਰ ਵਰਗੇ ਕਲਾਕਾਰ ਫਿਲਮ ਦੇ ਮੁੱਖ ਆਕਰਸ਼ਨ ਰਹੇ ਹਨ।


Related Post