ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਸ਼ੋਅ ਦੌਰਾਨ ਆਪਣੇ ਗਾਇਕੀ ਦੇ 22 ਸਾਲਾਂ ਦੇ ਸਫਰ ਬਾਰੇ ਕੀਤੀ ਗੱਲ, ਵੇਖੋ ਗਾਇਕ ਨੇ ਕੀ ਕਿਹਾ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਤੋਂ ਬਾਅਦ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਸ਼ੋਅ Dil-illuminati ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਹਨ। ਹਾਲ ਹੀ 'ਚ ਦਿਲਜੀਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਕਰੀਅਰ ਦੇ 22 ਸਾਲ ਦੇ ਸਫਰ ਤੇ ਸੰਘਰਸ਼ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।
Diljit Dosanjh talk about 22 Years of Struggle : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਤੋਂ ਬਾਅਦ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਸ਼ੋਅ Dil-illuminati ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਹਨ। ਹਾਲ ਹੀ 'ਚ ਦਿਲਜੀਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਕਰੀਅਰ ਦੇ 22 ਸਾਲ ਦੇ ਸਫਰ ਤੇ ਸੰਘਰਸ਼ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਦੇ ਅਦਾਕਾਰੀ ਦੇ ਨਾਲ-ਨਾਲ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਫੈਨਜ਼ ਨਾਲ ਕਿਸੇ ਨਾਂ ਕਿਸੇ ਤਰ੍ਹਾਂ ਜੁੜੇ ਰਹਿੰਦੇ ਹਨ। ਉਹ ਅਕਸਰ ਹੀ ਫੈਨਜ਼ ਦਾ ਮਨੋਰੰਜਨ ਲਈ ਕਈ ਮਜ਼ਾਕਿਆ ਵੀਡੀਓ ਤੋਂ ਲੈ ਕੇ ਆਪਣੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸ਼ੇਅਰ ਕਰਦੇ ਹਨ।
ਦਿਲਜੀਤ ਦੋਸਾਂਝ ਦੇ ਵਿਦੇਸ਼ ਵਿੱਚ ਚੱਲ ਰਹੇ ਸਾਰੇ ਹੀ ਸ਼ੋਅਜ਼ ਪਹਿਲਾਂ ਹੀ ਸੋਲਡ ਆਊਟ ਹੋ ਚੁੱਕੇ ਹਨ। ਗਾਇਕ ਨੂੰ ਅਤੇ ਉਨ੍ਹਾਂ ਗੀਤਾਂ ਨੂੰ ਵਿਦੇਸ਼ ਵਿੱਚ ਕਾਫੀ ਪਿਆਰ ਮਿਲ ਰਿਹਾ ਹੈ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੀ ਟੀਮ ਵੱਲੋਂ ਉਨ੍ਹਾਂ ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਕੈਲੀਫੋਰਨੀਆ ਓਕਲੈਂਡ ਅਰੀਨਾ ਵਿੱਚ ਹੋਏ ਸ਼ੋਅ ਵਿਖੇ ਹੋਏ ਮਿਊਜ਼ਿਕਲ ਸ਼ੋਅ ਦੀ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਦਿਲਜੀਤ ਨੂੰ ਸਟੇਜ਼ ਉੱਤੇ ਨਿੱਕੇ ਫੈਨਜ਼ ਨਾਲ ਵੇਖ ਸਕਦੇ ਹੋ।
ਦਿਲਜੀਤ ਦੋਸਾਂਝ ਨੇ ਆਪਣੇ ਕੈਲੀਫੋਰਨੀਆ ਓਕਲੈਂਡ ਅਰੀਨਾ ਦੇ ਸ਼ੋਅ ਵਿੱਚ ਆਪਣੇ ਗਾਇਕੀ ਦੇ 22 ਸਾਲ ਦੇ ਲੰਬੇ ਸਫ਼ਰ ਨੂੰ ਬਿਆਨ ਕੀਤਾ ਹੈ। ਗਾਇਕ ਨੇ ਫੈਨਜ਼ ਨਾਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਗਾਇਕੀ ਦੇ ਸ਼ੁਰੂਆਤੀ ਸਮੇਂ ਵਿੱਚ ਯੂਟਿਊਬ ਵੀ ਨਹੀਂ ਹੁੰਦਾ ਸੀ। ਉਸ ਵੇਲੇ ਉਹ ਕੈਸੇਟਾਂ ਰਾਹੀਂ ਗੀਤ ਰਿਲੀਜ਼ ਕਰਦੇ ਸੀ। ਦਿਲਜੀਤ ਨੇ ਕਿਹਾ ਕਿ ਬੀਤੇ 22 ਸਾਲਾਂ ਦੀ ਮਿਹਨਤ ਤੇ ਰੱਬ ਦੀ ਮਿਹਰ ਸਦਕਾ ਉਨ੍ਹਾਂ ਨੇ ਹੁਣ ਸਟੇਡੀਅਮ ਨੂੰ ਸੋਲਡ ਆਊਟ ਕਰਨ ਦਾ ਤਜ਼ੁਰਬਾ ਹਾਸਲ ਕੀਤਾ ਹੈ। ਉਹ ਇਸ ਮੁਕਾਮ ਲਈ ਰੱਬ ਦਾ ਅਤੇ ਆਪਣੇ ਦਰਸ਼ਕਾਂ ਤੇ ਫੈਨਜ਼ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।
ਆਪਣੀ ਇਸ ਵੀਡੀਓ ਦੇ ਜ਼ਰੀਏ ਦਿਲਜੀਤ ਦੋਸਾਂਝ ਨਸੀਬ ਅਤੇ ਇਲੂਮਿਨਾਟੀ ਬਾਰੇ ਗੱਲਾਂ ਕਰਨ ਵਾਲਿਆਂ ਬਿਨਾਂ ਨਾਂ ਲਏ ਕਰਾਰਾ ਜਵਾਬ ਦਿੰਦੇ ਹੋਏ ਨਜ਼ਰ ਆਏ।
ਦੱਸ ਦਈਏ ਕਿ ਨਸੀਬ ਨਾਲ ਜਾਰੀ ਵਿਵਾਦਾਂ ਵਿਚਾਲੇ ਇਹ ਵੀਡੀਓ ਸਾਹਮਣੇ ਆਉਣ ਮਗਰੋਂ ਫੈਨਜ਼ ਕਮੈਂਟ ਕਰਕੇ ਆਪੋ ਆਪਣ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਦਿਲਜੀਤ ਦੋਸਾਂਝ ਦੀ ਤਾਰੀਫ ਕਰ ਰਹੇ ਹਨ।
ਦਿਲਜੀਤ ਦੋਸਾਂਝ ਲਈ ਇੱਕ ਫੈਨ ਨੇ ਲਿਖਿਆ, 'ਸਹੀ ਗੱਲ ਹੈ ਬਾਈ, ਕੁਝ ਲੋਕ ਮੂੰਹ ਚੱਕ ਕੇ ਗੱਲ ਕਹਿ ਦਿੰਦੇ ਹਨ ਅਤੇ ਕਿਸੇ ਦੀ ਮਿਹਨਤ ਨੂੰ ਇਲੂਮਿਨਾਟੀ ਦਾ ਨਾਮ ਦੇ ਦਿੰਦੇ ਹਨ। ਕਹਿਣਾ ਤਾਂ ਸੌਖਾ ਹੈ ਤੇ ਕਿਸੇ ਨੂੰ ਬਦਨਾਮ ਕਰਕੇ ਫੇਮ ਲੈਣਾ ਵੀ ਸੌਖਾ ਹੈ ਪਰ ਮਹਿਨਤ ਨਹੀਂ ਦੇਖਦੇ ਬੰਦੇ ਦੀ। '
ਹੋਰ ਪੜ੍ਹੋ : ਜਾਣੋ ਮਸ਼ਹੂਰ ਕਵੀ ਸੁਰਜੀਤ ਪਾਤਰ ਜੀ ਦੀਆਂ ਕਵਿਤਾਵਾਂ ਬਾਰੇ, ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਮੁੜ ਕੀਤਾ ਪਰਿਭਾਸ਼ਿਤ
ਇੱਕ ਹੋਰ ਯੂਜ਼ਰ ਨੇ ਲਿਖਿਆ, ' ਬੰਦਾ ਇੰਨੀ ਮੇਹਨਤ ਕਰਦਾ ਪਹਿਲੇ ਦਿਨ ਤੋਂ ਕਈ ਮਿਹਨਤ ਦੇ ਦਿਨ ਉਹ ਵੀ ਹੁੰਦੇ ਜੋ ਕਿਸੇ ਨੂੰ ਪਤਾ ਨਹੀਂ ਹੁੰਦੇ ਦੇਖੇ ਨਹੀ ਹੁੰਦੇ 22 ਸਾਲ ਮਿਹਨਤ ਕਰਦਾ ਆ ਰਿਹਾ ਕਈ ਲੋਕ ਤਾਂ ਥੋੜਾ ਟਾਈਮ ਮਿਹਨਤ ਕਰਨੇ ਛੱਡ ਦਿੰਦੇ ਕਿ ਨਹੀਂ ਬਨਣਾ ਕੁੱਝ ਲੱਗਦਾ ਵਿਚਕਾਰ ਛੱਡ ਦਿੰਦੇ ਤੇ ਜਿਹੜਾ ਲੱਗਾ ਰਹਿੰਦਾ ਸਫਲਤਾ ਉਸ ਨੂੰ ਹੀ ਮਿਲਦੀ ਆ 22 ਸਾਲ ਮਿਹਨਤ ਕਰਕੇ ਇੱਥੇ ਤੱਕ ਆਇਆ ਤੇ ਇੱਕ ਦੁੱਕੀ ਦਾ ਬੰਦਾ ਉੱਠਕੇ ਕਹਿ ਜਾਂਦਾ ਕਿ ਇਹ ਜ਼ਮੀਰ ਆਤਮਾ ਵੇਚ ਚੁੱਕੇ ਇਲੂਮੀਨਾਟੀ ਨੂੰ ਬੰਦਾ ਮਿਹਨਤ ਕਰਕੇ ਅੱਗੇ ਆਇਆ। '