ਆਪਣੇ ਇਸ ਗੀਤ ਨਾਲ ਗ੍ਰੈਮੀ ਅਵਾਰਡ 'ਚ ਫੀਚਰ ਹੋਣ ਵਾਲੇ ਪਹਿਲੇ ਗਾਇਕ ਬਣੇ ਦਿਲਜੀਤ ਦੋਸਾਂਝ, ਪੜ੍ਹੋ ਪੂਰੀ ਖ਼ਬਰ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਜਿੱਥੇ ਇੱਕ ਪਾਸੇ ਆਪਣੇ ਮਿਊਜ਼ਿਕਲ ਟੂਰ DIL-LUMINATI 2024 ਨੂੰ ਲੈ ਕੇ ਸੁਰਖੀਆਂ 'ਚ ਨੇ ਉੱਥੇ ਹੀ ਦੂਜੇ ਪਾਸੇ ਦਿਲਜੀਤ ਗ੍ਰੈਮੀ ਅਵਾਰਡਸ 'ਚ ਫੀਚਰ ਹੋਣ ਵਾਲੇ ਪਹਿਲੇ ਗਾਇਕ ਬਣ ਗਏ ਹਨ।

By  Pushp Raj June 10th 2024 02:52 PM

Diljit Dosanjh Featured in Grammy awards :  ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਜਿੱਥੇ ਇੱਕ ਪਾਸੇ ਆਪਣੇ ਮਿਊਜ਼ਿਕਲ ਟੂਰ DIL-LUMINATI 2024 ਨੂੰ ਲੈ ਕੇ ਸੁਰਖੀਆਂ 'ਚ ਨੇ ਉੱਥੇ ਹੀ ਦੂਜੇ ਪਾਸੇ ਦਿਲਜੀਤ ਗ੍ਰੈਮੀ ਅਵਾਰਡਸ 'ਚ ਫੀਚਰ ਹੋਣ ਵਾਲੇ ਪਹਿਲੇ ਗਾਇਕ ਬਣ ਗਏ ਹਨ। 

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆਈ ਹੈ। 

View this post on Instagram

A post shared by Team Diljit Dosanjh (@teamdiljitglobal)


ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਦੇ ਨਾਲ ਹੀ ਗਾਇਕ ਦਾ ਇਹ ਗੀਤ  Grammy Awards ਦੀ website ਅਤੇ  AAPI playlist ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵੱਡੀ ਸਫਲਤਾ ਨੇ ਨਾਂ ਸਿਰਫ਼ ਦਿਲਜੀਤ ਦੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਹੈ, ਬਲਕਿ ਸਾਰੇ ਪੰਜਾਬੀ ਸੰਗੀਤ ਜਗਤ ਵਿੱਚ ਵੀ ਖੁਸ਼ੀ ਦੀ ਲਹਿਰ ਛਾਈ ਹੋਈ ਹੈ। 

ਦਿਲਜੀਤ ਦੋਸਾਂਝ ਦੀ ਸਫਲਤਾ ਵਿੱਚ ਇੱਕ ਹੋਰ ਉਪਲਬਧੀ ਜੁੜ ਗਈ ਹੈ। ਪੰਜਾਬੀ ਸੰਗੀਤ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦਿਲਾਉਣ ਦੀ ਵਿੱਚ ਦਿਲਜੀਤ ਦੋਸਾਂਝ ਨੇ ਅਹਿਮ ਭੂਮਿਕਾ ਨਿਭਾਈ ਹੈ। ਦਿਲਜੀਤ ਦੋਸਾਂਝ ਦਾ ਇਹ ਮਸ਼ਹੂਰ ਗੀਤ "ਲਲਕਾਰਾ" ਦੇ ਸ਼ਾਨਦਾਰ ਬੋਲ ਅਤੇ ਦਿਲਜੀਤ ਦੀ ਜ਼ਬਰਦਸਤ ਆਵਾਜ਼ ਨੇ ਇਸ ਨੂੰ ਵਿਸ਼ਵ ਪੱਧਰ 'ਤੇ ਪਹੁੰਚਾ ਦਿੱਤਾ ਹੈ।

ਦਿਲਜੀਤ ਦੋਸਾਂਝ ਦੀ ਇਸ ਸਫਲਤਾ ਨੇ ਸਾਡੇ ਪੰਜਾਬੀ ਕਲਾਕਾਰਾਂ ਲਈ ਇੱਕ ਨਵਾਂ ਮਾਨਕ ਸਥਾਪਿਤ ਕੀਤਾ ਹੈ। ਇਸ ਮੁਕਾਬਲੇ ਨੇ ਦਿਖਾਇਆ ਹੈ ਕਿ ਜੇਕਰ ਤੁਸੀਂ ਮਿਹਨਤ ਅਤੇ ਜ਼ੁਨੂਨ ਨਾਲ ਕੰਮ ਕਰੋ, ਤਾਂ ਤੁਸੀਂ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾ ਸਕਦੇ ਹੋ।

View this post on Instagram

A post shared by DILJIT DOSANJH (@diljitdosanjh)


ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਸਾਂਝੀ ਕੀਤੀ ਨਵੀਂ ਡਾਂਸ ਵੀਡੀਓ, ਕਿਹਾ 'ਮੇਰੇ ਅੰਦਰ ਦਾ ਮੇਰਾ ਦੇਸੀਪੁਣਾ ਅੰਦਰੋਂ ਨਹੀਂ ਜਾਂਦਾ'

ਦਿਲਜੀਤ ਦੋਸਾਂਝ ਦੀ ਇਹ ਕਾਮਯਾਬੀ ਨਵੀਂ ਪੀੜ੍ਹੀ ਦੇ ਕਲਾਕਾਰਾਂ ਨੂੰ ਪ੍ਰੇਰਨਾ ਦੇਵੇਗੀ ਅਤੇ ਉਨ੍ਹਾਂ ਨੂੰ ਸਿੱਖਾਵੇਗੀ ਕਿ ਕਿਵੇਂ ਆਪਣੇ ਸੁਫਨਿਆਂ ਨੂੰ ਸੱਚ ਕਰਨ ਲਈ ਡਟ ਕੇ ਮਿਹਨਤ ਕਰਨੀ ਪੈਂਦੀ ਹੈ। ਇਸ ਸਫਲਤਾ ਨਾਲ ਦਿਲਜੀਤ ਦੋਸਾਂਝ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਸੰਗੀਤ ਦੀ ਚਮਕ ਸਾਰੇ ਸੰਸਾਰ ਵਿੱਚ ਫੈਲ ਸਕਦੀ ਹੈ।


Related Post