Film Jodi: ਦਰਸ਼ਕਾਂ ਦਾ ਇੰਤਜ਼ਾਰ ਹੋਇਆ ਖ਼ਤਮ, ਭਾਰਤ 'ਚ ਰਿਲੀਜ਼ ਹੋਈ ਦਿਲਜੀਤ ਦੋਸਾਂਝ ਤੇ ਨਿਰਮਤ ਖਹਿਰਾ ਦੀ ਫ਼ਿਲਮ 'ਜੋੜੀ'
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਅਦਾਕਾਰਾ ਨਿਮਰਤ ਖਹਿਰਾ ਦੀ ਫ਼ਿਲਮ ਜੋੜੀ ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਦੀ ਉਡੀਕ ਹੋਈ ਖ਼ਤਮ। ਹੁਣ ਇਹ ਫ਼ਿਲਮ ਭਾਰਤ 'ਚ ਰਿਲੀਜ਼ ਹੋ ਸਕੇਗੀ। ਇਸ ਗੱਲ ਦਾ ਖ਼ੁਦ ਗਾਇਕ ਤੇ ਨਿਰਦੇਸ਼ਕ ਅੰਬਰਦੀਪ ਵੱਲੋਂ ਖੁਲਾਸਾ ਕੀਤਾ ਗਿਆ ਹੈ।
Film 'Jodi' released in India: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀਆਂ ਮੁਸ਼ਕਿਲਾਂ ਆਖ਼ਿਰਕਾਰ ਘੱਟ ਹੋ ਗਈ ਹੈ। ਹਾਲ ਹੀ ਵਿੱਚ ਗਾਇਕ ਨੇ ਆਪਣੇ ਫੈਨਜ਼ ਨਾਲ ਆਪਣੀ ਫ਼ਿਲਮ ਜੋੜੀ ਨੂੰ ਲੈ ਕੇ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਗਾਇਕ ਦਿਲਜੀਤ ਦੋਸਾਂਝ ਤੇ ਫ਼ਿਲਮ ਜੋੜੀ ਦੇ ਨਿਰਦੇਸ਼ਕ ਅੰਬਰਦੀਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫੈਨਜ਼ ਨੂੰ ਦੱਸਿਆ ਕਿ ਹੁਣ ਇਹ ਫ਼ਿਲਮ ਭਾਰਤ ਵਿੱਚ ਵੀ ਰਿਲੀਜ ਹੋਵੇਗੀ।
ਨਿਰਦੇਸ਼ਕ ਅੰਬਰਦੀਪ ਨੇ ਹਾਲ ਹੀ ਵਿੱਚ ਸਾਂਝੀ ਕੀਤੀ ਆਪਣੀ ਪੋਸਟ ਨਾਲ ਖੁਲਾਸਾ ਕੀਤਾ ਹੈ ਕਿ ਫ਼ਿਲਮ 'ਜੋੜੀ' ਹੁਣ ਭਾਰਤ ਵਿੱਚ ਵੀ ਰਿਲੀਜ਼ ਹੋ ਰਹੀ ਹੈ। ਫਿ਼ਲਮ ਜਿਸ ਵਿਵਾਦ ਕਾਰਨ ਰਿਲੀਜ਼ ਤੋਂ ਰੁਕੀ ਹੋਈ ਸੀ, ਉਹ ਸਾਰੇ ਵਿਵਾਦ ਹੱਲ ਹੋ ਗਏ ਹਨ।
ਇਸ ਬਾਰੇ ਫਿਲਮ ਦੇ ਮੁੱਖ ਕਲਾਕਾਰ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ, 'ਪਹਿਲਾਂ ਕੁੱਝ ਮੁਸ਼ਕਲਾਂ ਕਰਕੇ, 'ਜੋੜੀ' ਫ਼ਿਲਮ ਦੇ ਸਵੇਰੇ ਦੇ ਸ਼ੋਅਜ਼ ਸਿਨੇਮਾਘਰਾਂ 'ਚ ਰਿਲੀਜ਼ ਨਹੀਂ ਹੋ ਸਕੇ ਸੀ, ਪਰ ਹੁਣ ਇਸ ਸਮੱਸਿਆ ਦਾ ਹੱਲ ਹੋ ਗਿਆ ਹੈ। ਸਾਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ 'ਜੋੜੀ' ਫ਼ਿਲਮ ਲਈ ਹੁਣ ਤੁਸੀਂ ਆਪਣੀਆਂ ਟਿਕਟਾਂ ਜਲਦ ਹੀ ਬੁੱਕ ਕਰ ਸਕੋਗੇ। ਜੋੜੀ ਫ਼ਿਲਮ ਦੇਖਣ ਲਈ ਆਪਣੇ ਨਜ਼ਦੀਕੀ ਸਿਨੇਮਾਘਰਾਂ 'ਚ ਪਹੁੰਚੋ।'
ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਚਮਕੀਲੇ ਦੀ ਜ਼ਿੰਦਗੀ 'ਤੇ ਫਿਲਮਾਂ ਬਣਾਉਣ ਲਈ ਕਾਪਰਾਈਟ ਅਧਿਕਾਰ ਉਸ ਦੇ ਪਰਿਵਾਰ ਕੋਲ ਹਨ। ਇਸੇ ਦੇ ਚੱਲਦਿਆਂ ਦਿਲਜੀਤ ਦੋਸਾਂਝ-ਪਰਿਣੀਤੀ ਚੋਪੜਾ ਸਟਾਰਰ 'ਚਮਕੀਲਾ' ਦੀ ਬਾਇਓਪਿਕ ਦੀ ਰਿਲੀਜ਼ 'ਤੇ ਵੀ ਰੋਕ ਲੱਗੀ ਹੋਈ ਹੈ। ਇਸੇ ਕਾਰਨ ਕਰਕੇ 'ਜੋੜੀ' ਫ਼ਿਲਮ 'ਤੇ ਵੀ ਰੋਕ ਲੱਗੀ ਸੀ। ਕਿਉਂਕਿ ਇਸ ਫ਼ਿਲਮ ਦੀ ਪੂਰੀ ਕਹਾਣੀ ਚਮਕੀਲਾ-ਅਮਰਜੋਤ ਦੀ ਪ੍ਰੇਮ ਕਹਾਣੀ ਦੇ ਆਲੇ ਦੁਆਲੇ ਘੁੰਮਦੀ ਹੈ। ਕੋਰਟ ਨੇ ਦਿਲਜੀਤ ਦੀਆਂ ਦੋਵੇਂ ਫਿਲਮਾਂ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਸੀ।
ਹੁਣ 'ਜੋੜੀ' ਫ਼ਿਲਮ ਭਾਰਤ ਵਿੱਚ ਵੀ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੂੰ ਦਰਸ਼ਕ ਆਪਣੇ ਨੇੜਲੇ ਸਿਨੇਮਾਘਰਾਂ 'ਚ ਵੇਖ ਸਕਦੇ ਹਨ। ਇਸ ਬਾਰੇ ਅਦਾਕਾਰਾ ਨਿਮਰਤ ਖਹਿਰਾ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਉਸ ਨੇ ਫੈਨਜ਼ ਨੂੰ ਫ਼ਿਲਮ ਦੇਖਣ ਜਾਣ ਲਈ ਅਪੀਲ ਕੀਤੀ ਹੈ।