ਦਿਲਜੀਤ ਦੋਸਾਂਝ ਦੀ ਫਿਲਮ 'ਜੱਟ ਐਂਡ ਜੂਲੀਅਟ 3' ਨੂੰ ਪਾਕਿਸਤਾਨ 'ਚ ਵੀ ਦਰਸ਼ਕਾਂ ਵੱਲੋਂ ਮਿਲ ਰਿਹਾ ਪਿਆਰ, ਗਾਇਕ ਨੇ ਵੀਡੀਓ ਸਾਂਝੀ ਕਰਕੇ ਕੀਤਾ ਧੰਨਵਾਦ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ 'ਚ ਗਾਇਕ ਨੇ ਫਿਲਮ ਜੱਟ ਐਂਡ ਜੂਲੀਅਟ 3 ਦੀ ਇੱਕ ਬੀਟੀਐਸ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਫੈਨਜ਼ ਖੁਸ਼ ਹਨ।

By  Pushp Raj July 5th 2024 07:33 PM

film 'Jatt and Juliet 3' got love with Pakistani Audiance : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ 'ਚ ਗਾਇਕ ਨੇ ਫਿਲਮ ਜੱਟ ਐਂਡ ਜੂਲੀਅਟ 3 ਦੀ ਇੱਕ ਬੀਟੀਐਸ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਫੈਨਜ਼ ਖੁਸ਼ ਹਨ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਦਿਲਜੀਤ ਅਕਸਰ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਗੱਲਬਾਤ ਕਰਦੇ ਹਨ ਤੇ ਆਪਣੀ ਮਨੋਰੰਜਕ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। 

View this post on Instagram

A post shared by DILJIT DOSANJH (@diljitdosanjh)


ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਨਾਲ ਲਾਈਵ ਵੀਡੀਓ ਰਾਹੀਂ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਫਿਲਮ ਜੱਟ ਐਂਡ ਜੂਲੀਅਟ 3 ਕਿਵੇਂ ਦੀ ਲੱਗੀ। ਇਸ ਦੌਰਾਨ ਨੀਰੂ ਬਾਜਵਾ ਵੀ ਦਿਲਜੀਤ ਦੋਸਾਂਝ ਨਾਲ ਲਾਈਵ ਆ ਕੇ ਗੱਲਾਂਬਾਤਾਂ ਕਰਦੇ ਹੋਏ ਨਜ਼ਰ ਆਏ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਫਿਲਮ ਜੱਟ ਐਂਡ ਜੂਲੀਅਟ 3 ਨੂੰ ਮਹਿਜ਼ ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਵਿੱਚ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਹੀ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਦਰਸ਼ਕਾਂ ਵੱਲੋਂ ਦਿਲਜੀਤ ਦੋਸਾਂਝ ਦੀ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਦਰਸ਼ਕਾਂ ਦੇ ਕਈ ਰਿਐਕਸ਼ਨ ਸਾਹਮਣੇ ਆਏ ਹਨ। 

View this post on Instagram

A post shared by DILJIT DOSANJH (@diljitdosanjh)


ਹੋਰ ਪੜ੍ਹੋ : Health Tips : ਸਰੀਰ 'ਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੇ ਨੇ ਇਹ ਬੀਜ਼, ਅੱਜ ਹੀ ਆਪਣੀ ਹੀ ਡਾਈਟ 'ਚ ਕਰੋ ਸ਼ਾਮਲ

ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਸਾਰੇ ਹੀ ਫੈਨਜ਼ ਨੂੰ ਬਹੁਤ ਸਾਰਾ ਪਿਆਰ ਦੇਣ ਤੇ ਉਨ੍ਹਾਂ ਦੀ ਫਿਲਮ ਨੂੰ ਭਰਵਾਂ ਹੁੰਗਾਰਾ ਦੇਣ ਲਈ ਧੰਨਵਾਦ ਕਿਹਾ। ਦੱਸ ਦਈਏ ਕਿ ਫਿਲਮ ਅਮਰ ਸਿੰਘ ਚਮਕੀਲਾਂ ਤੋਂ ਬਾਅਦ ਦਿਲਜੀਤ ਦੀ ਇਹ ਫਿਲਮ ਵੀ ਬਾਕਸ ਆਫਿਸ ਉੱਤੇ ਚੰਗੀ ਕਮਾਈ ਕਰ ਰਹੀ ਹੈ। ਹੁਣ ਤੱਕ ਇਹ ਫਿਲਮ 55 ਕਰੋੜ ਤੋਂ ਵੱਧ ਕਮਾਈ ਕਰ ਚੁੱਕੀ ਹੈ। 

View this post on Instagram

A post shared by Team Diljit Dosanjh (@teamdiljitglobal)


Related Post