ਪਹਿਲੀ ਵਾਰ ਕਾਲਜ ‘ਚ ਪਰਫਾਰਮੈਂਸ ਦੇਣ ‘ਤੇ ਘਬਰਾ ਗਏ ਸਨ ਗਾਇਕ ਕਾਕਾ
ਪੰਜਾਬੀ ਗਾਇਕ ਕਾਕਾ ਨੇ ਪੰਜਾਬੀ ਇੰਡਸਟਰੀ ‘ਚ ਆਪਣੇ ਦਮ ‘ਤੇ ਪਛਾਣ ਬਣਾਈ ਹੈ। ਪੰਜਾਬੀ ਇੰਡਸਟਰੀ ‘ਚ ਗਾਇਕ ਕਾਕਾ ਦਾ ਕੋਈ ਵੀ ਗੌਡਫਾਦਰ ਨਹੀਂ ਸੀ ।ਉਨ੍ਹਾਂ ਨੇ ਆਪਣੇ ਦਮ ‘ਤੇ ਪਛਾਣ ਬਣਾਈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।
ਪੰਜਾਬੀ ਗਾਇਕ ਕਾਕਾ (Kaka) ਨੇ ਪੰਜਾਬੀ ਇੰਡਸਟਰੀ ‘ਚ ਆਪਣੇ ਦਮ ‘ਤੇ ਪਛਾਣ ਬਣਾਈ ਹੈ। ਪੰਜਾਬੀ ਇੰਡਸਟਰੀ ‘ਚ ਗਾਇਕ ਕਾਕਾ ਦਾ ਕੋਈ ਵੀ ਗੌਡਫਾਦਰ ਨਹੀਂ ਸੀ ।ਉਨ੍ਹਾਂ ਨੇ ਆਪਣੇ ਦਮ ‘ਤੇ ਪਛਾਣ ਬਣਾਈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਕਾਕਾ ਨੂੰ ਲਿਖਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਕੇ ਆਇਆ ।ਗਾਇਕ ਕਾਕਾ ਇਨ੍ਹੀਂ ਦਿਨੀ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਸੀਜ਼ਨ-10 ‘ਚ ਬਤੌਰ ਸੈਲੀਬ੍ਰੇਟੀ ਜੱਜ ਸ਼ਿਰਕਤ ਕਰ ਰਹੇ ਹਨ । ਇਸ ਮੌਕੇ ਸਾਡੀ ਟੀਮ ਨੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ।
ਹੋਰ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਜਿਸ ‘ਚ ਉਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਡੀ ਟੀਮ ਦੇ ਨਾਲ ਸਾਂਝੀਆਂ ਕੀਤੀਆਂ।ਗਾਇਕ ਕਾਕਾ ਨੇ ਆਪਣੀ ਪਹਿਲੀ ਪਰਫਾਰਮੈਂਸ ਦੇ ਬਾਰੇ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਜਦੋਂ ਉਹ ਆਪਣਾ ਪਹਿਲਾ ਗੀਤ ਲਾਈਵ ਪਰਫਾਰਮ ਕਰਨ ਗਏ ਸਨ ਤਾਂ ਏਨੀਂ ਕੁ ਜ਼ਿਆਦਾ ਘਬਰਾਹਟ ਹੋਈ ਸੀ ਕਿ ਉਨ੍ਹਾਂ ਦੀਆਂ ਲੱਤਾਂ ਕੰਬਣ ਲੱਗ ਪਈਆਂ ਸਨ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਲੇਖਣੀ ਦੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਹੀ ਪੈੱਨ ਦੇ ਨਾਲ ਲਿਖਣਾ ਪਸੰਦ ਕਰਦੇ ਹਨ। ਬੇਸ਼ੱਕ ਉਨ੍ਹਾਂ ਦੇ ਕੋਲ ਲੈਪਟਾਪ ਅਤੇ ਮੋਬਾਈਲ ਹੈ, ਪਰ ਉਨ੍ਹਾਂ ਨੂੰ ਜ਼ਿਆਦਾ ਮਜ਼ਾ ਹੱਥ ਦੇ ਨਾਲ ਲਿਖਣ ‘ਚ ਹੀ ਆਉਂਦਾ ਹੈ।
ਗਾਇਕ ਕਾਕਾ ਹਨ ਬਹੁਤ ਸ਼ਰਮੀਲੇ
ਗਾਇਕ ਕਾਕਾ ਬਹੁਤ ਹੀ ਸ਼ਰਮੀਲੇ ਸੁਭਾਅ ਦੇ ਹਨ ਅਤੇ ਅਕਸਰ ਜਦੋਂ ਵੀ ਕਿਸੇ ਕੁੜੀ ਦੇ ਨਾਲ ਉਨ੍ਹਾਂ ਦਾ ਕੋਈ ਰੋਮਾਂਟਿਕ ਗਾਣਾ ਸ਼ੂਟ ਹੁੰਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਸੰਗ ਆਉਂਦੀ ਹੈ।ਉਹ ਆਪਣੇ ਗੀਤਾਂ ‘ਚ ਅਕਸਰ ਆਪਬੀਤੀਆਂ ਲਿਖਦੇ ਹਨ।ਜੇ ਕੋਈ ਉਨ੍ਹਾਂ ਨੂੰ ਕਮਰਸ਼ੀਅਲ ਲਿਖਣ ਜਾਂ ਗਾਉਣ ਦੇ ਲਈ ਆਖੇ ਤਾਂ ਉਹ ਅਜਿਹਾ ਨਹੀਂ ਕਰ ਪਾਉਂਦੇ ।
ਵਾਇਸ ਆਫ਼ ਪੰਜਾਬ ਛੋਟਾ ਚੈਂਪ-10 ‘ਚ ਆਉਣਗੇ ਨਜ਼ਰ
ਗਾਇਕ ਕਾਕਾ ਅੱਜ ਵਾਇਸ ਆਫ਼ ਪੰਜਾਬ ਛੋਟਾ ਚੈਂਪ-10 ‘ਚ ਸੈਲੀਬ੍ਰੇਟੀ ਜੱਜ ਦੇ ਤੌਰ ‘ਤੇ ਸ਼ਿਰਕਤ ਕਰ ਰਹੇ ਹਨ । ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ‘ਤੇ ਸ਼ਾਮ ਸੱਤ ਵਜੇ ਮਾਣ ਸਕਦੇ ਹੋ ।