ਕੰਵਰ ਗਰੇਵਾਲ ਦੀ ਭੈਣ ਘਰ 18 ਸਾਲ ਤੱਕ ਨਹੀਂ ਹੋਈ ਸੀਔਲਾਦ, ਗਾਇਕ ਨੇ ਭੈਣ ਨੂੰ ਦੇ ਦਿੱਤਾ ਸੀ ਆਪਣਾ ਨਵ-ਜਨਮਿਆ ਪੁੱਤਰ, ਜਾਣੋ ਪੂਰਾ ਕਿੱਸਾ
ਆਪਣੇ ਨਵਜਾਤ ਬੱਚੇ ਨੂੰ ਕਿਸੇ ਹੋਰ ਦੀ ਝੋਲੀ ਪਾ ਦੇਣਾ ਇਹ ਬੜੀ ਹਿੰਮਤ ਦੀ ਗੱਲ ਹੁੰਦੀ ਹੈ। ਭਾਵੇਂ ਉਹ ਆਪਣੀ ਭੈਣ ਹੀ ਕਿਉਂ ਨਾ ਹੋਵੇ । ਕਿਸੇ ਮਾਂ ਦੇ ਲਈ ਇਹ ਸਭ ਤੋਂ ਔਖਾ ਕੰਮ ਹੁੰਦਾ ਹੈ ਕਿ ਉਹ ਆਪਣੇ ਢਿੱਡੋਂ ਜੰਮੀ ਹੋਈ ਔਲਾਦ ਨੂੰ ਕਿਸੇ ਹੋਰ ਦੀ ਝੋਲੀ ਪਾ ਦੇਵੇ ।
ਆਪਣੇ ਨਵਜਾਤ ਬੱਚੇ ਨੂੰ ਕਿਸੇ ਹੋਰ ਦੀ ਝੋਲੀ ਪਾ ਦੇਣਾ ਇਹ ਬੜੀ ਹਿੰਮਤ ਦੀ ਗੱਲ ਹੁੰਦੀ ਹੈ। ਭਾਵੇਂ ਉਹ ਆਪਣੀ ਭੈਣ ਹੀ ਕਿਉਂ ਨਾ ਹੋਵੇ । ਕਿਸੇ ਮਾਂ ਦੇ ਲਈ ਇਹ ਸਭ ਤੋਂ ਔਖਾ ਕੰਮ ਹੁੰਦਾ ਹੈ ਕਿ ਉਹ ਆਪਣੇ ਢਿੱਡੋਂ ਜੰਮੀ ਹੋਈ ਔਲਾਦ ਨੂੰ ਕਿਸੇ ਹੋਰ ਦੀ ਝੋਲੀ ਪਾ ਦੇਵੇ । ਪਰ ਅੱਜ ਅਸੀਂ ਤੁਹਾਨੂੰ ਤਿਆਗ ਦੀ ਅਜਿਹੀ ਮੂਰਤ ਦੇ ਬਾਰੇ ਦੱਸਣ ਜਾ ਰਹੇ ਹਾਂ ।ਜਿਸ ਨੇ ਆਪਣੇ ਪੁੱਤਰ ਨੂੰ ਪੈਦਾ ਹੁੰਦੇ ਹੀ ਆਪਣੀ ਨਨਾਣ ਦੇ ਹਵਾਲੇ ਕਰ ਦਿੱਤਾ ਸੀ। ਅਸੀਂ ਗੱਲ ਕਰ ਰਹੇ ਹਾਂ ਕੰਵਰ ਗਰੇਵਾਲ (Kanwar Grewal) ਦੀ ਪਤਨੀ ਦੀ।
ਹੋਰ ਪੜ੍ਹੋ : ਸੁਨਿਧੀ ਚੌਹਾਨ ਦਾ ਅੱਜ ਹੈ ਜਨਮ ਦਿਨ, ਚਾਰ ਸਾਲ ਦੀ ਉਮਰ ‘ਚ ਸ਼ੁਰੂ ਕੀਤਾ ਸੀ ਗਾਉਣਾ,ਅੱਜ ਹੈ ਬਾਲੀਵੁੱਡ ਦੀ ਟੌਪ ਗਾਇਕਾ
ਜਿਨ੍ਹਾਂ ਨੇ ਆਪਣੀ ਨਨਾਣ ਜਿਸ ਦੇ ਘਰ ਕਈ ਸਾਲਾਂ ਤੱਕ ਕੋਈ ਔਲਾਦ ਨਹੀਂ ਸੀ ਹੋਈ । ਜਿਸ ਤੋਂ ਬਾਅਦ ਕੰਵਰ ਗਰੇਵਾਲ ਨੇ ਆਪਣੇ ਘਰ ਪੈਦਾ ਹੋਏ ਬੇਟੇ ਨੂੂੰ ਆਪਣੀ ਭੈਣ ਨੂੰ ਸੌਂਪ ਦਿੱਤਾ ਸੀ । ਕੰਵਰ ਗਰੇਵਾਲ ਦੀ ਭੈਣ ਨੇ ਆਪਣੇ ਭਤੀਜੇ ਨੂੰ ਆਪਣਾ ਪੁੱਤ ਬਣਾ ਲਿਆ ਅਤੇ ਘਰ ਲੈ ਗਏ । ਕੰਵਰ ਗਰੇਵਾਲ ਨੇ ਇੱਕ ਇੰਟਰਵਿਊ ਦੌਰਾਨ ਇਸ ਬਾਰੇ ਖੁਲਾਸਾ ਕੀਤਾ ਸੀ ।
ਕੰਵਰ ਗਰੇਵਾਲ ਦਾ ਵਰਕ ਫ੍ਰੰਟ
ਕੰਵਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।ਉਹ ਆਪਣੇ ਸਿੱਧੇ ਸਾਦੇ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ ।
ਸੰਘਰਸ਼ਾਂ ‘ਚ ਬੀਤੀ ਜ਼ਿੰਦਗੀ
ਅੱਜ ਕੰਵਰ ਗਰੇਵਾਲ ਦੇ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ। ਪਰ ਕੋਈ ਸਮਾਂ ਹੁੰਦਾ ਸੀ ਕਿ ਉਨ੍ਹਾਂ ਦੇ ਘਰ ‘ਚ ਦਰਵਾਜ਼ਾ ਤੱਕ ਨਹੀਂ ਸੀ ਲੱਗਿਆ ਹੁੰਦਾ ਅਤੇ ਉਨ੍ਹਾਂ ਦੇ ਪਿਤਾ ਜੀ ਨੇ ਘਰ ਦਰਵਾਜ਼ੇ ਦੀ ਜਗ੍ਹਾ ਪੱਲੀਆਂ ਨਾਲ ਢੱਕ ਕੇ ਦਰਵਾਜ਼ੇ ਦਾ ਕੰਮ ਲਿਆ ਸੀ