ਸੁਨੀਲ ਸ਼ੈੱਟੀ ਦੀ ਮਿਮਿਕਰੀ ਕਰਦਾ ਕਰਦਾ ਜਸਵੰਤ ਸਿੰਘ ਰਾਠੌਰ ਬਣਿਆ ਕਾਮੇਡੀਅਨ, ਕਦੇ ਗੱਤੇ ਦੇ ਡੱਬੇ ਬਨਾਉਣ ਵਾਲੀ ਫੈਕਟਰੀ ‘ਚ ਕਰਦਾ ਸੀ ਕੰਮ

ਜਸਵੰਤ ਸਿੰਘ ਰਾਠੌਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਸੰਘਰਸ਼ ਭਰੀ ਰਹੀ ਹੈ। ਘਰ ਦੇ ਹਾਲਾਤ ਏਨੇਂ ਚੰਗੇ ਨਹੀਂ ਸਨ ਕਿ ਮਾਪੇ ਉਨ੍ਹਾਂ ਨੂੰ ਵਧੀਆ ਪੜ੍ਹਾ ਲਿਖਾ ਸਕਦੇ । ਮਾਪਿਆਂ ਨੇ ਘਰ ਦੇ ਗੁਜ਼ਾਰੇ ਦੇ ਲਈ ਘਰ ਚੋਂ ਇੱਕ ਕਮਰੇ ਨੂੰ ਕਿਰਾਏ ਤੇ ਦੇ ਦਿੱਤਾ ਸੀ ਤਾਂ ਕਿ ਘਰ ਦਾ ਗੁਜ਼ਾਰਾ ਹੋ ਸਕੇ ।

By  Shaminder May 30th 2024 06:28 PM

ਜਸਵੰਤ ਸਿੰਘ ਰਾਠੌਰ (Jaswant Rathore) ਮਨੋਰੰਜਨ ਜਗਤ ਦਾ ਮੰਨਿਆਂ ਪ੍ਰਮੰਨਿਆ ਸਿਤਾਰਾ ਹੈ। ਉਹ ਕਈ ਬਾਲੀਵੁੱਡ ਤੇ ਪੰਜਾਬੀ ਸਿਤਾਰਿਆਂ ਦੀ ਨਕਲ ਉਤਾਰਨ ‘ਚ ਮਾਹਿਰ ਹੈ। ਕਾਮੇਡੀ ਦੇ ਖੇਤਰ ‘ਚ ਉਹ ਇੱਕ ਵੱਡਾ ਨਾਮ ਹੈ। ਕਪਿਲ ਸ਼ਰਮਾ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।  ਪਰ ਜਸਵੰਤ ਦੇ ਲਈ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣਾ ਏਨਾਂ ਆਸਾਨ ਨਹੀਂ ਸੀ । ਕਿਉਂਕਿ ਇਸ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਛਿਪੀ ਹੋਈ ਹੈ।ਕਿਉਂਕਿ ਜਸਵੰਤ ਸਿੰਘ ਅਜਿਹੇ ਘਰ ਤੋਂ ਆਉਂਦੇ ਸਨ । ਜਿੱਥੇ ਦੋ ਵਕਤ ਦੀ ਰੋਟੀ ਦਾ ਜੁਗਾੜ ਵੀ ਬੜੀ ਹੀ ਮੁਸ਼ਕਿਲ ਦੇ ਨਾਲ ਹੁੰਦਾ ਹੈ। 


ਹੋਰ ਪੜ੍ਹੋ : ਸਟੇਜ ‘ਤੇ ਨਹੀਂ ਮਿਲੀ ਜਗ੍ਹਾ ਤਾਂ ਅਭਿਨੇਤਰੀ ਨਾਲ ਇਸ ਸਾਊਥ ਸਟਾਰ ਨੇ ਕੀਤੀ ਸ਼ਰਮਨਾਕ ਹਰਕਤ, ਵੀਡੀਓ ਹੋਇਆ ਵਾਇਰਲ

ਸੰਘਰਸ਼ ਭਰੀ ਰਹੀ ਨਿੱਜੀ ਜ਼ਿੰਦਗੀ 

ਜਸਵੰਤ ਸਿੰਘ ਰਾਠੌਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਸੰਘਰਸ਼ ਭਰੀ ਰਹੀ ਹੈ। ਘਰ ਦੇ ਹਾਲਾਤ ਏਨੇਂ ਚੰਗੇ ਨਹੀਂ ਸਨ ਕਿ ਮਾਪੇ ਉਨ੍ਹਾਂ ਨੂੰ ਵਧੀਆ ਪੜ੍ਹਾ ਲਿਖਾ ਸਕਦੇ ।   ਮਾਪਿਆਂ ਨੇ ਘਰ ਦੇ ਗੁਜ਼ਾਰੇ ਦੇ ਲਈ ਘਰ ਚੋਂ ਇੱਕ ਕਮਰੇ ਨੂੰ ਕਿਰਾਏ ਤੇ ਦੇ ਦਿੱਤਾ ਸੀ ਤਾਂ ਕਿ ਘਰ ਦਾ ਗੁਜ਼ਾਰਾ ਹੋ ਸਕੇ ਤੇ ਇਸੇ ਨਾਲ ਹੀ ਜਸਵੰਤ ਤੇ ਉਨ੍ਹਾਂ ਦੇ ਭਰਾ ਦੀ ਪੜ੍ਹਾਈ ਦਾ ਖਰਚਾ ਚੱਲਦਾ ਸੀ । ਜਸਵੰਤ ਖੁਦ ਵੀ ਗੱਤੇ ਬਨਾਉਣ ਵਾਲੀ ਫੈਕਟਰੀ ‘ਚ ਕੰਮ ਕਰਦੇ ਸਨ ।


ਜਸਵੰਤ ਸਿੰਘ ਰਾਠੌਰ ਡੱਬਿਆਂ ਦੀ ਫੈਕਟਰੀ ‘ਚ 700 ਰੁਪਏ ਮਹੀਨੇ ‘ਚ ਕੰਮ ਕਰਦੇ ਸਨ ।ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੂੰ ਗਾਇਕੀ ਅਤੇ ਪੇਂਟਿੰਗ ਦਾ ਸ਼ੌਕ ਸੀ । ਪਰ ਉਨ੍ਹਾਂ ਵਿਚਲੀ ਪ੍ਰਤਿਭਾ ਨੂੰ ਪਛਾਣਿਆ ਉਨ੍ਹਾਂ ਦੇ ਇੱਕ ਦੋਸਤ ਨੇ । ਜਿਸ ਨੇ ਜਸਵੰਤ ਨੂੰ ਕਾਮੇਡੀ ਵੱਲ ਪ੍ਰੇਰਿਤ ਕੀਤਾ ।ਜਸਵੰਤ ਮਿਮਿਕਰੀ ਕਰਦੇ ਹੁੰਦੇ ਸਨ ਅਤੇ ਉਨ੍ਹਾਂ ਨੇ ਸੁਨੀਲ ਸ਼ੈੱਟੀ ਦੀ ਨਕਲ ਕਰਕੇ ਆਪਣੇ ਦੋਸਤ ਨੂੰ ਵਿਖਾਇਆ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ । ਉਹ ਲੱਗਪੱਗ ੧੩ ਗਾਇਕਾਂ ਅਤੇ ਅਦਾਕਾਰਾਂ ਦੀਆਂ ਆਵਾਜ਼ਾਂ ਕੱਢਦੇ ਹਨ ।

View this post on Instagram

A post shared by JASWANT SINGH RATHORE ਮਨ ਨੀਵਾਂ ਮੱਤ ਉੱਚੀ (@jaswantsinghrathore_actor)


ਜਸਵੰਤ ਕਾਮਯਾਬ ਅਦਾਕਾਰ ਵੀ ਹਨ 

ਜਸਵੰਤ ਰਾਠੌਰ ਕਾਮਯਾਬ ਕਾਮੇਡੀਅਨ ਹੋਣ ਦੇ ਨਾਲ-ਨਾਲ ਵਧੀਆ ਅਦਾਕਾਰ ਵੀ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । 

View this post on Instagram

A post shared by ਵੇਖੋ ਕਾਮੇਡੀਅਨ ਰਾਠੌਰ 📺 (@vcr_wala_page)







Related Post