ਕਾਮੇਡੀਅਨ ਜਸਵੰਤ ਸਿੰਘ ਰਾਠੌਰ ਗੱਤੇ ਦੇ ਡੱਬੇ ਬਨਾਉਣ ਵਾਲੀ ਫੈਕਟਰੀ ‘ਚ ਕਰਦੇ ਸਨ ਕੰਮ, ਇਸ ਤਰ੍ਹਾਂ ਬਣਾਈ ਕਾਮੇਡੀ ਦੀ ਦੁਨੀਆ ‘ਚ ਪਛਾਣ
ਕਾਮੇਡੀਅਨ ਜਸਵੰਤ ਰਾਠੌਰ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ ।ਕਾਮੇਡੀ ਦੇ ਖੇਤਰ ‘ਚ ਉਹ ਮੱਲਾਂ ਮਾਰ ਰਹੇ ਹਨ । ਉਨ੍ਹਾਂ ਨੇ ਕਪਿਲ ਸ਼ਰਮਾ ਦੇ ਨਾਲ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇੱਕਠੇ ਇੱਕ ਨਾਮੀ ਨਿੱਜੀ ਚੈਨਲ ‘ਤੇ ਕੰਮ ਕਰਦੇ ਸਨ । ਪਰ ਹੌਲੀ ਹੌਲੀ ਦੋਵਾਂ ਨੇ ਕਈ ਥਾਵਾਂ ‘ਤੇ ਪਰਫਾਰਮ ਕੀਤਾ ।
ਕਾਮੇਡੀਅਨ ਜਸਵੰਤ ਰਾਠੌਰ(Jaswant Singh Rathore) ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ ।ਕਾਮੇਡੀ ਦੇ ਖੇਤਰ ‘ਚ ਉਹ ਮੱਲਾਂ ਮਾਰ ਰਹੇ ਹਨ । ਉਨ੍ਹਾਂ ਨੇ ਕਪਿਲ ਸ਼ਰਮਾ ਦੇ ਨਾਲ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇੱਕਠੇ ਇੱਕ ਨਾਮੀ ਨਿੱਜੀ ਚੈਨਲ ‘ਤੇ ਕੰਮ ਕਰਦੇ ਸਨ । ਪਰ ਹੌਲੀ ਹੌਲੀ ਦੋਵਾਂ ਨੇ ਕਈ ਥਾਵਾਂ ‘ਤੇ ਪਰਫਾਰਮ ਕੀਤਾ । ਪਰ ਲਾਫਟਰ ਚੈਲੇਂਜ ਤੋਂ ਬਾਅਦ ਕਪਿਲ ਸ਼ਰਮਾ ਦੇ ਕਰੀਅਰ ਨੂੰ ਵਧੀਆ ਰਫਤਾਰ ਮਿਲੀ ਅਤੇ ਜਸਵੰਤ ਰਾਠੌਰ ਲਗਾਤਾਰ ਕਾਮੇਡੀ ਸ਼ੋਅਸ ਅਤੇ ਵੱਡੇ ਪੱਧਰ ‘ਤੇ ਫ਼ਿਲਮਾਂ ‘ਚ ਵੀ ਕੰਮ ਕਰਨ ਲੱਗ ਪਏ ਸਨ ।
ਅੱਜ ਉਨ੍ਹਾਂ ਦੀ ਪਛਾਣ ਇੰਡਸਟਰੀ ਦੇ ਨਾਮੀ ਕਾਮੇਡੀਅਨਾਂ ‘ਚ ਹੁੰਦੀ ਹੈ । ਪਰ ਜਸਵੰਤ ਰਾਠੌਰ ਦੇ ਲਈ ਮਨੋਰੰਜਨ ਜਗਤ ‘ਚ ਏਨਾਂ ਵੱਡਾ ਮੁਕਾਮ ਬਨਾਉਣਾ ਏਨਾਂ ਆਸਾਨ ਨਹੀਂ ਸੀ ।
ਜਸਵੰਤ ਰਾਠੌਰ ਦੀ ਨਿੱਜੀ ਜ਼ਿੰਦਗੀ
ਜਸਵੰਤ ਰਾਠੌਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜ਼ਿੰਦਗੀ ਏਨੀਂ ਆਸਾਨ ਨਹੀਂ ਸੀ । ਘਰ ਦੇ ਹਾਲਾਤ ਏਨੇਂ ਚੰਗੇ ਨਹੀਂ ਸਨ ਕਿ ਮਾਪੇ ਉਨ੍ਹਾਂ ਨੂੰ ਵਧੀਆ ਪੜ੍ਹਾ ਲਿਖਾ ਸਕਦੇ । ਇਸ ਲਈ ਉਨ੍ਹਾਂ ਦੇ ਮਾਪਿਆਂ ਨੇ ਘਰ ‘ਚ ਦੋ ਕਮਰੇ ਸਨ ਅਤੇ ਇੱਕ ਕਮਰੇ ਨੂੰ ਕਿਰਾਏ ‘ਤੇ ਦੇ ਦਿੱਤਾ ਸੀ ਤਾਂ ਕਿ ਘਰ ਦਾ ਗੁਜ਼ਾਰਾ ਹੋ ਸਕੇ । ਜਸਵੰਤ ਤੇ ਉਨ੍ਹਾਂ ਦੇ ਭਰਾ ਦੀ ਪੜ੍ਹਾਈ ਦਾ ਖਰਚਾ ਇਸੇ ਕਿਰਾਏ ਦੇ ਨਾਲ ਚੱਲਦਾ ਸੀ ।
ਗੱਤੇ ਦੇ ਡੱਬੇ ਬਨਾਉਣ ਵਾਲੀ ਫੈਕਟਰੀ ‘ਚ ਕੀਤਾ ਕੰਮ
ਜਸਵੰਤ ਸਿੰਘ ਰਾਠੌਰ ਕਮੇਡੀ ਦੀ ਦੁਨੀਆ ਦੇ ਉਹ ਚਮਕਦੇ ਸਿਤਾਰੇ ਹਨ ਜਿੰਨ੍ਹਾਂ ਦੀ ਹਰ ਗੱਲ ਵਿੱਚ ਹਾਸਾ ਹੈ । ਇਸ ਮੁਕਾਮ ਨੂੰ ਹਾਸਲ ਕਰਨ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਹੈ। ਕੋਈ ਸਮਾਂ ਸੀ ਜਦੋਂ ਜਸਵੰਤ ਸਿੰਘ ਰਾਠੌਰ ਡੱਬਿਆਂ ਦੀ ਫੈਕਟਰੀ ‘ਚ 700 ਰੁਪਏ ਮਹੀਨੇ ‘ਚ ਕੰਮ ਕਰਦੇ ਸਨ ।ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੂੰ ਗਾਇਕੀ ਅਤੇ ਪੇਂਟਿੰਗ ਦਾ ਸ਼ੌਕ ਸੀ । ਪਰ ਉਨ੍ਹਾਂ ਵਿਚਲੀ ਪ੍ਰਤਿਭਾ ਨੂੰ ਪਛਾਣਿਆਂ ਉਨ੍ਹਾਂ ਦੇ ਇੱਕ ਦੋਸਤ ਨੇ । ਜਿਸ ਨੇ ਜਸਵੰਤ ਨੂੰ ਕਾਮੇਡੀ ਵੱਲ ਪ੍ਰੇਰਿਤ ਕੀਤਾ ।ਜਸਵੰਤ ਮਿਮਿਕਰੀ ਕਰਦੇ ਹੁੰਦੇ ਸਨ ਅਤੇ ਉਨ੍ਹਾਂ ਨੇ ਸੁਨੀਲ ਸ਼ੈੱਟੀ ਦੀ ਨਕਲ ਕਰਕੇ ਆਪਣੇ ਦੋਸਤ ਨੂੰ ਵਿਖਾਇਆ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ । ਉਹ ਲੱਗਪੱਗ 13 ਗਾਇਕਾਂ ਅਤੇ ਅਦਾਕਾਰਾਂ ਦੀਆਂ ਆਵਾਜ਼ਾਂ ਕੱਢਦੇ ਹਨ ।