ਕੀ ਸਿੱਧੂ ਮੂਸੇਵਾਲਾ ਨੇ ਆਖਰੀ ਗੀਤ The Last Right ਤੇ ਗੀਤ 295 ਰਾਹੀਂ ਕੀਤੀ ਸੀ ਆਪਣੇ ਮੌਤ ਦੀ ਭੱਵਿਖਵਾਣੀ ?

ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਬੇਸ਼ਕ ਅੱਜ 2 ਸਾਲ ਪੂਰੇ ਹੋ ਗਏ ਹਨ। ਅੱਜ ਵੀ ਸਿੱਧੂ ਨੂੰ ਚਾਹੁਣ ਵਾਲੇ ਤੇ ਉਨ੍ਹਾਂ ਦੇ ਫੈਨਜ਼ ਗਾਇਕ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ। ਅੱਜ ਵੀ ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਸਿੱਧੂ ਮੂਸੇਵਾਲਾ ਜੋ ਲਿਖਦਾ ਤੇ ਗਾਉਂਦਾ ਸੀ ਉਹ ਸੱਚ ਹੋ ਜਾਂਦਾ ਸੀ। ਇਸੇ ਤਰ੍ਹਾਂ ਦੀ ਧਾਰਨਾ ਗਾਇਕ ਦੇ ਆਖਰੀ ਗੀਤਾਂ ਦਿ ਲਾਸਟ ਰਾਈ ਤੇ 295 ਨੂੰ ਲੈ ਕੇ ਵੀ ਹੈ।

By  Pushp Raj May 29th 2024 07:05 PM

Sidhu Moosewala Death anniversary : ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਬੇਸ਼ਕ ਅੱਜ 2 ਸਾਲ ਪੂਰੇ ਹੋ ਗਏ ਹਨ। ਅੱਜ ਵੀ ਸਿੱਧੂ ਨੂੰ ਚਾਹੁਣ ਵਾਲੇ ਤੇ ਉਨ੍ਹਾਂ ਦੇ ਫੈਨਜ਼ ਗਾਇਕ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ। ਅੱਜ ਵੀ ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਸਿੱਧੂ ਮੂਸੇਵਾਲਾ ਜੋ ਲਿਖਦਾ ਤੇ ਗਾਉਂਦਾ ਸੀ ਉਹ ਸੱਚ ਹੋ ਜਾਂਦਾ ਸੀ। ਇਸੇ ਤਰ੍ਹਾਂ ਦੀ ਧਾਰਨਾ ਗਾਇਕ ਦੇ ਆਖਰੀ ਗੀਤਾਂ ਦਿ ਲਾਸਟ ਰਾਈ ਤੇ 295 ਨੂੰ ਲੈ ਕੇ ਵੀ ਹੈ। 

View this post on Instagram

A post shared by Sidhu Moosewala (ਮੂਸੇ ਆਲਾ) (@sidhu_moosewala)


ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਕਰੀਅਰ ਵਿੱਚ ਜਿੰਨੇ ਵੀ ਗੀਤ ਗਾਏ ਹਨ, ਪਹਿਲੇ ਗੀਤ ਤੋਂ ਲੈ ਕੇ ਉਨ੍ਹਾਂ ਦੇ ਦਿਹਾਂਤ ਮਗਰੋਂ ਰਿਲੀਜ਼ ਹੋਣ ਵਾਲੇ ਗੀਤ ਵੀ ਸੁਪਰਹਿੱਟ ਹੁੰਦੇ ਹਨ ਤੇ ਬਿਲਬੋਰਡ ਉੱਤੇ ਛਾਏ ਰਹਿੰਦੇ ਹਨ। 

ਸਿੱਧੂ ਮੂਸੇਵਾਲਾ ਨੇ ਆਪਣੀ ਮੌਤ ਤੋਂ ਪਹਿਲਾਂ ਦੋ ਗੀਤ ਰਿਲੀਜ਼ ਕੀਤੇ ਸਨ। ਗਾਇਕ ਦੇ ਆਖਰੀ ਗੀਤ ਦਿ ਲਾਸਟ ਰਾਈਡ ਤੇ 295 ਗੀਤ ਰਿਲੀਜ਼ ਕੀਤੇ ਸਨ। ਗਾਇਕ ਦੇ ਫੈਨਜ਼ ਨੂੰ ਇਹ ਗੀਤ ਹਮੇਸ਼ਾ ਯਾਦ ਰਹਿਣਗੇ। 


ਫੈਨਜ਼ ਗਾਇਕ ਦੇ ਇਨ੍ਹਾਂ ਗੀਤਾਂ ਨੂੰ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਸਬੰਧਤ ਹਨ। ਸਿੱਧੂ ਮੂਸੇਵਾਲਾ ਦੇ ਇਸ ਗੀਤ ਨਾਂਅ ਜਿਥੇ 295 ਹੈ, ਉਥੇ ਹੀ ਦੂਜੇ ਜੇਕਰ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਆਖਰੀ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਮੂਸੇਵਾਲਾ ਆਪਣੀ ਗੱਡੀ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ ਜੋ ਕਿ ਉਨ੍ਹਾਂ ਦੀ ਲਾਸਟ ਰਾਈਡ ਸੀ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਸਮਾਧ 'ਤੇ ਪੁੱਜਿਆ ਪਰਿਵਾਰ, ਬਾਪੂ ਬਲਕੌਰ ਸਿੰਘ ਨੇ ਪੁੱਤ ਦੇ ਬੁੱਤ ਨੂੰ ਪਾਈ ਜਫੀ


ਗੀਤ 295 ਦੀ ਗੱਲ ਕਰੀਏ ਤਾਂ 29 ਮਈ 2022, ਯਾਨਿ ਕਿ 29-5-2022 ਨੂੰ ਸਿੱਧੂ ਮੂਸੇਵਾਲਾ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਇਸੇ ਲਈ ਅੱਜ ਵੀ ਫੈਨਜ਼ ਅਜਿਹਾ ਮੰਨਦੇ ਹਨ ਕਿ ਸਿੱਧੂ ਨੂੰ ਆਪਣੀ ਮੌਤ ਦੀ ਖ਼ੁਦ ਹੀ ਭਵਿੱਖਬਾਣੀ ਕੀਤੀ ਜਾਂ ਉਨ੍ਹਾਂ ਨੂੰ ਇਸ ਦਾ ਪਹਿਲਾਂ ਹੀ ਅਭਾਸ ਹੋ ਗਿਆ ਸੀ। 


Related Post