ਵਿਨੇਸ਼ ਫੋਗਟ ਦੇ ਸੰਨਿਆਸ ਤੋਂ ਦੁਖੀ ਹੋਏ ਧਰਮਿਮੰਦਰ, ਐਕਟਰ ਨੇ ਪੋਸਟ 'ਚ ਲਿਖਿਆ 'ਤੁਸੀਂ ਇੱਕ ਬਹਾਦਰ ਬੇਟੀ ਹੋ'

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਧਰਮਿੰਦਰ ਨੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੇ ਕੁਸ਼ਤੀ ਤੋਂ ਸਨਿੰਆਸ ਲੈਣ ਦੇ ਐਲਾਨ ਤੋਂ ਦੁਖੀ ਨਜ਼ਰ ਆਏ ਤੇ ਇਸ ਉੱਤੇ ਉਨ੍ਹਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

By  Pushp Raj August 8th 2024 03:56 PM

Dharmendra on Vinesh Phogats retirement : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਧਰਮਿੰਦਰ ਨੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੇ ਕੁਸ਼ਤੀ ਤੋਂ ਸਨਿੰਆਸ ਲੈਣ ਦੇ ਐਲਾਨ ਤੋਂ ਦੁਖੀ ਨਜ਼ਰ ਆਏ ਤੇ ਇਸ ਉੱਤੇ ਉਨ੍ਹਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 


View this post on Instagram

A post shared by Dharmendra Deol (@aapkadharam)

ਸੁਪਰਸਟਾਰ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ, ਹੀਮਨ ਨੇ ਇੰਸਟਾਗ੍ਰਾਮ 'ਤੇ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਸ਼ੇਅਰ ਕੀਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਇਕ ਖੂਬਸੂਰਤ ਫੋਟੋ ਵੀ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਪ੍ਰਤੀਕਿਰਿਆ ਦਿੰਦੇ ਹੋਏ ਅਤੇ ਸੁਪਰਸਟਾਰ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।

ਇੰਸਟਾਗ੍ਰਾਮ 'ਤੇ ਵਿਨੇਸ਼ ਫੋਗਾਟ ਦੀ ਫੋਟੋ ਸ਼ੇਅਰ ਕਰਦੇ ਹੋਏ  ਧਰਮਿੰਦਰ ਨੇ ਲਿਖਿਆ, ਪਿਆਰੀ ਬੇਟੀ ਵਿਨੇਸ਼, ਅਸੀਂ ਇਹ ਖਬਰ ਸੁਣ ਕੇ ਬਹੁਤ ਦੁਖੀ ਹਾਂ। ਤੁਸੀਂ ਇਸ ਧਰਤੀ ਦੀ ਦਲੇਰ ਧੀ ਹੋ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਤੇ ਹਮੇਸ਼ਾ ਤੁਹਾਡੀ ਸਿਹਤ ਅਤੇ ਖੁਸ਼ੀ ਲਈ ਪ੍ਰਾਰਥਨਾ ਕਰਦੇ ਹਾਂ। ਆਪਣੇ ਪਰਿਵਾਰ ਅਤੇ ਅਜ਼ੀਜ਼ਾਂ ਲਈ ਖੁਸ਼, ਸਿਹਤਮੰਦ ਅਤੇ ਮਜ਼ਬੂਤ ​​ਬਣੋ।

View this post on Instagram

A post shared by PTC Punjabi (@ptcpunjabi)

ਹੋਰ ਪੜ੍ਹੋ : ਮਾਹੀ ਸ਼ਰਮਾ ਦਾ ਪੂਰਾ ਕਰਨਾ ਚਾਹੁੰਦੀ ਹੈ ਆਪਣੀ ਮਾਂ ਦਾ ਇਹ ਸੁਫਨਾ, ਅਦਾਕਾਰਾ ਨੇ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦੀ ਪ੍ਰਮੋਸ਼ਨ ਦੌਰਾਨ ਕੀਤਾ ਖੁਲਾਸਾ

ਇਸ ਪੋਸਟ ਨੂੰ ਸ਼ੇਅਰ ਕਰਨ ਤੋਂ ਬਾਅਦ, ਪ੍ਰਸ਼ੰਸਕ ਹਾਰਟ ਈਮੋਜੀ ਸ਼ੇਅਰ ਕਰਦੇ ਹੋਏ ਅਤੇ ਬਹੁਤ ਸਾਰਾ ਪਿਆਰ ਕਰਦੇ ਨਜ਼ਰ ਆ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਉਹ ਬਿਨਾਂ ਲੜੇ ਵੀ ਸਰ ਜਿੱਤ ਗਈ। ਕੁਝ ਵਜ਼ਨ ਕਿਸੇ ਨੂੰ ਅਯੋਗ ਨਹੀਂ ਕਰਦਾ !! ਅਤੇ ਮੈਰਿਟ ਲਈ ਕਿਸੇ ਮੈਡਲ ਦੀ ਲੋੜ ਨਹੀਂ ਹੁੰਦੀ। ਪੂਰੇ ਦੇਸ਼ ਨੂੰ ਆਪਣੀ ਲਾਡਲੀ ਬੇਟੀ 'ਤੇ ਮਾਣ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਸਾਨੂੰ ਤੁਹਾਡੇ 'ਤੇ ਮਾਣ ਹੈ।


Related Post