ਦੇਵ ਖਰੌੜ ਦੀ ਫ਼ਿਲਮ Blackia 2 ਦਾ ਨਵਾਂ ਪੋਸਟਰ ਹੋਇਆ ਰਿਲੀਜ਼, ਅਦਾਕਾਰ ਨੇ ਪੋਸਟ ਸਾਝੀ ਕਰ ਦੱਸੀ ਫਿਲਮ ਦੀ ਰਿਲੀਜ਼ ਡੇਟ
Film 'Blackia 2' new poster : ਦੇਵ ਖਰੌੜ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਦੇਵ ਖਰੌੜ (Dev Kharoud) ਨੇ ਆਪਣੇ ਕਰੀਅਰ 'ਚ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਨੂੰ ਪੰਜਾਬੀ ਸਿਨੇਮਾ ਦਾ ਐਕਸ਼ਨ ਹੀਰੋ ਵੀ ਕਿਹਾ ਜਾਂਦਾ ਹੈ। ਫਿਲਹਾਲ ਦੇਵ ਖਰੌੜ ਸੁਰਖੀਆਂ 'ਚ ਆ ਗਏ ਹਨ। ਜਲਦ ਹੀ ਉਹ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਬਲੈਕੀਆ 2' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣਗੇ।
ਹਾਲ ਹੀ ਵਿੱਚ ਗਾਇਕ ਨੇ ਆਪਣੀ ਇਸ ਫ਼ਿਲਮ ਨੂੰ ਲੈ ਕੇ ਫੈਨਜ਼ ਨਾਲ ਵੱਡੀ ਅਪਡੇਟ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਇਸ ਫ਼ਿਲਮ ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਸੀ। ਹੁਣ ਮੁੜ ਇੱਕ ਵਾਰ ਫਿਰ ਤੋਂ ਇਸ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਰਹੀ ਹੈ।
ਦੇਵ ਖਰੌੜ ਨੇ ਹਾਲ ਹੀ 'ਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਨਵੀਂ ਪੋਸਟ ਸ਼ੇਅਰ ਕਰਦਿਆ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਬਲੈਕੀਆ 2' ਦੀ ਨਵੀਂ ਰਿਲੀਜ਼ ਡੇਟ ਬਾਰੇ ਖੁਲਾਸਾ ਕੀਤਾ ਹੈ। ਅਦਾਕਾਰ ਨੇ ਫਿਲਮ ਤੋਂ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 'BLACKIA 2 Releasing on 8th March 2024' ਯਾਨੀ ਕਿ ਹੁਣ ਇਹ ਫ਼ਿਲਮ 8 ਮਾਰਚ 2024 ਨੂੰ ਸਿਨੇਮਾਘਰਾ 'ਚ ਰਿਲੀਜ਼ ਹੋਵੇਗੀ।
'ਬਲੈਕੀਆ 2' ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਦੇਵ ਧਰਮਿੰਦਰ ਸਟਾਇਲ 'ਚ ਨਜ਼ਰ ਆਉਣ ਵਾਲੇ ਹਨ। ਜਿਵੇਂ ਧਰਮਿੰਦਰ 70 ਦੇ ਦਹਾਕਿਆਂ ਦੀਆਂ ਆਪਣੀਆਂ ਫਿਲਮਾਂ 'ਚ ਬੈਲਬੋਟਮ ਪੈਂਟ ਪਹਿਨੇ ਨਜ਼ਰ ਆਉਂਦੇ ਹੁੰਦੇ ਸੀ। ਉਨ੍ਹਾਂ ਦਾ ਇਹ ਸਟਾਇਲ ਕਾਫੀ ਮਸ਼ਹੂਰ ਹੁੰਦਾ ਸੀ। ਹੁਣ ਦੇਵ ਖਰੌੜ ਪਰਦੇ 'ਤੇ ਧਰਮਿੰਦਰ ਦੇ ਉਸੇ ਸਟਾਇਲ ਨੂੰ ਮੁੜ ਸੁਰਜੀਤ ਕਰਨ ਜਾ ਰਹੇ ਹਨ।
ਹੋਰ ਪੜ੍ਹੋ: ਅਫਸਾਨਾ ਖਾਨ ਨੇ ਪਾਰਟੀ ਦੌਰਾਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਨੂੰ ਇੰਝ ਦਿੱਤਾ ਸਰਪ੍ਰਾਈਜ਼, ਵੇਖੋ ਵੀਡੀਓ
ਦੇਵ ਖਰੌੜ ਵਰਕਫਰੰਟ ਦੀ ਗੱਲ ਕਰੀਏ ਤਾਂ ਦੇਵ ਖਰੌੜ ਆਖਰੀ ਵਾਰ ਐਮੀ ਵਿਰਕ ਦੇ ਨਾਲ ਫਿਲਮ 'ਮੌੜ' 'ਚ ਨਜ਼ਰ ਆਏ ਸੀ। ਫਿਲਮ 'ਚ ਦੇਵ ਦੀ ਐਕਟਿੰਗ ਦੀ ਖੂਬ ਤਾਰੀਫ ਹੋਈ ਸੀ।