ਦੀਪ ਢਿੱਲੋਂ ਆਪਣੇ ਪਿੰਡ ਦੇ ਲੋਕਾਂ ਨੂੰ ਮਿਲਦੇ ਹੋਏ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਦੀਪ ਢਿੱਲੋਂ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

By  Shaminder November 20th 2023 01:49 PM

ਦੀਪ ਢਿੱਲੋਂ (Deep Dhillon)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪਿੰਡ ਦੇ ਲੋਕਾਂ ਦੇ ਨਾਲ ਦਿਖਾਈ ਦੇ ਰਹੇ ਹਨ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਗੀਤ ‘ਸਤਿਕਾਰ ਬਜ਼ੁਰਗਾਂ ਦਾ’ ਚੱਲ ਰਿਹਾ ਹੈ ।

ਹੋਰ ਪੜ੍ਹੋ :  ਕ੍ਰਿਸ਼ਮਾ ਕਪੂਰ ਨੇ ਅੰਮ੍ਰਿਤਸਰ ‘ਚ ਆਪਣੀ ਫੇਰੀ ਦੌਰਾਨ ਅੰਮ੍ਰਿਤਸਰ ਦੇ ਖਾਣੇ ਦਾ ਉਠਾਇਆ ਲੁਤਫ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਦੌਰਾਨ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਨਾਲ ਸੈਲਫੀਆਂ ਵੀ ਕਰਵਾਈਆਂ । ਵੀਡੀਓ ‘ਚ ਦੀਪ ਢਿੱਲੋਂ ਖੇਤਾਂ ‘ਚ ਨਜ਼ਰ ਆ ਰਹੇ ਹਨ । 

ਕੁਝ ਦਿਨ ਪਹਿਲਾਂ ਪਰਤੇ ਸਨ ਭਾਰਤ 

ਦੀਪ ਢਿੱਲੋਂ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਭਾਰਤ ਪਰਤੇ ਹਨ । ਉਨ੍ਹਾਂ ਦੇ ਨਾਲ ਵਿਦੇਸ਼ ‘ਚ ਇੱਕ ਹਾਦਸਾ ਵਾਪਰ ਗਿਆ ਸੀ । ਜਿਸ ਤੋਂ ਗਾਇਕ ਨੇ ਹਮੇਸ਼ਾ ਲਈ ਇੰਡੀਆ ਆਉਣ ਦਾ ਇਰਾਦਾ ਕਰ ਲਿਆ ਸੀ ।ਹੁਣ ਉਹ ਸਦਾ ਦੇ ਲਈ ਭਾਰਤ ਆ ਗਏ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਭੈਣ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਸੀ ਕਿ ਵਿਦੇਸ਼ ‘ਚ ਰਹਿ ਕੇ ਉਹ ਸਾਰੇ ਦਿਨ ਤਿਉਹਾਰ ਹੀ ਭੁੱਲ ਗਏ ਸਨ । 


ਦੀਪ ਢਿੱਲੋਂ ਦਾ ਵਰਕ ਫ੍ਰੰਟ 

ਦੀਪ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੀ ਪਤਨੀ ਜੈਸਮੀਨ ਜੱਸੀ ਵੀ ਇੱਕ ਵਧੀਆ ਗਾਇਕਾ ਹਨ ਅਤੇ ਇਹ ਜੋੜੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਕੰਮ ਕਰ ਰਹੇ ਹਨ । ਦੋਵਾਂ ਦੀ ਮੁਲਾਕਾਤ ਵੀ ਇੱਕ ਲਾਈਵ ਸ਼ੋਅ ਦੇ ਦੌਰਾਨ ਹੋਈ ਸੀ ।ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਹਮਸਫਰ ਬਨਾਉਣ ਦਾ ਫੈਸਲਾ ਕਰ ਲਿਆ ਸੀ ।  

View this post on Instagram

A post shared by Deep Dhillon (@deepdhillon111)


 



Related Post