ਦੀਪ ਢਿੱਲੋਂ ਅਤੇ ਬਿੰਨੂ ਢਿੱਲੋਂ ਨੇ ਖਨੌਰੀ ਬਾਰਡਰ ‘ਤੇ ਮਾਰੇ ਗਏ ਨੌਜਵਾਨ ਦੇ ਦਿਹਾਂਤ ‘ਤੇ ਜਤਾਇਆ ਦੁੱਖ

By  Shaminder February 23rd 2024 12:00 PM

 ਕਿਸਾਨਾਂ ਦਾ ਧਰਨਾ ਪ੍ਰਦਰਸ਼ਨ (Farmers Protest) ਪਿਛਲੇ ਕਈ ਦਿਨਾਂ ਤੋਂ ਹਰਿਆਣਾ ਦੇ ਬਾਰਡਰਾਂ ‘ਤੇ ਚੱਲ ਰਿਹਾ ਹੈ । ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨ ਦੇ ਲਈ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ । ਪਰ ਹਾਲੇ ਤੱਕ ਕਿਸਾਨਾਂ ਦੀਆਂ ਮੰਗਾਂ ‘ਤੇ ਪੂਰੇ ਤੌਰ ‘ਤੇ ਸਰਕਾਰ ਦੇ ਨਾਲ ਸਹਿਮਤੀ ਨਹੀਂ ਬਣੀ ਹੈ। ਜਿਸ ਤੋਂ ਬਾਅਦ ਕਿਸਾਨ ਹਰਿਆਣਾ ਦੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਸਣੇ ਹਰਿਆਣਾ ਪੰਜਾਬ ਦੀਆਂ ਸਰਹੱਦਾਂ ਨੂੰ ਜੋੜਨ ਵਾਲੇ ਬਾਰਡਰਾਂ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਬੀਤੇ ਦਿਨ ਸ਼ੁਭਕਰਨ (Shubhkarn Death)ਨਾਮਕ ਮੁੰਡੇ ਦੀ ਇਸ ਪ੍ਰਦਰਸ਼ਨ ਦੇ ਦੌਰਾਨ ਮੌਤ ਹੋ ਗਈ ਹੈ। ਸ਼ੁਭਕਰਨ ਸਿੰਘ ਬਠਿੰਡਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ । ਜੋ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੀ ਮਾਂ ਦਾ ਦਿਹਾਂਤ ਹੋ ਚੁੱਕਿਆ ਹੈ।ਉਸ ਦਾ ਪਾਲਣ ਪੋਸ਼ਣ ਉਸ ਦੀ ਦਾਦੀ ਨੇ ਹੀ ਕੀਤਾ ਸੀ। ਸ਼ੁਭਕਰਨ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

Deep Dhillon And Binnu.jpg

ਹੋਰ ਪੜ੍ਹੋ : ਸੋਨਮ ਬਾਜਵਾ ਦੀਆਂ ਇਸ ਸ਼ਖਸ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ, ਕੀ ਕਰ ਰਹੇ ਨੇ ਇੱਕ ਦੂਜੇ ਨੂੰ ਡੇਟ !

ਦੀਪ ਢਿੱਲੋਂ ਨੇ ਸਿਸਟਮ ਨੂੰ ਪਾਈਆਂ ਲਾਹਨਤਾਂ 

ਗਾਇਕ ਦੀਪ ਢਿੱਲੋਂ (Deep Dhillon) ਨੇ ਆਪਣੇ ਫੇਸਬੁੱਕ ਪੇਜ ‘ਤੇ ਸ਼ੁਭਕਰਨ ਦੀ ਤਸਵੀਰ ਸਾਂਝੀ ਕਰਦੇ ਹੋਏ ਸ਼ੁਭਕਰਨ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਅਤੇ ਸਿਸਟਮ ਨੂੰ ਲਾਹਨਤਾਂ ਪਾਈਆਂ ਹਨ । ਉਨ੍ਹਾਂ ਨੇ ਇਸ ਪੋਸਟ ‘ਚ ਲਿਖਿਆ ‘ਬੇਹੱਦ ਅਫ਼ਸੋਸ  ੍ਰਪਿ ਬਹੁਤ ਮੰਦਭਾਗੀ ਘਟਨਾ  ਗੰਦਾ। ਸ਼ੈਸ਼ਠਓੰ ਇਹ ਕਦੇ ਮੂਹਰੇ ਲੱਗੇ ਲੀਡਰਾਂ , ਵਿਦਵਾਨਾਂ ਦੇ ਕਿਉ ਨੀ ਝਰੀਟ ਤੱਕ ਨੀ ਆਉਂਦੀ ? ਕਦੋਂ ਤੱਕ ਆਮ ਜਨਤਾ ਦੇ ਸਿਵਿਆਂ ਤੇ ਰਾਜਨੀਤੀ ਦੀਆਂ ਰੋਟੀਆਂ ਸੇਕਣਗੇ । ਕੱਲੇ ਹਾਕਮ ਕਾਤਲ ਨੀ ਸੁਭਕਰਨ ਦੇ ਅਸੀਂ ਵੀ ਆਂ ਕਿਉਂਕਿ ਗੰਦਾ ਸਿਸਟਮ ਅਸੀ ਚੁਣਦੇ ਆਂ ।

 

ਬੇਹੱਦ ਅਫ਼ਸੋਸ ????Rip ਬਹੁਤ ਮੰਦਭਾਗੀ ਘਟਨਾ —- ਗੰਦਾ। SYSTEM ਇਹ ਕਦੇ ਮੂਹਰੇ ਲੱਗੇ ਲੀਡਰਾਂ , ਵਿਦਵਾਨਾਂ ਦੇ ਕਿਉ ਨੀ ਝਰੀਟ...

Posted by Deep Dhillon on Wednesday, February 21, 2024

ਕਿਸੇ ਨੇ ਚਾਰ ਗੱਲਾਂ ਕੀਤੀਆਂ ਫੇਸਬੁੱਕ  ਤੇ ਅਸੀਂ ਅੱਖਾਂ ਬੰਦ ਕਰਕੇ ਮਗਰ ਲੱਗ ਜਾਨੇ ਆਂ। ਇੱਕ ਪਾਰਟੀ ਦੂਜੇ ਨੂੰ ਦੂਜੀ ਤੀਜੀ ਭੰਡੀ ਜਾਂਦੀ ਤੇ ਅਸੀਂ ਖੁਸ਼ ਹੋ ਜਾਨੇ ਆਂ।ਕਿਉਂਕਿ ਆਪਾਂ ਨੂੰ ਵੀ ਨਿੰਦਿਆਂ ਕਰਨ ਤੇ ਸੁਣਨ ਦੀ ਆਦਤ ਹੋ ਚੁੱਕੀ ਆ । ਰੱਬ ਤੋਂ ਡਰੋ ਹਾਕਮੋ, ਰਹਿਮ ਕਰੋ’।

View this post on Instagram

A post shared by Binnu Dhillon (@binnudhillons)

ਬਿੰਨੂ ਢਿੱਲੋਂ ਨੇ ਵੀ ਜਤਾਇਆ ਦੁੱਖ 

ਅਦਾਕਾਰ ਬਿੰਨੂ ਢਿੱਲੋਂ ਨੇ ਵੀ  ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਸ਼ੁਭਕਰਨ ਦੀ ਮੌਤ ‘ਤੇ ਦੁੱਖ ਜਤਾਇਆ ਹੈ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ,ਮੇਰੇ ਲਹੂ ਦਾ ਕੇਸਰ ਮਿੱਟੀ ਚ ਨਾ ਰਲਾਇਓ ਙ ਯੋਧਿਆ ਇਹ ਕੱਲੀ ਤੇਰੀ ਨੀ ਲੋਕਤੰਤਰ ਦੀ ਮੌਤ ਹੈਙਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ’ ।



Related Post