ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਨਾਂਅ ‘ਤੇ ਧੋਖਾਧੜੀ, ਬਾਪੂ ਬਲਕੌਰ ਸਿੱਧੂ ਨੇ ਦਰਜ ਕਰਵਾਈ ਸ਼ਿਕਾਇਤ
ਫਾਜ਼ਿਲਕਾ ਜ਼ਿਲ੍ਹੇ ਦੇ ਲਾਦੂਕਾ ਦੇ ਰਹਿਣ ਵਾਲੇ ਵੀਰਪਾਲ ਸਿੰਘ ਦੀ ਪਤਨੀ ਪਰਮਜੀਤ ਕੌਰ ਦੇ ਅਧਾਰ ਕਾਰਡ ਦੇ ਨਾਲ ਛੇੜਛਾੜ ਕੀਤੀ ਗਈ ਸੀ ।ਪੈਨਸ਼ਨ ਲਗਵਾਉਣ ਦੇ ਲਈ ਅਰਜ਼ੀ ਦੇਣ ਦੇ ਸਮੇਂ ਉਸ ਦੀ ਤਸਵੀਰ ਬਦਲ ਦਿੱਤੀ ਗਈ ਤੇ ਉਸ ‘ਤੇ ਮੂਸਾ ਪਿੰਡ ਦੀ ਸਰਪੰਚ ਚਰਨ ਕੌਰ ਦੀ ਫਰਜ਼ੀ ਮੁਹਰ ਅਤੇ ਦਸਤਖਤ ਕੀਤੇ ਗਏ ।
ਸਿੱਧੂ ਮੂਸੇਵਾਲਾ (Sidhu Moose wala) ਦੀ ਮਾਤਾ ਚਰਨ ਕੌਰ ਦੇ ਨਾਂਅ ‘ਤੇ ਵੱਡੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਤੋਂ ਬਾਅਦ ਗਾਇਕ ਦੇ ਪਿਤਾ ਬਲਕੌਰ ਸਿੱਧੂ ਦੇ ਵੱਲੋਂ ਇਸ ਮਾਮਲੇ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਫਰਜ਼ੀ ਸਟੈਂਪ ਅਤੇ ਦਸਤਖਤ ਦਾ ਇਸਤੇਮਾਲ ਕਰਕੇ ਵਿਕਲਾਂਗ ਪੈਨਸ਼ਨ ਦੇ ਲਈ ਅਰਜ਼ੀ ਪਾਈ ਗਈ ਹੈ। ਪਰ ਸਮਾਂ ਰਹਿੰਦੇ ਇਸ ਮਾਮਲੇ ਦਾ ਖੁਲਾਸਾ ਹੋ ਗਿਆ ਹੈ।
ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਨੇ ਭਰਾ ਸ਼ਿੰਦਾ ਗਰੇਵਾਲ ਨਾਲ ਕੀਤਾ ਕਿਊਟ ਪੌਡਕਾਸਟ ਵੇਖ ਪ੍ਰਸ਼ੰਸਕ ਹੋਏ ਹੈਰਾਨ
ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਲਾਦੂਕਾ ਦੇ ਰਹਿਣ ਵਾਲੇ ਵੀਰਪਾਲ ਸਿੰਘ ਦੀ ਪਤਨੀ ਪਰਮਜੀਤ ਕੌਰ ਦੇ ਅਧਾਰ ਕਾਰਡ ਦੇ ਨਾਲ ਛੇੜਛਾੜ ਕੀਤੀ ਗਈ ਸੀ ।ਪੈਨਸ਼ਨ ਲਗਵਾਉਣ ਦੇ ਲਈ ਅਰਜ਼ੀ ਦੇਣ ਦੇ ਸਮੇਂ ਉਸ ਦੀ ਤਸਵੀਰ ਬਦਲ ਦਿੱਤੀ ਗਈ ਤੇ ਉਸ ‘ਤੇ ਮੂਸਾ ਪਿੰਡ ਦੀ ਸਰਪੰਚ ਚਰਨ ਕੌਰ ਦੀ ਫਰਜ਼ੀ ਮੁਹਰ ਅਤੇ ਦਸਤਖਤ ਕੀਤੇ ਗਏ ।ਜਦੋਂ ਪੁਲਿਸ ਨੇ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮੂਸਾ ਪਿੰਡ ‘ਚ ਪਰਮਜੀਤ ਕੌਰ ਨਾ,ਮ ਦੀ ਕੋਈ ਵਿਕਲਾਂਗ ਮਹਿਲਾ ਨਹੀਂ ਹੈ । ਜਿਸ ਨੇ ਪੈਂਨਸ਼ਨ ਦੇ ਲਈ ਅਰਜ਼ੀ ਦਿੱਤੀ ਹੋਵੇ ।
ਚਰਨ ਕੌਰ ਨੇ ਹਾਲ ਹੀ ‘ਚ ਬੱਚੇ ਨੂੰ ਦਿੱਤਾ ਜਨਮ
ਚਰਨ ਕੌਰ ਨੇ ਹਾਲ ਹੀ ‘ਚ ਦੂਜੀ ਵਾਰ ਬੱਚੇ ਨੂੰ ਜਨਮ ਦਿੱਤਾ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।ਦੱਸ ਦਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।