CCL 2024 :ਮੈਚ ਦੌਰਾਨ ਗੁਰਪ੍ਰੀਤ ਘੁੱਗੀ ਨੇ ਦੱਸਿਆ, ਕੀ ਹੁੰਦੀ ਹੈ ਅਸਲ Sportsmanship

By  Pushp Raj March 1st 2024 07:11 PM

Celebrity Cricket League 2024: ਸੀਸੀਐਲ ਵਿੱਚ ਭਾਰਤੀ ਸਿਨੇਮਾ ਦੀਆਂ ਨੌਂ ਪ੍ਰਮੁੱਖ ਰੀਜ਼ਨਲ ਫਿਲਮ ਇੰਡਸਟਰੀ ਦੇ ਫਿਲਮ ਅਦਾਕਾਰਾਂ ਦੀਆਂ ਨੌਂ ਟੀਮਾਂ ਸ਼ਾਮਲ ਹਨ। ਸੈਲੀਬ੍ਰਿਟੀ ਕ੍ਰਿਕਟ ਲੀਗ (CCL 2024) ਦੀ ਸ਼ੁਰੂਆਤ 2011 ਵਿੱਚ ਹੋਈ ਸੀ। CCL ਟੀਮਾਂ ਆਪਣੇ ਘਰੇਲੂ ਖੇਡਾਂ ਲਈ ਵੱਖ-ਵੱਖ ਥਾਵਾਂ ਦੀ ਵਰਤੋਂ ਕਰਦੀਆਂ ਹਨ ਅਤੇ ਭਾਰਤੀ ਮੀਡੀਆ ਵਿੱਚ ਇਸਦੀ ਵਿਆਪਕ ਕਵਰੇਜ ਹੁੰਦੀ ਹੈ। 


ਦੱਸ ਦੇਈਏ ਕਿ ਇਸ ਸੈਲੀਬ੍ਰੀਟੀਜ਼ ਕ੍ਰਿਕਟ ਲੀਗ ਦੇ ਵਿੱਚ ਕਈ ਪੰਜਾਬੀ ਕਲਾਕਾਰ ਵੀ  ਪੰਜਾਬ ਦੇ ਸ਼ੇਰ ਟੀਮ ਵਿੱਚ ਹਿੱਸਾ ਲੈ ਰਹੇ ਹਨ। ਪੰਜਾਬ ਦੇਖਿਡਾਰੀਆਂ ਦੇ ਨਾਲ-ਨਾਲ ਪੰਜਾਬ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ (Gurpreet Ghugi)ਇਸ ਵਿੱਚ ਹਿੱਸਾ ਲੈ ਰਹੇ ਹਨ। 

View this post on Instagram

A post shared by PTC Punjabi (@ptcpunjabi)

 

ਗੁਰਪ੍ਰੀਤ ਘੁੱਗੀ ਨੇ ਦੱਸਿਆ ਅਸਲ Sportsmanship ਦਾ ਮਤਲਬ


ਦੱਸ ਦਈਏਕ ਕਿ ਹਾਲ ਹੀ ਵਿੱਚ ਪੰਜਾਬ ਦੀ ਟੀਮ ਦੇ ਨਾਲ ਗੁਰਪ੍ਰੀਤ ਘੁੱਗੀ ਵੀ ਹਿੱਸਾ ਲੈ ਰਹੇ ਹਨ। ਇਸ ਵਿਚਾਲੇ ਪੀਟੀਸੀ ਪੰਜਾਬੀ ਦੇ ਨਾਲ ਖਾਸ ਗੱਲਬਾਤ ਦੇ ਦੌਰਾਨ ਗੁਰਪ੍ਰੀਤ ਘੁੱਗੀ ਨੇ ਆਪਣੇ ਫੈਨਜ਼ ਅਸਲ ਸਪੋਰਟਸਮੈਨਸ਼ਿਪ Sportsmanship ਬਾਰੇ ਦੱਸਿਆ। 


ਇਸ ਖਾਸ ਗੱਲਬਾਤ ਦੌਰਾਨ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਟੂਰਨਾਮੈਂਟ ਭੱਜਦੌੜ ਵਾਲੀ ਜਿੰਦਗੀ ਵਿੱਚ ਕਾਫੀ ਅਹਿਮ ਸਾਬਿਤ ਹੁੰਦੇ ਹਨ ਤੇ ਦੂਜਾ ਇਹ ਸਾਨੂੰ ਸਿਹਤਮੰਦ ਰੱਖਣ ਲਾਭਕਾਰੀ ਹੁੰਦੇ ਹਨ। ਸਪੋਰਟਸਮੈਨਸ਼ਿਪ ਬਾਰੇ ਗੱਲ ਕਰਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ, 'ਜਿੱਤ ਤੇ ਹਾਰ ਕੁੱਛ ਨਹੀਂ ਹੁੰਦਾ ਹੈ, ਕਦੇ ਕੋਈ ਟੀਮ ਜਿੱਤ ਜਾਂਦੀ ਹੈ ਤੇ ਕਦੇ ਕੋਈ ਹੋਰ। 


ਗੁਰਪ੍ਰੀਤ ਘੁੱਗੀ ਨੇ ਅੱਗੇ ਕਿਹਾ- ਹਿਜ਼ ਖੇਡ ਹੀ ਜਿੱਤਣੀ ਚਾਹੀਦੀ ਹੈ ਅਤੇ ਗੇਮ ਦਾ ਆਪਣਾ ਸਪਾਰਕ ਉਹ ਕਾਇਮ ਰਹਿਣਾ ਚਾਹੀਦਾ ਹੈ। ਜੋ ਵੀ ਕਿ ਖਿਡਾਰੀ ਮੈਦਾਨ ਵਿੱਚ ਆਉਂਦਾ ਹੈ ਉਹ ਜਿੱਤਣ ਦੇ ਜਜ਼ਬੇ ਨਾਲ ਆਉਂਦਾ ਹੈ। ਭਾਵੇਂ ਦੂਜੀ ਟੀਮ ਦਾ ਕੋਈ ਵੀ ਖਿਡਾਰੀ ਚੰਗਾ ਖੇਡਦਾ ਹੈ ਤਾਂ ਅਸੀਂ ਵੀ ਉਸ ਦੀ ਹੌਸਲਾਅਫਜ਼ਾਈ ਕਰਦੇ ਹਨ। ਮਹਿਜ਼ ਗੇਮ ਦੀ ਤਾਰੀਫ ਕਰਨੀ ਚਾਹੀਦੀ ਹੈ। 

View this post on Instagram

A post shared by PTC Punjabi (@ptcpunjabi)

 


ਹੋਰ ਪੜ੍ਹੋ: ਦੁਖਦ ਖਬਰ ! ਝਾਂਸੀ ਕੀ ਰਾਣੀ' ਫੇਮ ਮਸ਼ਹੂਰ ਲੇਖਕ ਮੇਰਾਜ ਜ਼ੈਦੀ ਦਾ ਹੋਇਆ ਦਿਹਾਂਤ


ਪੰਜਾਬ ਦੇ ਸ਼ੇਰ (Punjab De Sher) ਟੀਮ 

ਪੰਜਾਬ ਦੇ ਸ਼ੇਰ ਦੀ ਟੀਮ ‘ਚ ਸੋਨੂੰ ਸੂਦ (ਕਪਤਾਨ),  ਜਿੰਮੀ ਸ਼ੇਰਗਿੱਲ, ਅਪਾਰਸ਼ਕਤੀ ਖੁਰਾਨਾ, ਗੁਰਪ੍ਰੀਤ ਘੁੱਗੀ,ਬੀਨੂੰ ਢਿੱਲੋਂ , ਜੱਸੀ ਗਿੱਲ, ਰਾਹੁਲ ਦੇਵ, ਗੈਵੀ ਚਹਿਲ, ਦੇਵ ਖਰੌੜ, ਗੁਲਜ਼ਾਰ ਚਾਹਰ, ਬੱਬਲ ਰਾਏ, ਆਰਿਆਮਨ ਸਪਰੂ, ਨਵਰਾਜ ਹੰਸ, ਯੁਵਰਾਜ ਹੰਸ, ਮੁਕੁਲ ਦੇਵ, ਅਰਜੁਨ ਬਾਜਵਾ  ਸ਼ਾਮਿਲ ਹਨ।

Related Post