Carry On Jatta 3 : ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਫ਼ਿਲਮ ਨੇ ਬਾਕਸ ਆਫਿਸ 'ਤੇ ਬਣਾਇਆ ਨਵਾਂ ਰਿਕਾਰਡ, ਬਾਲੀਵੁੱਡ ਫ਼ਿਲਮਾਂ ਨੂੰ ਵੀ ਦਿੱਤੀ ਮਾਤ
ਗਿੱਪੀ ਗਰੇਵਾਲ ਦੀ ਫ਼ਿਲਮ ਕੈਰੀ ਆਨ ਜੱਟਾ 3 ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਪੰਜਾਬੀ ਫਿਲਮ ਕੈਰੀ ਆਨ ਜੱਟਾ 3 ਨੇ ਵਿਸ਼ਵ ਪੱਧਰ 'ਤੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜਦੇ ਹੋਏ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਗਈ ਹੈ।
Carry On Jatta 3 worldwide box office record : ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਸਟਾਰਰ ਫ਼ਿਲਮ ਕੈਰੀ ਆਨ ਜੱਟਾ ਪਿਛਲੇ ਹਫ਼ਤੇ ਬਾਕਸ ਆਫਿਸ ‘ਤੇ ਰਿਲੀਜ਼ ਹੋਈ ਹੈ। ਹਾਲ ਹੀ 'ਚ ਇਹ ਫ਼ਿਲਮ ਬਾਕਸ ਆਫਿਸ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇੱਥੋ ਤੱਕ ਕੀ ਕਮਾਈ ਦੇ ਮਾਮਲੇ 'ਚ ਗਿੱਪੀ ਗਰੇਵਾਲ ਦੀ ਇਹ ਫ਼ਿਲਮ ਬਾਲੀਵੁੱਡ ਦੀਆਂ ਹੋਰਨਾਂ ਫ਼ਿਲਮਾਂ ਨੂੰ ਵੀ ਟੱਕਰ ਦਿੰਦੀ ਹੋਈ ਨਜ਼ਰ ਆ ਰਹੀ ਹੈ।
ਬੀਤੇ ਹਫ਼ਤੇ ਰਿਲੀਜ਼ ਹੋਈ ਫ਼ਿਲਮਾਂ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਪੰਜਾਬੀ ਰੋਮ-ਕਾਮ ਕੈਰੀ ਆਨ ਜੱਟਾ 3 ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ 8 ਦਿਨਾਂ ਵਿੱਚ ਦੁਨੀਆ ਭਰ ਦੇ ਬਾਕਸ ਆਫਿਸ ‘ਤੇ ਲਗਭਗ 65 ਕਰੋੜ ਦੀ ਕਮਾਈ ਕੀਤੀ ਹੈ। ਭਾਰਤ ਵਿੱਚ, ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਫ਼ਿਲਮ ਨੇ ਪਿਛਲੇ ਵੀਰਵਾਰ ਨੂੰ 4.50 ਕਰੋੜ ਦੀ ਕਮਾਈ ਨਾਲ ਬੰਪਰ ਓਪਨਿੰਗ ਕੀਤੀ ਸੀ।
ਪੂਰੇ ਸਮੇਂ ਦੌਰਾਨ ਸ਼ਾਨਦਾਰ ਰਫ਼ਤਾਰ ਬਰਕਰਾਰ ਰੱਖਦਿਆਂ, ਕੈਰੀ ਆਨ ਜੱਟਾ 3 ਨੇ ਸ਼ੁਰੂਆਤੀ ਵੀਕੈਂਡ ਵਿੱਚ 4 ਦਿਨਾਂ ਦੀ ਕੁੱਲ 19.25 ਕਰੋੜ ਦੀ ਕਮਾਈ ਦਰਜ ਕੀਤੀ ਜਿਸ ਵਿੱਚ ਸ਼ੁੱਕਰਵਾਰ ਨੂੰ 3.75 ਕਰੋੜ, ਸ਼ਨੀਵਾਰ ਨੂੰ 5 ਕਰੋੜ ਅਤੇ ਐਤਵਾਰ ਨੂੰ 6 ਕਰੋੜ ਦੀ ਕਮਾਈ ਕੀਤੀ ਗਈ। ਫਿਰ ਹਫ਼ਤੇ ਦੇ ਦਿਨਾਂ ਵਿੱਚ ਵੀ, ਫਿਲਮ ਮਜ਼ਬੂਤ ਰਹੀ ਅਤੇ ਸੋਮਵਾਰ ਨੂੰ 2.50 ਕਰੋੜ, ਮੰਗਲਵਾਰ ਨੂੰ 2.35 ਕਰੋੜ ਅਤੇ ਬੁੱਧਵਾਰ ਨੂੰ 2.10 ਕਰੋੜ ਦੀ ਕਮਾਈ ਕੀਤੀ।
ਇਸ ਦੇ ਨਾਲ ਹੀ ਸਤਿਆਪ੍ਰੇਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਫ਼ਿਲਮ ਅੱਠਵੇਂ ਦਿਨ 3.25 ਕਰੋੜ ਦਾ ਕਲੈਕਸ਼ਨ ਕਰ ਸਕਦੀ ਹੈ। ਜਦੋਂ ਕਿ ਇਨ੍ਹਾਂ ਅੰਕੜਿਆਂ ਨੂੰ ਮਿਲਾ ਕੇ ਫ਼ਿਲਮ ਦੀ ਕੁੱਲ ਕਮਾਈ 52.91 ਕਰੋੜ ਹੋ ਗਈ ਹੈ। ਕਮਾਈ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਪਹਿਲੇ ਦਿਨ 9.25 ਕਰੋੜ, ਦੂਜੇ ਦਿਨ 7 ਕਰੋੜ, ਤੀਜੇ ਦਿਨ 10.1 ਕਰੋੜ, ਚੌਥੇ ਦਿਨ 12.15 ਕਰੋੜ, ਪੰਜਵੇਂ ਦਿਨ 4.21 ਕਰੋੜ, ਛੇਵੇਂ ਦਿਨ 4.05 ਕਰੋੜ ਦੀ ਕਮਾਈ ਕਰ ਲਈ ਹੈ। , ਸੱਤਵੇਂ ਦਿਨ 3.45 ਕਰੋੜ. ਪਰ ਇਹ ਦੇਖਣਾ ਹੋਵੇਗਾ ਕਿ ਕਮਾਈ ਦੇ ਮਾਮਲੇ ਵਿੱਚ ਕੌਣ ਅੱਗੇ ਆਉਂਦਾ ਹੈ, ਕੈਰੀ ਆਨ ਜੱਟਾ 3 ਜਾਂ ਸੱਤਿਆਪ੍ਰੇਮ ਦੀ ਕਹਾਣੀ।
ਹੋਰ ਪੜ੍ਹੋ: Health Tips: ਜਾਣੋ ਮੌਨਸੂਨ 'ਚ ਕਿਉਂ ਵਧ ਜਾਂਦੀ ਹੈ ਸਾਹ ਲੈਣ ਦੀ ਸਮੱਸਿਆ ? ਅਸਥਮਾ ਦੇ ਮਰੀਜ਼ਾਂ ਦਾ ਇੰਝ ਰੱਖੋ ਖਿਆਲ
ਪੰਜਾਬੀ ਫ਼ਿਲਮ ਕੈਰੀ ਆਨ ਜੱਟਾ 3 ਵਿੱਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਨਸੀਰ ਚਿਨਯੋਤੀ ਤੇ ਬੀਐਨ ਸ਼ਰਮਾ ਨਜ਼ਰ ਆ ਰਹੇ ਹਨ, ਜੋ ਇੱਕ ਪੰਜਾਬੀ ਕਾਮੇਡੀ ਫ਼ਿਲਮ ਹੈ।