‘ਕੈਰੀ ਆਨ ਜੱਟਾ-3’ ਸੌ ਕਰੋੜ ਕੱਲਬ ‘ਚ ਹੋਈ ਸ਼ਾਮਿਲ, ਗਿੱਪੀ ਗਰੇਵਾਲ ਨੇ ਪਰਿਵਾਰ ਸਣੇ ਮਨਾਇਆ ਜਸ਼ਨ
ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ-3' ਸੌ ਕਰੋੜ ਕਲੱਬ ‘ਚ ਸ਼ਾਮਿਲ ਹੋ ਗਈ ਹੈ । ਇਸ ਦੇ ਨਾਲ ਹੀ ਇਹ ਇੱਕ ਅਜਿਹੀ ਪਹਿਲੀ ਪੰਜਾਬੀ ਫ਼ਿਲਮ ਹੈ ਜੋ ਸੌ ਕਰੋੜ ਕਮਾ ਚੁੱਕੀ ਹੈ । ਆਪਣੀ ਫ਼ਿਲਮ ਦੀ ਕਾਮਯਾਬੀ ਦਾ ਜਸ਼ਨ ਗਿੱਪੀ ਗਰੇਵਾਲ ਮਨਾ ਰਹੇ ਹਨ ।
ਅਦਾਕਾਰ ਗਿੱਪੀ ਗਰੇਵਾਲ (Gippy Grewal)ਦੀ ਫ਼ਿਲਮ ‘ਕੈਰੀ ਆਨ ਜੱਟਾ-3' ਸੌ ਕਰੋੜ ਕਲੱਬ ‘ਚ ਸ਼ਾਮਿਲ ਹੋ ਗਈ ਹੈ । ਇਸ ਦੇ ਨਾਲ ਹੀ ਇਹ ਇੱਕ ਅਜਿਹੀ ਪਹਿਲੀ ਪੰਜਾਬੀ ਫ਼ਿਲਮ ਹੈ ਜੋ ਸੌ ਕਰੋੜ ਕਮਾ ਚੁੱਕੀ ਹੈ । ਆਪਣੀ ਫ਼ਿਲਮ ਦੀ ਕਾਮਯਾਬੀ ਦਾ ਜਸ਼ਨ ਗਿੱਪੀ ਗਰੇਵਾਲ ਮਨਾ ਰਹੇ ਹਨ । ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਕੇਕ ਕੱਟ ਕੇ ਇਸ ਫ਼ਿਲਮ ਦੀ ਕਾਮਯਾਬੀ ਦਾ ਜਸ਼ਨ ਮਨਾਇਆ । ਸੋਸ਼ਲ ਮੀਡੀਆ ‘ਤੇ ਗਿੱਪੀ ਗਰੇਵਾਲ ਆਪਣੇ ਪਰਿਵਾਰ ਦੇ ਨਾਲ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਉਰਫ਼ੀ ਜਾਵੇਦ ਦੇ ਨਾਲ ਫਲਾਈਟ ‘ਚ ਬਦਸਲੂਕੀ, ਮੁੰਡਿਆਂ ਦੇ ਗਰੁੱਪ ਨੇ ਕੀਤੀ ਛੇੜਛਾੜ
ਰਵਨੀਤ ਗਰੇਵਾਲ ਅਤੇ ਗਿੱਪੀ ਗਰੇਵਾਲ ਦੇ ਮਾਤਾ ਜੀ ਵੀ ਆਏ ਨਜ਼ਰ
ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਤੇ ਉਨ੍ਹਾਂ ਦੀ ਮਾਤਾ ਜੀ ਵੀ ਕੇਕ ਕਟਵਾਉਂਦੇ ਹੋਏ ਨਜ਼ਰ ਆਏ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਪਰਿਵਾਰ ਫ਼ਿਲਮ ਦੀ ਕਾਮਯਾਬੀ ਨੂੰ ਲੈ ਕੇ ਪੱਬਾਂ ਭਾਰ ਹੈ ਅਤੇ ਹਰ ਕੋਈ ਇਸ ਦਾ ਜਸ਼ਨ ਮਨਾ ਰਿਹਾ ਹੈ । ਫ਼ਿਲਮ ਦੇ ਕਈ ਅਦਾਕਾਰ ਵੀ ਇਸ ਮੌਕੇ ਮੌਜੂਦ ਰਹੇ ।
ਗਿੱਪੀ ਗਰੇਵਾਲ ਦਾ ਵਰਕ ਫਰੰਟ
ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੇ ਹਨ । ਬੀਤੇ ਦਿਨ ਹੀ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ‘ ਜਿਹਨੇ ਲਾਹੌਰ ਨੀ ਵੇਖਿਆ’ ਦਾ ਐਲਾਨ ਕੀਤਾ ਹੈ । ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ । ਇਸ ਤੋਂ ਹੋਰ ਵੀ ਕਈ ਪ੍ਰੋਜੈਕਟ ਪਾਈਪ ਲਾਈਨ ‘ਚ ਹਨ ।