ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਲਗਾਇਆ ਜਾਵੇਗਾ ਕੈਂਸਰ ਚੈਕਅੱਪ ਕੈਂਪ
ਸਿੱਧੂ ਮੂਸੇਵਾਲਾ ਦਾ ਕੱਲ੍ਹ ਨੂੰ ਜਨਮ ਦਿਨ ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਪਿੰਡ ਮੁਸੇਵਾਲ ‘ਚ ਕੈਂਸਰ ਨਾਲ ਪੀੜਤ ਲੋਕਾਂ ਦੇ ਲਈ ਮੁਫਤ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ।ਇਸ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਸਿੱਧੂ ਮੂਸੇਵਾਲਾ (Sidhu Moose wala) ਦਾ ਕੱਲ੍ਹ ਨੂੰ ਜਨਮ ਦਿਨ (Birth Anniversary) ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਪਿੰਡ ਮੁਸੇਵਾਲ ‘ਚ ਕੈਂਸਰ ਨਾਲ ਪੀੜਤ ਲੋਕਾਂ ਦੇ ਲਈ ਮੁਫਤ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ।ਇਸ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ‘ਸ਼ੁਭਦੀਪ ਪੰਜਾਬ ਵਿੱਚ ਫੈਲ ਰਹੇ ਕੈਂਸਰ ਤੋਂ ਬਹੁਤ ਚਿੰਤਿਤ ਸੀ। ਆਪਣੇ ਇਲਾਕੇ ਦੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ, ਚੈੱਕ-ਅੱਪ ਕਰਵਾਉਣ ਅਤੇ ਸਮੇਂ ਸਿਰ ਇਲਾਜ ਕਰਵਾਉਣ ਲਈ ਉਸ ਨੇ ਆਪਣੇ ਦਾਦੀ ਜੀ ਦੇ ਨਾਮ ਤੇ ਹਰ ਸਾਲ ਕੈਂਸਰ ਚੈੱਕ-ਅੱਪ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਸੀ।
ਹੋਰ ਪੜ੍ਹੋ : ਜਪਜੀ ਖਹਿਰਾ ਆਪਣੇ ਘਰ ‘ਚ ਸਫਾਈਆਂ ਕਰਦੀ ਹੋਈ ਆਈ ਨਜ਼ਰ, ਵੇਖੋ ਵੀਡੀਓ
ਉਸੇ ਲੜੀ ਨੂੰ ਅੱਗੇ ਤੋਰਦਿਆਂ ਸ਼ੁਭਦੀਪ ਦੇ ਜਨਮ ਦਿਨ ਤੇ ਮਿਤੀ 11ਜੂਨ, ਪਿੰਡ ਮੂਸਾ, ਮਾਨਸਾ ਵਿਖੇ ਕੈਂਸਰ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ। ਸਾਰੇ ਪਿੰਡ ਵਾਸੀਆਂ, ਹਲਕਾ ਨਿਵਾਸੀਆਂ ਨੂੰ ਇਸ ਕੈਂਪ ਵਿੱਚ ਪਹੁੰਚਣ ਦੀ ਅਪੀਲ ਕਰਦੇ ਹਾਂ ਤਾਂ ਜੋ ਆਪਣੇ ਪਿੰਡਾਂ ਨੂੰ ਕੈਂਸਰ ਤੋਂ ਬਚਾਅ ਸਕੀਏ ਵੱਲੋਂ - ਸਮੂਹ ਪਰਿਵਾਰ, ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇ ਵਾਲਾ)’।ਸਿੱਧੂ ਮੁਸੇਵਾਲਾ ਦੇ ਪਿਤਾ ਜੀ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ
ਸਿੱਧੂ ਮੂਸੇਵਾਲਾ ਬੇਸ਼ੱਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ । ਪਰ ਆਪਣੇ ਗੀਤਾਂ ਦੇ ਨਾਲ ਉਹ ਫੈਨਸ ਦੇ ਦਿਲਾਂ ‘ਤੇ ਅੱਜ ਵੀ ਰਾਜ ਕਰ ਰਹੇ ਹਨ । ਉਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਦੇਸ਼ ਦੁਨੀਆ ‘ਚ ਵੱਖਰੀ ਪਛਾਣ ਬਣਾਈ ਸੀ। ਉਹ ਜਿੱਥੇ ਵਧੀਆ ਗਾਇਕ ਸੀ, ਉੱਥੇ ਹੀ ਵਧੀਆ ਲੇਖਣੀ ਦਾ ਵੀ ਮਾਲਕ ਸੀ ਅਤੇ ਬੜੀ ਬੇਬਾਕੀ ਦੇ ਨਾਲ ਉਹ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਜਵਾਬ ਦਿੰਦਾ ਸੀ।