ਤਸਵੀਰ 'ਚ ਨਜ਼ਰ ਆ ਰਿਹਾ ਇਹ ਬੱਚਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਗਾਇਕ, ਕੀ ਤੁਸੀਂ ਪਛਾਣਿਆ

ਇਹ ਵੀਡੀਓ ਇੱਕ ਯੂਜ਼ਰ ਦੇ ਇੰਸਟਾਗ੍ਰਾਮ ਹੈਂਡਲ ਤੋਂ ਟੈਗ ਕੀਤਾ ਗਿਆ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਖਾਸ ਗੱਲ ਇਹ ਹੈ ਕਿ ਇਸ ਵੀਡੀਓ ਵਿੱਚ ਮਾਸਟਰ ਸਲੀਮ ਗੀਤ ਦੀ ਧੁਨ ਵਿੱਚ ਮਸਤ ਹੋ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਸੰਗੀਤ ਪ੍ਰਤਿ ਦਿਲਚਸਪੀ ਨੂੰ ਦੇਖ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ।

By  Pushp Raj July 2nd 2023 10:49 AM

Pollywood Star Childhood video: ਪੰਜਾਬੀ ਇੰਡਸਟਰੀ 'ਚ ਅਕਸਰ ਦੇਖਿਆ ਜਾਂਦਾ ਹੈ ਕਿ ਸੋਸ਼ਲ ਮੀਡੀਆ 'ਤੇ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਆਪਣੇ ਦਿਮਾਗ 'ਤੇ ਦਬਾਅ ਪਾ ਲੈਂਦੇ ਹਨ।

ਦਰਅਸਲ, ਇਹ ਪੰਜਾਬੀ ਸਟਾਰ ਕੋਈ ਹੋਰ ਨਹੀਂ ਬਲਕਿ ਮਾਸਟਰ ਸਲੀਮ ਹੈ। ਜੋ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰਦੇ ਹਨ। ਮਾਸਟਰ ਸਲੀਮ ਦੇ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਟੈਗ ਕੀਤਾ ਗਿਆ ਹੈ।


 ਇਹ ਵੀਡੀਓ ਇੱਕ ਯੂਜ਼ਰ ਦੇ ਇੰਸਟਾਗ੍ਰਾਮ ਹੈਂਡਲ ਤੋਂ ਟੈਗ ਕੀਤਾ ਗਿਆ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਖਾਸ ਗੱਲ ਇਹ ਹੈ ਕਿ ਇਸ ਵੀਡੀਓ ਵਿੱਚ ਮਾਸਟਰ ਸਲੀਮ ਗੀਤ ਦੀ ਧੁਨ ਵਿੱਚ ਮਸਤ ਹੋ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਸੰਗੀਤ ਪ੍ਰਤਿ ਦਿਲਚਸਪੀ ਨੂੰ ਦੇਖ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ। 

ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਸਲੀਮ ਪਾਜੀ ਅਸਲੀ ਗਾਇਕ ❤️ਸ਼ੁੱਧ ਸੋਨਾ 🙏 ਹੈ... ਇਸ ਤੋਂ ਇਲਾਵਾ ਇਸ ਉੱਪਰ ਫੈਨਜ਼ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। 

View this post on Instagram

A post shared by Twinkle Gupta (@twinkle1069)


ਹੋਰ ਪੜ੍ਹੋ: Sana Khan: ਸਨਾ ਖ਼ਾਨ ਪ੍ਰੈਗਨੈਂਸੀ ਦੇ ਆਖਰੀ ਦਿਨਾਂ 'ਚ ਇਸ ਬਿਮਾਰੀ ਤੋਂ ਹੋਈ ਪਰੇਸ਼ਾਨ, ਅਦਾਕਾਰਾ ਨੇ ਫੈਨਜ਼ ਨਾਲ ਬਿਆਨ ਕੀਤਾ ਆਪਣਾ ਦਰਦ


ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਮਾਸਟਰ ਸਲੀਮ ਦਾ ਗੀਤ ਕੀਦੇ ਕਰਕੇ ਟੁੱਟਿਆ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਇਸ ਸੈਡ ਸਾਂਗ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਮਾਸਟਰ ਸਲੀਮ ਨਾ ਸਿਰਫ ਪੰਜਾਬੀ ਸਗੋਂ ਬਾਲੀਵੁੱਡ ਇੰਡਸਟਰੀ ਵਿੱਚ ਵੀ ਆਪਣੀ ਗਾਇਕੀ ਦਾ ਜਲਵਾ ਦਿਖਾ ਚੁੱਕੇ ਹਨ। ਇਸ ਤੋਂ ਇਲਾਵਾ ਮਾਸਟਰ ਸਲੀਮ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। 


Related Post