ਤਸਵੀਰ ‘ਚ ਨਜ਼ਰ ਆ ਰਹੇ ਹਨ ਪੰਜਾਬੀ ਇੰਡਸਟਰੀ ਦੇ ਦੋ ਮਸ਼ਹੂਰ ਸਿਤਾਰੇ, ਕੀ ਤੁਸੀਂ ਪਛਾਣਿਆ !

ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਅਜਿਹੇ ਹੀ ਦੋ ਸਿਤਾਰਿਆਂ ਦੀ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ‘ਤੇ ਆਪਣੇ ਗੀਤਾਂ ਦੇ ਨਾਲ ਲੰਮੇ ਸਮੇਂ ਤੱਕ ਰਾਜ ਕੀਤਾ ਹੈ ਅਤੇ ਕਰਦੇ ਆ ਰਹੇ ਹਨ ।

By  Shaminder July 18th 2023 02:38 PM -- Updated: July 18th 2023 02:39 PM

ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਅਜਿਹੇ ਹੀ ਦੋ ਸਿਤਾਰਿਆਂ ਦੀ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ‘ਤੇ ਆਪਣੇ ਗੀਤਾਂ ਦੇ ਨਾਲ ਲੰਮੇ ਸਮੇਂ ਤੱਕ ਰਾਜ ਕੀਤਾ ਹੈ ਅਤੇ ਕਰਦੇ ਆ ਰਹੇ ਹਨ । ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਇਹ ਦੋਵੇਂ ਭਰਾ ਮਾਨ ਭਰਾਵਾਂ ਦੇ ਨਾਂਅ ਨਾਲ ਇੰਡਸਟਰੀ ‘ਚ ਮਸ਼ਹੂਰ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਮਨੋਰੰਜਨ ਕਰਦੇ ਆ ਰਹੇ ਹਨ ।


ਹੋਰ ਪੜ੍ਹੋ : 

ਗਾਇਕੀ ਦੀ ਗੁੜ੍ਹਤੀ ਦੋਨਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ । ਇਹ ਦੋਵੇਂ ਮਾਨ ਭਰਾਵਾਂ ਦੇ ਨਾਲ ਮਸ਼ਹੂਰ ਹਨ । ਹੁਣ ਤੁਸੀਂ ਸਮਝ ਹੀ ਗਏ ਹੋਣੇ ਹੋ ਕਿ ਅਸੀਂ ਕਿਸਦੀ ਗੱਲ ਕਰਨ ਜਾ ਰਹੇ ਹਾਂ । ਅਸੀਂ ਗੱਲ ਕਰ ਰਹੇ ਹਾਂ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦੀ ।ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਪੂਰੀ ਦੁਨੀਆ ‘ਤੇ ਰਾਜ ਕੀਤਾ ਹੈ । 

ਗੁਰਸੇਵਕ ਅਤੇ ਹਰਭਜਨ ਮਾਨ ਨੇ ਇੱਕਠਿਆਂ ਕਈ ਗੀਤ ਗਾਏ 

ਹਰਭਜਨ ਮਾਨ ਅਤੇ ਗੁਰਸੇਵਕ ਮਾਨ ਨੇ ਇੱਕਠਿਆਂ ਕਈ ਗੀਤ ਗਾਏ ਹਨ । ਇਨ੍ਹਾਂ ਗੀਤਾਂ ‘ਚ ਮੁੱਖ ਤੌਰ ‘ਤੇ ‘ਵੇਖੀਂ ਦਿਲ ਲਾ ਨਾ ਬੈਠੀਂ’, ‘ਲੱਗਦੀ ਅੱਗ ਪਾਣੀ ਨੂੰ’, ‘ਸਤਰੰਗੀ ਪੀਂਘ’, ‘ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ’ ਸਣੇ ਕਈ ਗੀਤ ਸ਼ਾਮਿਲ ਹਨ ।


ਇਨ੍ਹਾਂ ਸਾਰੇ ਹੀ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਪਰ ਗੁਰਸੇਵਕ ਮਾਨ ਨੇ ਗਾਇਕੀ ਦੇ ਖੇਤਰ ‘ਚ ਕੁਝ ਕੁ ਸਮਾਂ ਸਰਗਰਮ ਰਹਿਣ ਤੋਂ ਬਾਅਦ ਬਤੌਰ ਪਾਇਲਟ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਅੱਜ ਕੱਲ੍ਹ ਉਹ ਬਤੌਰ ਪਾਇਲਟ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । 



Related Post