ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਸੋਸ਼ਲ ਮੀਡੀਆ ‘ਤੇ ਆਏ ਦਿਨ ਪੰਜਾਬੀ ਸਿਤਾਰਿਆਂ ਦੇ ਬਚਪਨ (Childhood Pics) ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਹਨ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਇੱਕ ਅਜਿਹੇ ਹੀ ਫਨਕਾਰ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜੋ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦਾ ਆ ਰਿਹਾ ਹੈ । ਇੰਡਸਟਰੀ ‘ਚ ਉਹ ਟੇਢੀ ਪੱਗ ਵਾਲੇ ਦੇ ਨਾਂਅ ਨਾਲ ਵੀ ਮਸ਼ਹੂਰ ਹੈ । ਹੁਣ ਤਾਂ ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ਤਾਂ ਚੱਲੋ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ । ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਰੇਵਾਲਾਂ ਦੇ ਮੁੰਡੇ ਰਵਿੰਦਰ ਗਰੇਵਾਲ (Ravinder Grewal) ਦੀ ।
ਹੋਰ ਪੜ੍ਹੋ : ਅੱਜ ਹੈ ਨਿਸ਼ਾ ਬਾਨੋ ਦੇ ਪਤੀ ਸਮੀਰ ਮਾਹੀ ਦਾ ਜਨਮ ਦਿਨ, ਅਦਾਕਾਰਾ ਨੇ ਰੋਮਾਂਟਿਕ ਵੀਡੀਓ ਕੀਤਾ ਸਾਂਝਾ
ਜਿਸ ਨੇ ਬੀਤੇ ਦਿਨੀਂ ਆਪਣੇ ਬਚਪਨ ਤੇ ਕੁਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਰਵਿੰਦਰ ਗਰੇਵਾਲ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਰਵਿੰਦਰ ਗਰੇਵਾਲ ਪਿਛਲੇ ਕਈ ਸਾਲਾਂ ਤੋਂ ਪਾਲੀਵੁੱਡ ‘ਚ ਸਰਗਰਮ ਹਨ । ਉਹ ਜਿੱਥੇ ਵਧੀਆ ਗਾਇਕ ਹਨ । ਉੱਥੇ ਹੀ ਵਧੀਆ ਅਦਾਕਾਰ ਵੀ ਹਨ । ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਜਿਸ ‘ਚ ਮਿੰਦਾ ਲਲਾਰੀ, ਗਿੱਦੜ ਸਿੰਗੀ, ਡੰਗਰ ਡਾਕਟਰ, ਵਿੱਚ ਬੋਲੂੰਗਾ ਤੇਰੇ, 15 ਲੱਖ ਕਦੋਂ ਆਊਗਾ ਸਣੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਐਵੇਂ ਈ ਰੌਲਾ ਪੈ ਗਿਆ’, ‘ਰੱਖ ਲਏ ਕਬੂਤਰ ਹਾਣ ਦੀਏ’, ‘ਜੇ ਮੈਂ ਹੁੰਦਾ ਤੋਤਾ’, ‘ਲਵਲੀ ਵਰਸਿਜ ਪੀਯੂ’, ‘ਕਰਮਾਂ ਵਾਲੀ’ ਸਣੇ ਕਈ ਗੀਤ ਸ਼ਾਮਿਲ ਹਨ ।
ਗਾਇਕੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਵੀ ਸ਼ੌਂਕ
ਰਵਿੰਦਰ ਗਰੇਵਾਲ ਜਿੱਥੇ ਵਧੀਆ ਗਾਇਕ ਅਤੇ ਅਦਾਕਾਰ ਹਨ । ਉੱਥੇ ਹੀ ਵਧੀਆ ਪਸ਼ੂ ਪਾਲਕ ਵੀ ਹਨ । ਉਨ੍ਹਾਂ ਨੇ ਆਪਣੇ ਫਾਰਮ ਹਾਊਸ ‘ਤੇ ਕਈ ਪਸ਼ੂ ਪੰਛੀ ਪਾਲੇ ਹੋਏ ਹਨ । ਜਿਸ ‘ਚ ਕਬੂਤਰ, ਤੋਤੇ, ਸ਼ੂਤਰਮੁਰਗ, ਬੱਤਖਾਂ, ਘੋੜੇ ਸਣੇ ਕਈ ਪਸ਼ੂ ਪੰਛੀ ਸ਼ਾਮਿਲ ਹਨ ।