ਬੰਟੀ ਬੈਂਸ ਨੇ ਵੈਡਿੰਗ ਐਨੀਵਰਸਰੀ ‘ਤੇ ਪਤਨੀ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਬੰਟੀ ਬੈਂਸ ਨੇ ਆਪਣੀ ਵੈਡਿੰਗ ਐਨੀਵਰਸਰੀ ‘ਤੇ ਪਤਨੀ ਦੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਪਤਨੀ ਅਮਨਪ੍ਰੀਤ ਬੈਂਸ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ।

By  Shaminder May 4th 2024 06:14 PM

ਗੀਤਕਾਰ ਬੰਟੀ ਬੈਂਸ (Bunty Bains) ਨੇ ਆਪਣੀ ਵੈਡਿੰਗ ਐਨੀਵਰਸਰੀ (Wedding Anniversary)  ‘ਤੇ ਪਤਨੀ ਦੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਪਤਨੀ ਅਮਨਪ੍ਰੀਤ ਬੈਂਸ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ। 

ਹੋਰ ਪੜ੍ਹੋ : ਨਿੱਕੇ ਸਿੱਧੂ ਮੂਸੇਵਾਲਾ ਦੀ ਨਵੀਂ ਤਸਵੀਰ ਆਈ ਸਾਹਮਣੇ, ਵੇਖੋ ਕਿਊਟ ਤਸਵੀਰ

ਸੈਲੀਬ੍ਰੇਟੀਜ਼ ਨੇ ਵੀ ਦਿੱਤੇ ਰਿਐਕਸ਼ਨ 

ਤਸਵੀਰ ਨੂੰ ਜਿਉਂ ਹੀ ਬੰਟੀ ਬੈਂਸ ਨੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਅਦਾਕਾਰਾ ਨੀਰੂ ਬਾਜਵਾ ਨੇ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਲਿਖਿਆ ‘ਹੈਪੀ ਐਨੀਵਰਸਰੀ, ਖੂਬਸੂਰਤ ਤਸਵੀਰ’। ਅਦਾਕਾਰਾ ਦਿਲਜੋਤ ਤੇ ਗਾਇਕਾ ਪਰੀ ਪੰਧੇਰ ਨੇ ਵੀ ਜੋੜੀ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ। 


ਬੰਟੀ ਬੈਂਸ ਨੇ ਦਿੱੱਤੇ ਕਈ ਹਿੱਟ ਗੀਤ 

ਬੰਟੀ ਬੈਂਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਅਮਨਪ੍ਰੀਤ ਬੈਂਸ ਦੇ ਨਾਲ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਸੀ ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਦੋ ਧੀਆਂ ਦਾ ਜਨਮ ਹੋਇਆ । ਜਿਨ੍ਹਾਂ ਦੇ ਨਾਲ ਅਕਸਰ ਇਸ ਜੋੜੀ ਦੇ ਵੱਲੋਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ।ਬੰਟੀ ਬੈਂਸ ਗੀਤ ਲਿਖਣ ਦੇ ਨਾਲ-ਨਾਲ ਵਧੀਆ ਪ੍ਰੋਡਿਊਸਰ ਵੀ ਹਨ ਅਤੇ ਹੁਣ ਤੱਕ ਕਈ ਨਵੇਂ ਗਾਇਕਾਂ ਨੂੰ ਉਹ ਮੌਕਾ ਦੇ ਚੁੱਕੇ ਹਨ ।ਬੰਟੀ ਬੈਂਸ ਉਸ ਵੇਲੇ ਚਰਚਾ ‘ਚ ਆ ਗਏ ਸਨ, ਜਦੋਂ ਮੋਹਾਲੀ ‘ਚ ਕਿਸੇ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ ਸੀ। ਪਰ ਇਸ ਦੌਰਾਨ ਉਹ ਵਾਲ-ਵਾਲ ਬਚ ਗਏ ਸਨ।

View this post on Instagram

A post shared by Bunty Bains (@buntybains)




Related Post