1947 ਦੀ ਵੰਡ ਵੇਲੇ ਵੱਖ ਹੋਏ ਭੈਣ ਭਰਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਮਿਲੇ, ਪੂਰਾ ਪਰਿਵਾਰ ਹੋਇਆ ਭਾਵੁਕ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬਜ਼ੁਰਗ ਬੀਬੀ ਆਪਣੇ ਵਿੱਛੜੇ ਭਰਾ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ। ਇਹ ਬਜ਼ੁਰਗ ਬੀਬੀ ਤੋਂ ਉਸ ਦਾ ਭਰਾ ਸੰਨ 1947 ਦੀ ਵੰਡ ਵੇਲੇ ਵਿੱਛੜ ਗਿਆ ਸੀ ਅਤੇ ਇਹ ਦੋਵੇਂ ਭੈਣ ਭਰਾ ਉਸ ਵੇਲੇ ਮਿਲੇ ਜਦੋਂ ਇਸ ਬਜ਼ੁਰਗ ਮਾਤਾ ਸ੍ਰੀ ਕਰਤਾਰਪੁਰ ਸਾਹਿਬ ਆਪਣੇ ਪਰਿਵਾਰ ਦੇ ਨਾਲ ਦਰਸ਼ਨ ਕਰਨ ਗਈ ।

By  Shaminder May 27th 2024 07:20 PM

1947  ਦੀ ਵੰਡ ਵੇਲੇ ਕਈਆਂ ਲੋਕਾਂ ਨੇ ਆਪਣੇ ਸਕੇ ਸਬੰਧੀਆਂ ਨੂੰ ਗੁਆ ਦਿੱਤਾ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਬਜ਼ੁਰਗ ਮਾਤਾ ਜੀ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ ਨੇ ਵੰਡ ਦਾ ਸੰਤਾਪ ਆਪਣੇ ਪਿੰਡੇ ‘ਤੇ ਹੰਡਾਇਆ ਹੈ। ਨਾ ਸਿਰਫ਼ ਵੰਡ ਦੇ ਸੰਤਾਪ ਨੂੰ ਹੰਡਾਇਆ, ਬਲਕਿ ਆਪਣਿਆਂ ਤੋਂ ਦੂਰ ਹੋਣ ਦਾ ਗਮ ਵੀ ਸਹਿਣ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਬਜ਼ੁਰਗ ਬੀਬੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਵੀਡੀਓ, ਵੇਖੋ ਕਿਵੇਂ ਸੈਰ ਸਪਾਟੇ ਦਾ ਲੈ ਰਹੀਆਂ ਅਨੰਦ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬਜ਼ੁਰਗ ਬੀਬੀ ਆਪਣੇ ਵਿੱਛੜੇ ਭਰਾ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ। ਇਹ ਬਜ਼ੁਰਗ ਬੀਬੀ ਤੋਂ ਉਸ ਦਾ ਭਰਾ ਸੰਨ 1947 ਦੀ ਵੰਡ ਵੇਲੇ ਵਿੱਛੜ ਗਿਆ ਸੀ ਅਤੇ ਇਹ ਦੋਵੇਂ ਭੈਣ ਭਰਾ ਉਸ ਵੇਲੇ ਮਿਲੇ ਜਦੋਂ ਇਸ ਬਜ਼ੁਰਗ ਮਾਤਾ ਸ੍ਰੀ ਕਰਤਾਰਪੁਰ ਸਾਹਿਬ ਆਪਣੇ ਪਰਿਵਾਰ ਦੇ ਨਾਲ ਦਰਸ਼ਨ ਕਰਨ ਗਈ ਤਾਂ ਉਸ ਮਾਲਕ ਦੇ ਦਰ ‘ਤੇ ਦੋਵਾਂ ਦਾ ਮਿਲਾਪ ਹੋਇਆ ।

View this post on Instagram

A post shared by Noreen Mini Food ▶️ (@minivillagelive)



ਕਈਆਂ ਸਾਲਾਂ ਬਾਅਦ ਆਪਣੇ ਭਰਾ ਨਾਲ ਗਲ ਲੱਗ ਕੇ ਇਹ ਭੈਣ ਭਾਵੁਕ ਹੁੰਦੀ ਹੋਈ ਨਜ਼ਰ ਆਈ । ਭਰਾ ਕਾਫੀ ਬਜ਼ੁਰਗ ਹੋ ਚੁੱਕੇ ਹਨ । ਸਾਰਾ ਪਰਿਵਾਰ ਭੈਣ ਭਰਾ ਦੇ ਮੁੱਦਤਾਂ ਬਾਅਦ ਹੋਏ ਮਿਲਾਪ ਨੂੰ ਵੇਖ ਕੇ ਭਾਵੁਕ ਹੋ ਗਿਆ । 

   




Related Post