ਬ੍ਰਿਟਿਸ਼ ਰੈਪਰ Stefflon Don ਦੇ ਗੋਦ ਲਏ ਪੁੱਤਰ ਗੁਰਜੋਤ ਦੀ ਹੋਈ ਮੌਤ, ਸੋਸ਼ਲ ਵਰਕਰ ਅਨਮੋਲ ਕਵਾਤਰਾ ਨੇ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ
ਬ੍ਰਿਟਿਸ਼ ਰੈਪਰ Stefflon ਕੁਝ ਦਿਨ ਪਹਿਲਾਂ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਈ ਸੀ। ਇਸ ਦੌਰਾਨ ਰੈਪਰ ਨੇ ਇੱਕ ਬਿਮਾਰ ਬੱਚੇ ਨੂੰ ਗੋਦ ਲਿਆ ਸੀ ਤੇ ਉਸ ਦੇ ਇਲਾਜ ਦਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਸੀ। ਰੈਪਰ ਦੇ ਇਸ ਗੋਦ ਲਏ ਬੱਚੇ ਦਾ ਨਾਮ ਗੁਰਜੋਤ ਸੀ, ਪਰ ਹਾਲ ਹੀ 'ਚ ਇਹ ਖ਼ਬਰ ਆਈ ਹੈ ਕਿ Stefflon ਦੇ ਗੋਦ ਲਏ ਪੁੱਤਰ ਗੁਰਜੋਤ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਖ਼ੁਦ ਸੋਸ਼ਲ ਵਰਕਰ ਅਨਮੋਲ ਕਵਾਤਰਾ ਨੇ ਵੀਡੀਓ ਸਾਂਝੀ ਕਰ ਦਿੱਤੀ ਹੈ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੀ ਗੁਰਜੋਤ ਦੇ ਦਿਹਾਂਤ 'ਤੇ ਦੁਖ ਪ੍ਰਗਟ ਕੀਤਾ ਹੈ।
Stefflon Don adopted son Gurjot death: ਬ੍ਰਿਟਿਸ਼ ਰੈਪਰ Stefflon ਕੁਝ ਦਿਨ ਪਹਿਲਾਂ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਈ ਸੀ। ਇਸ ਦੌਰਾਨ ਰੈਪਰ ਨੇ ਇੱਕ ਬਿਮਾਰ ਬੱਚੇ ਨੂੰ ਗੋਦ ਲਿਆ ਸੀ ਤੇ ਉਸ ਦੇ ਇਲਾਜ ਦਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਸੀ। ਰੈਪਰ ਦੇ ਇਸ ਗੋਦ ਲਏ ਬੱਚੇ ਦਾ ਨਾਮ ਗੁਰਜੋਤ ਸੀ, ਪਰ ਹਾਲ ਹੀ 'ਚ ਇਹ ਖ਼ਬਰ ਆਈ ਹੈ ਕਿ Stefflon ਦੇ ਗੋਦ ਲਏ ਪੁੱਤਰ ਗੁਰਜੋਤ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਖ਼ੁਦ ਸੋਸ਼ਲ ਵਰਕਰ ਅਨਮੋਲ ਕਵਾਤਰਾ ਨੇ ਵੀਡੀਓ ਸਾਂਝੀ ਕਰ ਦਿੱਤੀ ਹੈ।
ਅਨਮੋਲ ਕਵਾਤਰਾ ਬੀਤੇ ਕਈ ਦਿਨਾਂ ਤੋਂ ਸੁਰਖੀਆਂ 'ਚ ਰਹੇ ਹਨ। ਕਾਫੀ ਦਿਨ ਤੋਂ ਉਹ ਗੁਰਜੋਤ ਨਾਮ ਦੇ ਇੱਕ ਛੋਟੇ ਬੱਚੇ ਦਾ ਇਲਾਜ ਕਰਵਾ ਰਹੇ ਸੀ, ਜਿਸ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਸਨ। ਇਸ ਬੱਚੇ ਦੇ ਲਗਾਤਾਰ ਡਾਇਲਾਸਿਸ ਹੋ ਰਹੇ ਸਨ। ਇਸ ਬੱਚੇ ਲਈ ਦੁਨੀਆ ਭਰ ਤੋਂ ਮਦਦ ਆ ਰਹੀ ਸੀ, ਪਰ ਦੁਨੀਆ ਭਰ ਦੀ ਮਦਦ ਵੀ ਇਸ ਬੱਚੇ ਦੀ ਜ਼ਿੰਦਗੀ ਨੂੰ ਬਚਾ ਨਹੀਂ ਸਕੀ। ਇਸ ਬੱਚੇ ਦੀ ਹਾਲ ਹੀ 'ਚ ਮੌਤ ਹੋ ਗਈ ਹੈ।
ਗੁਰਜੋਤ ਦੀ ਮੌਤ ਨੇ ਪੂਰੇ ਪੰਜਾਬੀ ਨੂੰ ਗਮਗੀਨ ਕਰ ਦਿੱਤਾ ਹੈ। ਇੱਥੋਂ ਤੱਕ ਗੁਆਂਢੀ ਮੁਲਕ ਪਾਕਿਸਤਾਨ ਦੀਆਂ ਅੱਖਾਂ ਵੀ ਨਮ ਹੋ ਗਈਆਂ ਹਨ। ਇਸ ਦੇ ਨਾਲ ਨਾਲ ਬਰਤਾਨਵੀ ਰੈਪਰ ਸਟੈਫਲੋਨ ਡੌਨ (Stefflon Don) ਨੇ ਵੀ ਇਸ ਬੱਚੇ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਹ ਸਾਰੇ ਮੰਜ਼ਰ ਨੂੰ ਅਨਮੋਲ ਕਵਾਤਰਾ ਨੇ ਵੀਡੀਓ ਸ਼ੇਅਰ ਕਰ ਬਿਆਨ ਕੀਤਾ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੀ ਗੁਰਜੋਤ ਦੇ ਦਿਹਾਂਤ 'ਤੇ ਦੁਖ ਪ੍ਰਗਟ ਕੀਤਾ ਹੈ।
ਅਨਮੋਲ ਕਵਾਤਰਾ ਨੇ ਦੱਸਿਆ ਕਿ ਪਾਕਿਸਤਾਨ ਤੋਂ ਵੀ ਇਸ ਬੱਚੇ ਦੇ ਲਈ ਮਦਦ ਆਉਂਦੀ ਸੀ। ਇੱਥੋਂ ਤੱਕ ਕਿ ਸਟੈਫਲੋਨ ਡੌਨ ਵੀ ਇਸ ਬੱਚੇ ਦੇ ਇਲਾਜ ਲਈ ਮਦਦ ਕਰਦੀ ਸੀ ਅਤੇ ਕਈ ਵਾਰ ਉਸ ਨੇ ਵੀਡੀਓ ਕਾਲ ਕਰ ਇਸ ਬੱਚੇ ਦੀ ਖੈਰ ਖਬਰ ਲਈ ਸੀ, ਪਰ ਇਸ ਬੱਚੇ ਦੀ ਮੌਤ ਦੀ ਖ਼ਬਰ ਸੁਣ ਕੇ ਹਰ ਕੋਈ ਗਮਗੀਨ ਹੋ ਗਿਆ ਹੈ।
ਹੋਰ ਪੜ੍ਹੋ: ਪੰਮੀ ਬਾਈ ਫ਼ਿਲਮ 'ਚੱਲ ਭੱਜ ਚੱਲੀਏ' 'ਚ ਆਉਣਗੇ ਨਜ਼ਰ, ਗਾਇਕ ਨੇ ਸ਼ੂਟਿੰਗ ਸੈੱਟ ਤੋਂ ਸਾਂਝੀ ਕੀਤੀ ਖਾਸ ਝਲਕ
ਦੱਸਣਯੋਗ ਹੈ ਕਿ ਅਨਮੋਲ ਕਵਾਤਰਾ ਇੱਕ ਮਸ਼ਹੂਰ ਸਮਾਜਸੇਵੀ ਹਨ। ਅਨਮੋਲ ਕਵਾਤਰਾ ਨੂੰ ਗਰੀਬ ਤੇ ਬੇਸਹਾਰਾ ਲੋਕਾਂ ਦਾ ਮਸੀਹਾ ਕਿਹਾ ਜਾਂਦਾ ਹੈ। ਉਨ੍ਹਾਂ ਨੇ ਸਮਾਜ ਭਲਾਈ ਦੇ ਕੰਮ ਕਰਨ ਲਈ ਆਪਣਾ ਸਫਲ ਕਰੀਅਰ ਕੁਰਬਾਨ ਕੀਤਾ ਸੀ। ਫਿਲਹਾਲ ਅਨਮੋਲ ਦੇ ਪੂਰੀ ਦੁਨੀਆ 'ਚ ਚਾਹੁਣ ਵਾਲੇ ਹਨ, ਜੋ ਉਸ ਦੀ ਐਨਜੀਓ ਏਕ ਜ਼ਰੀਆ ਨੂੰ ਵਿੱਤੀ ਮਦਦ ਦਿੰਦੇ ਹਨ ਤਾਂ ਜੋ ਲੋੜਵੰਦ ਲੋਕਾਂ ਦਾ ਇਲਾਜ ਹੋ ਸਕੇ।