ਕ੍ਰਿਸ਼ਨ ਜਨਮ ਅਸ਼ਟਮੀ ‘ਤੇ ਘਰ ਲਿਆਓ ਇਹ ਚੀਜ਼ਾਂ, ਸੁੱਖਾਂ ‘ਚ ਹੋਵੇਗਾ ਵਾਧਾ
ਕ੍ਰਿਸ਼ਨ ਜਨਮ ਅਸ਼ਟਮੀ 26 ਅਗਸਤ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਸ਼ਰਧਾਲੂਆਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ ਅਤੇ ਹਰ ਕੋਈ ਕ੍ਰਿਸ਼ਨ ਦੇ ਰੰਗ ‘ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ।
ਕ੍ਰਿਸ਼ਨ ਜਨਮ ਅਸ਼ਟਮੀ (Krishna Janmashtami 2024 ) 26 ਅਗਸਤ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਸ਼ਰਧਾਲੂਆਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ ਅਤੇ ਹਰ ਕੋਈ ਕ੍ਰਿਸ਼ਨ ਦੇ ਰੰਗ ‘ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ ਅਤੇ ਮਥੁਰਾ ਤੇ ਵਰਿੰਦਾਵਨ ‘ਚ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ । ਇਸ ਵਾਰ ਸ਼ਰਧਾਲੂਆਂ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਹਨ ।ਪਰ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਜਨਮ ਅਸ਼ਟਮੀ ‘ਤੇ ਖ਼ਾਸ ਚੀਜ਼ਾਂ ਲਿਆਉਣ ਦੇ ਬਾਰੇ ਦੱਸਾਂਗੇ । ਜਿਨ੍ਹਾਂ ਨੂੰ ਘਰ ‘ਚ ਲਿਆ ਕੇ ਤੁਸੀਂ ਆਪਣੇ ਸੁੱਖਾਂ ਅਤੇ ਖੁਸ਼ਹਾਲੀ ‘ਚ ਵਾਧਾ ਕਰ ਸਕਦੇ ਹੋ ।
ਹੋਰ ਪੜ੍ਹੋ : ਯੋਗਰਾਜ ਸਿੰਘ ਤੇ ਨੀਨਾ ਬੁੰਦੇਲ ਨੇ ਧੀ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਜਨਮ ਦਿਨ ਦੀ ਦਿੱਤੀ ਵਧਾਈ
ਬੰਸਰੀ
ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਸ਼ਰਧਾਲੂਆਂ ਦੇ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਅਤੇ ਮੰਦਰਾਂ ‘ਚ ਭਗਵਾਨ ਦੀ ਉਸਤਤ ਦੇ ਭਜਨ ਗਾਏ ਜਾਂਦੇ ਹਨ ।ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਬੰਸਰੀ ਘਰ ‘ਚ ਤੁਸੀਂ ਲਿਆ ਸਕਦੇ ਹੋ ।ਕਿਉਂਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਬੰਸਰੀ ਬਹੁਤ ਪਿਆਰੀ ਹੈ। ਵਾਸਤੂ ਸ਼ਾਸਤਰ ਦੇ ਮੁਤਾਬਕ ਘਰ ‘ਚ ਬੰਸਰੀ ਰੱਖਣ ਦੇ ਨਾਲ ਦੁੱਖ ਤੇ ਗਰੀਬੀ ਦੂਰ ਹੁੰਦੀ ਹੈ ਅਤੇ ਖੁਸ਼ੀਆਂ ਖੇੜਿਆਂ ‘ਚ ਵਾਧਾ ਹੁੰਦਾ ਹੈ। ਇਸ ਲਈ ਜਨਮ ਅਸ਼ਟਮੀ ਦੇ ਮੌਕੇ ‘ਤੇ ਤੁਸੀਂ ਬੰਸਰੀ ਘਰ ਲਿਆ ਸਕਦੇ ਹੋ ।
ਭਾਗਵਤ ਗੀਤਾ
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਤੁਸੀਂ ਭਾਗਵਤ ਗੀਤਾ ਧਾਰਮਿਕ ਪੁਸਤਕ ਨੂੰ ਆਪਣੇ ਘਰ ਲਿਆ ਸਕਦੇ ਹੋ । ਕਿਉਂਕਿ ਇਸ ‘ਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਉਪਦੇਸ਼ ਦਿੱਤਾ ਸੀ ਅਤੇ ਇਸ ‘ਚ ਮੌਜੂਦ ਸਾਰ ਜ਼ਿੰਦਗੀ ਦੇ ਕਈ ਜਟਿਲ ਪੱਖਾਂ ਨੂੰ ਉਜਾਗਰ ਕਰਦਾ ਹੈ। ਜਿਸ ਨੂੰ ਜ਼ਿੰਦਗੀ ‘ਚ ਅਪਣਾ ਕੇ ਤੁਸੀਂ ਵੀ ਹਰ ਸਥਿਤੀ ਦਾ ਸਾਹਮਣਾ ਕਰ ਸਕਦੇ ਹੋ ।
ਮੋਰ ਦੇ ਖੰਭ
ਮੋਰ ਦੇ ਖੰਭ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਬਹੁਤ ਪਸੰਦ ਸਨ ।ਇਸ ਜਨਮ ਅਸ਼ਟਮੀ ਦੇ ਮੌਕੇ ਤੇ ਮੋਰ ਦੇ ਖੰਭ ਘਰ ‘ਚ ਜ਼ਰੂਰ ਲਿਆਓ। ਇਸ ਦੇ ਨਾਲ ਘਰ ‘ਚ ਸਕਾਰਾਤਮਕ ਊਰਜਾ ਵੀ ਆਉਂਦੀ ਹੈ।ਇਸ ਦੇ ਨਾਲ ਆਰਥਿਕ ਸੰਕਟ ਵੀ ਦੂਰ ਹੋ ਜਾਂਦਾ ਹੈ।