ਸੋਨਾਕਸ਼ੀ ਸਿਨ੍ਹਾ ਦੇ ਵਿਆਹ ‘ਚ ਸ਼ਾਮਿਲ ਨਹੀਂ ਹੋਏ ਦੋਵੇਂ ਭਰਾ, ਅਦਾਕਾਰਾ ਹੋਈ ਭਾਵੁਕ

ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਦੇ ਵਿਆਹ ‘ਚ ਦੋਹਾਂ ਦੇ ਪਰਿਵਾਰ ਵਾਲੇ ਜਸ਼ਨ ‘ਚ ਡੁੱਬੇ ਨਜ਼ਰ ਆਏ । ਪਰ ਇਸ ਵਿਆਹ ‘ਚ ਸੋਨਾਕਸ਼ੀ ਦੇ ਦੋਵੇਂ ਭਰਾ ਲਵ ਕੁਸ਼ ਵਿਆਹ ਦੀ ਕਿਸੇ ਵੀ ਰਸਮ ‘ਚ ਸ਼ਾਮਿਲ ਨਹੀਂ ਹੋਏ । ਜਿਸ ਕਾਰਨ ਸੋਨਾਕਸ਼ੀ ਕਾਫੀ ਉਦਾਸ ਨਜ਼ਰ ਆਈ ਅਤੇ ਵਿਆਹ ਦੀਆਂ ਰਸਮਾਂ ਦੇ ਦੌਰਾਨ ਉਹ ਕਾਫੀ ਭਾਵੁਕ ਵੀ ਦਿਖਾਈ ਦਿੱਤੀ ।

By  Shaminder June 25th 2024 01:52 PM -- Updated: June 25th 2024 02:34 PM

ਸੋਨਾਕਸ਼ੀ ਸਿਨ੍ਹਾ (Sonakashi Sinha)ਤੇ ਜ਼ਹੀਰ ਇਕਬਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਅਦਾਕਾਰਾ ਨੇ ਵਿਆਹ ਤੋਂ ਬਾਅਦ ਰਿਸੈਪਸ਼ਨ ਪਾਰਟੀ ਦਿੱਤੀ । ਜਿਸ ‘ਚ ਇੰਡਸਟਰੀ  ਦੇ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ । ਦੋਵਾਂ ਨੇ ਨਾਂ ਤਾਂ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਕ ਵਿਆਹ ਕਰਵਾਇਆ ਅਤੇ ਨਾਂ ਹੀ ਮੁਸਲਿਮ ਰੀਤੀ ਰਿਵਾਜ਼ ਨਾਲ ਵਿਆਹ ਕਰਵਾਇਆ ਹੈ। ਸਗੋਂ ਦੋਵਾਂ ਨੇ ਸਿਵਲ ਮੈਰਿਜ ਕਰਵਾ ਕੇ ਇੱਕ ਦੂਜੇ ਦਾ ਸਾਥ ਨਿਭਾਉਣ ਦੀਆਂ ਸੋਹੰਾਂ ਖਾਧੀਆਂ ਹਨ । 


ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਭਿੰਦਾ ਔਜਲਾ ਹਸਪਤਾਲ ‘ਚ ਭਰਤੀ, ਹੋਈ ਸਰਜਰੀ, ਪੰਜਾਬੀ ਸਿਤਾਰਿਆਂ ਨੇ ਜਲਦ ਸਿਹਤਯਾਬੀ ਲਈ ਕੀਤੀ ਅਰਦਾਸ

ਵਿਆਹ ਦੀਆਂ ਰਸਮਾਂ ਦੌਰਾਨ ਨਹੀਂ ਦਿੱਸੇ ਦੋਵੇਂ ਭਰਾ

ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਦੇ ਵਿਆਹ ‘ਚ ਦੋਹਾਂ ਦੇ ਪਰਿਵਾਰ ਵਾਲੇ ਜਸ਼ਨ ‘ਚ ਡੁੱਬੇ ਨਜ਼ਰ ਆਏ । ਪਰ ਇਸ ਵਿਆਹ ‘ਚ ਸੋਨਾਕਸ਼ੀ ਦੇ ਦੋਵੇਂ ਭਰਾ ਲਵ ਕੁਸ਼ ਵਿਆਹ ਦੀ ਕਿਸੇ ਵੀ ਰਸਮ ‘ਚ ਸ਼ਾਮਿਲ ਨਹੀਂ ਹੋਏ । ਜਿਸ ਕਾਰਨ ਸੋਨਾਕਸ਼ੀ ਕਾਫੀ ਉਦਾਸ ਨਜ਼ਰ ਆਈ ਅਤੇ ਵਿਆਹ ਦੀਆਂ ਰਸਮਾਂ ਦੇ ਦੌਰਾਨ ਉਹ ਕਾਫੀ ਭਾਵੁਕ ਵੀ ਦਿਖਾਈ ਦਿੱਤੀ ।ਜਿਸ ਤੋਂ ਲੱਗਦਾ ਹੈ ਕਿ ਸੋਨਾਕਸ਼ੀ ਦੇ ਦੋਵੇਂ ਭਰਾ ਇਸ ਵਿਆਹ ਤੋਂ ਖੁਸ਼ ਨਹੀਂ ਹਨ ।

View this post on Instagram

A post shared by Viral Bhayani (@viralbhayani)



ਹਾਲਾਂਕਿ ਪਿਤਾ ਹੋਣ ਦੇ ਨਾਤੇ ਸ਼ਤਰੂਘਨ ਸਿਨ੍ਹਾ ਅਤੇ ਉਨ੍ਹਾਂ ਦੀ ਪਤਨੀ ਵਿਆਹ ਦੀਆਂ ਰਸਮਾਂ ਜ਼ਰੂਰ ਸ਼ਾਮਿਲ ਹੋਏ ਸਨ ।ਪਰ ਸ਼ਤਰੂਘਨ ਸਿਨ੍ਹਾ ਦੇ ਚਿਹਰੇ ‘ਤੇ ਵੀ ਖੁਸ਼ੀ ਨਹੀਂ ਸੀ ਅਤੇ ਉਹ ਵੀ ਧੀ ਦੀ ਜ਼ਿੱਦ ਅੱਗੇ ਝੁਕ ਗਏ ਤੇ ਉਦਾਸ ਮਨ ਨਾਲ ਧੀ ਦੇ ਵਿਆਹ ਦੀਆਂ ਰਸਮਾਂ ‘ਚ ਸ਼ਾਮਿਲ ਹੋਏ ਸਨ।  

View this post on Instagram

A post shared by Viral Bhayani (@viralbhayani)



Related Post