ਬਿਨੂੰ ਢਿੱਲੋਂ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ 'ਖੁਸ਼ਖਬਰੀ' ਦੀ ਸ਼ੂਟਿੰਗ ਕੀਤੀ ਸ਼ੁਰੂ, ਅਦਾਕਾਰ ਨੇ ਪੋਸਟ ਕੀਤੀ ਸਾਂਝੀ

ਬਿਨੂੰ ਢਿੱਲੋਂ ਪੰਜਾਬ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ। ਬਿਨੂੰ ਢਿੱਲੋਂ ਆਪਣੇ ਕਾਮੇਡੀ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਬਿੰਨੂ ਜਲਦ ਹੀ ਇੱਕ ਹੋਰ ਨਵੀਂ ਫਿਲਮ 'ਖੁਸ਼ਖਬਰੀ' ਰਾਹੀਂ ਦਰਸ਼ਕਾਂ ਦੇ ਰਬਰੂ ਹੋਣ ਜਾ ਰਹੇ ਹਨ ਤੇ ਉਨ੍ਹਾਂ ਨੇ ਇਸ ਸਬੰਧੀ ਫੈਨਜ਼ ਨਾਲ ਅਪਡੇਟਸ ਸ਼ੇਅਰ ਕੀਤੇ ਹਨ।

By  Pushp Raj April 10th 2024 12:26 PM

Binnu Dhillon New Film 'KushKhabri':  ਬਿਨੂੰ ਢਿੱਲੋਂ ਪੰਜਾਬ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ। ਬਿਨੂੰ ਢਿੱਲੋਂ ਆਪਣੇ ਕਾਮੇਡੀ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਫਿਲਮ 'ਕੈਰੀ ਆਨ ਜੱਟਾ -3' ਤੋਂ ਬਿੰਨੂ ਜਲਦ ਹੀ ਇੱਕ ਹੋਰ ਨਵੀਂ ਫਿਲਮ 'ਖੁਸ਼ਖਬਰੀ' ਰਾਹੀਂ ਦਰਸ਼ਕਾਂ ਦੇ ਰਬਰੂ ਹੋਣ ਜਾ ਰਹੇ ਹਨ।

ਦੱਸ ਦਈਏ ਕਿ ਅਦਾਕਾਰੀ ਦੇ ਨਾਲ-ਨਾਲ ਬਿਨੂੰ ਢਿੱਲੋਂ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਕਾਮੇਡੀ ਵੀਡੀਓ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਬਿਨੂੰ ਢਿੱਲੋਂ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। 

ਅਦਾਕਾਰ ਨੇ ਇਸ ਸਬੰਧੀ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਬਿਨੂੰ ਢਿੱਲੋਂ ਫਿਲਮ ਦੇ ਟਾਈਟਲ ਤੋਂ ਲੈ ਕੇ ਫਿਲਮ ਦੀ ਹੋਰਨਾਂ ਡਿਟੇਲਸ ਵੀ ਸਾਂਝੀਆਂ ਕੀਤੀਆਂ ਹਨ।  

ਬਿਨੂੰ ਢਿੱਲੋਂ ਨੇ ਆਪਣੀ ਪੋਸਟ ਵਿੱਚ ਲਿਖਿਆ, 'ਹਾਸੇ ਨੂੰ ਵਕੀਲ ਬਣਾ ਕੇ ਦੁਖਾਂ ਤੇ ਕੇਸ ਕਰਨ ਲੱਗੇ ਆਂ ਰੋਂਦੇ ਹੱਸਣ ਲਾਦਾਂਗੇ ਖੁਸ਼ਖਬਰੀ ਪੇਸ਼ ਕਰਨ ਲੱਗੇ ਆਂ ! #khushkhabri in cinemas 2024! ' ਅਦਾਕਾਰ ਨੇ ਦੱਸਿਆ ਕਿ ਇਹ ਫਿਲਮ ਇਸੇ ਸਾਲ ਰਿਲੀਜ਼ ਹੋਵੇਗੀ ਅਤੇ ਇਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। 

ਇਸ ਦੇ ਨਾਲ ਹੀ ਉਨ੍ਹਾਂ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਫਿਲਮ ਦੇ ਲੇਖਕ ਤੇ ਡਾਇਰੈਕਟਰ ਬਾਰੇ ਵੀ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਫਿਲਮ ਦੇ ਲੇਖਕ ਤੇ ਡਾਇਰੈਕਟਰ ਲਾਡੀ ਘੁੰਮਣ ਹਨ। 

ਫੈਨਜ਼ ਬਿਨੂੰ ਢਿੱਲੋਂ ਵੱਲੋਂ ਸਾਂਝੀ ਕੀਤੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਯੂਜ਼ਰਸ ਨੇ ਅਦਾਕਾਰ ਨੂੰ ਉਨ੍ਹਾਂ ਦੇ ਨਵੇਂ ਪ੍ਰੋਜੈਕਟ ਲਈ ਵਧਾਈ ਵੀ ਦਿੱਤੀ ਹੈ। 


 ਹੋਰ ਪੜ੍ਹੋ : World Homeopathy Day 2024: ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਹੋਮਿਓਪੈਥੀ ਦਿਵਸ ਕਿਉਂ ਮਨਾਇਆ ਜਾਂਦਾ ਹੈ? ਜਾਣੋ ਇਸ ਦਿਨ ਦਾ ਇਤਿਹਾਸ

ਬਿਨੂੰ ਢਿੱਲੋਂ ਦਾ ਵਰਕ ਫਰੰਟ 

ਬਿਨੂੰ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬੀਤੇ ਸਾਲ ਫਿਲਮ 'ਕੈਰੀ ਆਨ ਜੱਟਾ 3' ਵਿੱਚ ਨਜ਼ਰ ਆਏ ਸਨ। ਜਲਦ ਹੀ ਬਿਨੂੰ ਢਿੱਲੋਂ ਦੀ ਫਿਲਮ 'ਭੂਤ ਜੀ' ਰਿਲੀਜ਼ ਹੋਣ ਵਾਲੀ ਹੈ ਅਤੇ ਫਿਲਮ 'ਖੁਸ਼ਖਬਰੀ' ਵੀ ਲਾਈਨਅਪ ਵਿੱਚ ਹੈ। 


Related Post