ਬਿਲਾਲ ਸਇਦ ਨੇ ਆਪਣੇ ਲਾਈਵ ਸ਼ੋਅ ਦੌਰਾਨ 'ਟਿੱਬਿਆਂ ਦਾ ਪੁੱਤ' ਗੀਤ ਗਾ ਕੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

By  Pushp Raj January 13th 2024 05:28 PM

Bilal Saeed pays tribute to Sidhu MooseWala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਤੋਂ  ਵਧ ਸਮਾਂ ਹੋ ਗਿਆ ਹੈ, ਪਰ ਉਸ ਦੇ ਚਾਹੁਣ ਵਾਲੇ ਤੇ ਫੈਨਜ ਉਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹਨ। ਹਾਲ ਹੀ ਵਿੱਚ ਪਾਕਿਸਤਾਨ ਦੇ ਮਸ਼ਹੂਰ ਗਾਇਕ ਬਿਲਾਲ ਸਈਦ ਨੇ ਆਪਣੇ ਸ਼ੋਅ 'ਚ ਸਿੱਧੂ ਮੂਸੇਵਾਲਾ ਲਈ ਖਾਸ ਗੀਤ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। 

ਬਿਲਾਲ ਸਈਦ ਲਾਈਵ ਸ਼ੋਅ ਦੌਰਾਨ ਗਾਇਆ ਸਿੱਧੂ ਮੂਸੇਵਾਲਾ ਦਾ ਗੀਤ 


ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਲੱਖਾਂ ਲੋਕ ਫੈਨ ਹਨ। ਇਨ੍ਹਾਂ ਵਿੱਚ ਮਹਿਜ਼ ਆਮ ਲੋਕ ਹੀ ਨਹੀਂ ਸਗੋਂ ਕਈ ਦੇਸ਼ ਤੇ ਵਿਦੇਸ਼ ਦੇ ਕਲਾਕਾਰ ਵੀ ਸਿੱਧੂ ਦੇ ਫੈਨਜ਼ ਹਨ। ਪੂਰੀ ਦੁਨੀਆ ਦੇ ਕਲਕਾਰਾਂ ਨੇ ਸਿੱਧੂ ਨੂੰ ਆਪਣੇ ਲਾਈਵ ਸ਼ੋਅਜ਼ 'ਚ ਸ਼ਰਧਾਂਜਲੀ ਦਿੱਤੀ ਸੀ। ਹੁਣ ਇਸ ਕੜੀ 'ਚ ਇੱਕ ਹੋਰ ਨਾਮ ਜੁੜ ਗਿਆ ਹੈ। ਇਹ ਨਾਮ ਪਾਕਿਸਤਾਨੀ ਗਾਇਕ ਬਿਲਾਲ ਸਈਦ ਦਾ ਹੈ। ਹਾਲ ਹੀ ਵਿੱਚ ਪਾਕਿਸਤਾਨ ਦੇ ਮਸ਼ਹੂਰ ਗਾਇਕ ਬਿਲਾਲ ਸਈਦ (Bilal Saeed) ਨੇ ਆਪਣੇ ਸ਼ੋਅ 'ਚ ਸਿੱਧੂ ਮੂਸੇਵਾਲਾ ਲਈ ਖਾਸ ਗੀਤ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। 

View this post on Instagram

A post shared by Punjabi Grooves (@punjabi_grooves)

ਸੋਸ਼ਲ ਮੀਡੀਆ ਉੱਤੇ ਬਿਲਾਲ ਸਈਦ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਬਿਲਾਲ ਸਈਦ ਨੂੰ ਲਾਈਵ ਕੰਸਰਟ ਕਰਦੇ ਹੋਏ ਵੇਖ ਸਕਦੇ ਹੋ। ਇਸ ਮੌਕੇ ਗਾਇਕ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਤੇ ਉਨ੍ਹਾਂ ਦਾ ਗੀਤ ਟਿੱਬਿਆਂ ਦਾ ਪੁੱਤ ਵੀ ਗਾਇਆ। ਬਿਲਾਲ ਨੇ ਇਸ ਗੀਤ ਨੂੰ ਆਪਣੀ ਆਵਾਜ਼ 'ਚ ਗਾ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਗਾਇਕ ਨੇ ਸਿੱਧੂ ਨੂੰ ਜਲਦ ਤੋਂ ਜਲਦ ਇਨਸਾਫ ਦਵਾਉਣ ਲਈ ਉਨ੍ਹਾਂ ਦੇ ਮਾਤਾ-ਪਿਤਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀ ਅਪੀਲ ਵੀ ਕੀਤੀ। ਇਸ ਵੀਡੀਓ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

 

View this post on Instagram

A post shared by Bilal Saeed (@bilalsaeed_music)


ਹੋਰ ਪੜ੍ਹੋ: Lohri 2024: ਲੋਹੜੀ ਦੇ 'ਤੇ ਮੌਕੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਗਿਫਟ ਕਰੋ ਇਹ ਬੇਹਤਰੀਨ ਚੀਜ਼ਾਂ

ਬਿਲਾਲ ਸਇਦ ਦਾ ਵਰਕ ਫਰੰਟ

ਪਾਕਿਸਤਾਨੀ ਗਾਇਕ ਬਿਲਾਲ ਸਇਦ ਦੇ ਵਰਕ ਫਰੰਟ  ਬਾਰੇ ਗੱਲ ਕਰੀਏ ਤਾਂ ਉਹ ਇੱਕ ਮਸ਼ਹੂਰ ਗਾਇਕ ਹੋਣ ਦੇ ਨਾਲ-ਨਾਲ ਗੀਤਕਾਰ ਵੀ ਹਨ। ਬਿਲਾਲ ਸਈਦ ਕਾਫੀ ਪ੍ਰਸਿੱਧ ਗਾਇਕ ਹਨ। ਪੂਰੀ ਦੁਨੀਆ 'ਚ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਸੋਸ਼ਲ ਮੀਡੀਆ 'ਤੇ ਵੀ ਬਿਲਾਲ ਲਈ ਕਾਫੀ ਦੀਵਾਨਗੀ ਦੇਖਣ ਨੂੰ ਮਿਲਦੀ ਹੈ। ਗਾਇਕ ਦੇ ਇੰਸਟਾਗ੍ਰਾਮ 'ਤੇ 1.2 ਮਿਲੀਅਨ ਦੇ ਕਰੀਬ ਫਾਲੋਅਰਜ਼ ਹਨ।

Related Post