ਭਾਨੇ ਸਿੱਧੂ ਨੇ ਰਿਹਾਈ ਤੋਂ ਬਾਅਦ ਸਭ ਦਾ ਕੀਤਾ ਧੰਨਵਾਦ, ਕਲਾਕਾਰ ਜਗਦੀਪ ਰੰਧਾਵਾ ਨੇ ਵੀਡੀਓ ਕੀਤਾ ਸਾਂਝਾ
ਭਾਨੇ ਸਿੱਧੂ (Bhana Sidhu)ਦੀ ਰਿਹਾਈ ਹੋ ਚੁੱਕੀ ਹੈ। ਜਿਸ ਤੋਂ ਬਾਅਦ ਭਾਨੇ ਸਿੱਧੂ ਨੇ ਆਪਣੇ ਪਿੰਡ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ । ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ਤੋਂ ਉਸ ਦੀ ਰਿਹਾਈ ਤੋਂ ਬਾਅਦ ਸੁਆਗਤ ਦੇ ਲਈ ਪੁੱਜੇ ਲੋਕਾਂ ਦਾ ਸ਼ੁਕਰੀਆ ਅਦਾ ਵੀ ਕੀਤਾ । ਜਿਨ੍ਹਾਂ ਨੇ ਉਸ ਦੀ ਰਿਹਾਈ ਦੇ ਲਈ ਉਸ ਦੇ ਪਿੰਡ ਅਤੇ ਸੰਗਰੂਰ ‘ਚ ਵੱਡੇ ਪੱਧਰ ‘ਤੇ ਇੱਕਠ ਕੀਤਾ ਅਤੇ ਸਰਕਾਰ ‘ਤੇ ਭਾਨੇ ਸਿੱਧੂ ਦੀ ਰਿਹਾਈ ਲਈ ਦਬਾਅ ਬਣਾਇਆ । ਭਾਨਾ ਸਿੱਧੂ ਲੋਕਾਂ ਦਾ ਪਿਆਰ ਵੇਖ ਕੇ ਭਾਵੁਕ ਹੋ ਗਿਆ । ਜਗਦੀਪ ਰੰਧਾਵਾ (Jagdeep Randhawa)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਭਾਨੇ ਸਿੱਧੂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਬੀਮਾਰੀ ਦੇ ਕਾਰਨ ਰਸ਼ਮੀ ਦੇਸਾਈ ਦਾ ਕਰੀਅਰ ਹੋ ਗਿਆ ਸੀ ਤਬਾਹ, ਮੁੜ ਤੋਂ ਇੰਡਸਟਰੀ ‘ਚ ਇੰਡਸਟਰੀ ‘ਚ ਬਣਾਈ ਸੀ ਜਗ੍ਹਾ
ਭਾਨੇ ਸਿੱਧੂ ਨੇ ਲੋਕਾਂ ਦੇ ਇੱਕਠ ‘ਚ ਚੱਟਾਨ ਵਾਂਗ ਖੜੇ ਆਪਣੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਸ ਦਾ ਦਿਲ ਕਰਦਾ ਹੈ ਕਿ ਉਸ ਦੇ ਹੱਕ ‘ਚ ਚੱਟਾਨ ਵਾਂਗ ਖੜੇ ਸਾਰੇ ਸਾਥੀਆਂ ਦਾ ਦਿਲ ਕਰਦਾ ਹੈ ਕਿ ਕੱਲੇ ਕੱਲੇ ਜਣੇ ਦੇ ਪੈਰੀਂ ਹੱਥ ਲਾਵਾਂ ।
ਭਾਨਾ ਸਿੱਧੂ ਲੋਕਾਂ ਦੇ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਹੈ । ਕਿਉਂਕਿ ਉਹ ਗਰੀਬਾਂ ਅਤੇ ਮਜ਼ਲੂਮਾਂ ਦੇ ਹੱਕ ‘ਚ ਖੜਿਆ ਹੁੰਦਾ ਹੈ ।ਕਿਸੇ ਗਰੀਬ ਦਾ ਹੱਕ ਖੋਹਿਆ ਜਾਂਦਾ ਹੈ ਤਾਂ ਉਹ ਤੁਰੰਤ ਇਸ ਸ਼ਖਸ ਕੋਲ ਪਹੁੰਚ ਜਾਂਦਾ ਹੈ। ਭਾਨਾ ਸਿੱਧੂ ਅਜਿਹੇ ਲੋਕਾਂ ਦੇ ਲਈ ਖੜਦਾ ਹੈ ਜਿਨ੍ਹਾਂ ਦੇ ਪੈਸੇ ਕਿਸੇ ਨੇ ਦੱਬੇ ਹੋਣ । ਬੀਤੇ ਦਿਨੀਂ ਵੀ ਇੱਕ ਮਾਤਾ ਦੇ ਲੱਖਾਂ ਰੁਪਏ ਇਸ ਸ਼ਖਸ ਦੇ ਵੱਲੋਂ ਵਾਪਸ ਕਰਵਾਏ ਗਏ। ਜਿਸ ਤੋਂ ਬਾਅਦ ਉਸ ਮਾਤਾ ਨੇ ਭਾਨੇ ਸਿੱਧੂ ਨੂੰ ਆਪਣਾ ਪੁੱਤਰ ਬਣਾ ਲਿਆ ਹੈ। ਭਾਨੇ ਸਿੱਧੂ ਦੇ ਵੱਲੋਂ ਏਜੰਟਾਂ ਦੇ ਵੱਲੋਂ ਠੱਗੇ ਲੱਖਾਂ ਰੁਪਏ ਹੁਣ ਤੱਕ ਵਾਪਸ ਕਰਵਾ ਚੁੱਕਿਆ ਹੈ।
ਭਾਨਾ ਸਿੱਧੂ ਨੇ ਸਰਕਾਰਾਂ ਨਾਲ ਵੀ ਮੱਥਾ ਲਾ ਚੁੱਕਿਆ ਹੈ ਅਤੇ ਕਈ ਵਾਰ ਇਸੇ ਕਰਕੇ ਜੇਲ੍ਹ ‘ਚ ਵੀ ਜਾ ਚੁੱਕਿਆ ਹੈ। ਭਾਨਾ ਸਿੱਧੂ ਦੀ ਮਾਂ ਦਾ ਦਿਹਾਂਤ ਹੋ ਚੁੱਕਿਆ ਹੈ ਅਤੇ ਭੈਣਾਂ ਦੇ ਵਿਆਹ ਹੋ ਚੁੱਕੇ ਹਨ । ਇੱਕ ਇੰਟਰਵਿਊ ‘ਚ ਉਸ ਨੇ ਦੱਸਿਆ ਸੀ ਕਿ ਉਹ ਵਿਆਹ ਨਹੀਂ ਕਰਵਾ ਰਿਹਾ । ਹਾਲਾਂਕਿ ਇੱਕ ਦੋ ਰਿਸ਼ਤੇ ਆਏ ਸਨ, ਪਰ ਉਹ ਲੋਕਾਂ ਦੇ ਨਾਲ ਝਗੜੇ ਅਤੇ ਮੇਰੇ ਵਿਵਾਦਾਂ ਨੂੰ ਵੇਖ ਕੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਗਏ ।