ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਮੌਤ ਦੀ ਖ਼ਬਰ ‘ਤੇ ਦਿੱਤਾ ਪ੍ਰਤੀਕਰਮ ਕਿਹਾ 'ਜਦੋਂ ਮੈਂ ਸਤਲੁਜ ਵਿੱਚ ਡੁੱਬ ਕੇ ਮਰਿਆ, ਫਿਰ ਕੀ ਹੋਇਆ'
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਬੀਤੇ ਦਿਨੀਂ ਮੌਤ ਦੀ ਅਫਵਾਹ ਫੈਲੀ ਸੀ ਕਿ ਸਤਲੁਜ ‘ਚ ਡੁੱਬਣ ਕਾਰਨ ਭਾਈ ਰਣਜੀਤ ਸਿੰਘ ਦੀ ਮੌਤ ਹੋ ਗਈ ਹੈ । ਉਹ ਗਰਮੀ ਤੋਂ ਰਾਹਤ ਪਾਉਣ ਦੇ ਲਈ ਸਤਲੁਜ ਦਰਿਆ ‘ਤੇ ਬੋਟਿੰਗ ਕਰਨ ਗਏ ਸਨ ।ਇਸ ਖ਼ਬਰ ਤੋਂ ਬਾਅਦ ਭਾਈ ਰਣਜੀਤ ਸਿੰਘ ਨੇ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ (Bhai Ranjit Singh Dhadrian Wale) ਦੀ ਬੀਤੇ ਦਿਨੀਂ ਮੌਤ ਦੀ ਅਫਵਾਹ ਫੈਲੀ ਸੀ ਕਿ ਸਤਲੁਜ ‘ਚ ਡੁੱਬਣ ਕਾਰਨ ਭਾਈ ਰਣਜੀਤ ਸਿੰਘ ਦੀ ਮੌਤ ਹੋ ਗਈ ਹੈ । ਉਹ ਗਰਮੀ ਤੋਂ ਰਾਹਤ ਪਾਉਣ ਦੇ ਲਈ ਸਤਲੁਜ ਦਰਿਆ ‘ਤੇ ਬੋਟਿੰਗ ਕਰਨ ਗਏ ਸਨ ।ਇਸ ਖ਼ਬਰ ਤੋਂ ਬਾਅਦ ਭਾਈ ਰਣਜੀਤ ਸਿੰਘ ਨੇ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ‘ਕੁਝ ਦਿਨ ਪਹਿਲਾਂ ਇਹ ਅਫਵਾਹ ਫੈਲੀ ਸੀ ।
ਹੋਰ ਪੜ੍ਹੋ : ਯੋਗ ਕਲਾਸ ‘ਚ ਡਾਂਸ ਕਰ ਰਹੇ ਸਰਦਾਰ ਦੀ ਹਾਰਟ ਅਟੈਕ ਕਾਰਨ ਮੌਤ, ਲੋਕ ਪਰਫਾਰਮੈਂਸ ਸਮਝ ਕੇ ਵਜਾਉਂਦੇ ਰਹੇ ਤਾੜੀਆਂ
ਪਰ ਉਹ ਬਿਲਕੁਲ ਠੀਕ ਹਨ ਅਤੇ ਅਸਲ ‘ਚ ਉਹ ਇੰਡੀਆ ‘ਚ ਪਾਣੀ ‘ਚ ਅਲੋਪ ਹੋ ਗਏ ਸਨ ਅਤੇ ਹੁਣ ਅਮਰੀਕਾ ‘ਚ ਸਮੁੰਦਰ ਚੋਂ ਨਿਕਲ ਆਏ ਹਨ ਅਤੇ ਹੁਣ ਮੈਨੂੰ ਲੱਗਿਆ ਕਿ ਮੇਰੇ ਵੀਰਾਂ ਨੇ ਜਿਨ੍ਹਾਂ ਨੂੰ ਇਹ ਖ਼ਬਰ ਵੇਖ ਕੇ ਖੁਸ਼ੀ ਮਿਲੀ ਸੀ, ਮੈਂ ਸੋਚਿਆ ਕਿ ਉਨ੍ਹਾਂ ਨੂੰ ਫਤਿਹ ਬੁਲਾ ਦਈਏ’। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਬਹੁਤ ਖੁਸ਼ ਦਿਖਾਈ ਦੇ ਰਹੇ ਹਨ ।
ਭਾਈ ਰਣਜੀਤ ਸਿੰਘ ਕੀਰਤਨ ਨਾਲ ਸੰਗਤਾਂ ਨੂੰ ਕਰਦੇ ਨਿਹਾਲ
ਭਾਈ ਰਣਜੀਤ ਸਿੰਘ ਆਪਣੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ । ਉਨ੍ਹਾਂ ਦੇ ਵੱਲੋਂ ਕੀਤੇ ਕੀਰਤਨ ‘ਚ ਵੱਡੀ ਗਿਣਤੀ ‘ਚ ਲੋਕ ਪਹੁੰਚਦੇ ਹਨ । ਇਸ ਤੋਂ ਇਲਾਵਾ ਭਾਈ ਸਾਹਿਬ ਬਲੌਗ ਵੀ ਬਣਾਉਂਦੇ ਹਨ ਅਤੇ ਨਵੀਆਂ ਨਵੀਆਂ ਥਾਂਵਾਂ ਨੂੰ ਐਕਸਪਲੋਰ ਕਰਦੇ ਹੋਏ ਨਜ਼ਰ ਆਉਂਦੇ ਹਨ ।