ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਫ਼ਿਲਮ ‘ਮਸਤਾਨੇ’ ਫ਼ਿਲਮ ਬਾਰੇ ਕਿਹਾ ‘ਹਰ ਕਿਸੇ ਨੂੰ ਜ਼ਰੂਰ ਵੇਖਣੀ ਚਾਹੀਦੀ ਫ਼ਿਲਮ’

ਤਰਸੇਮ ਜੱਸੜ, ਗੁਰਪ੍ਰੀਤ ਘੁੱਗੀ, ਬਨਿੰਦਰ ਬੰਨੀ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਫ਼ਿਲਮ ‘ਮਸਤਾਨੇ’ ਬੀਤੇ ਦਿਨ ਰਿਲੀਜ਼ ਹੋ ਚੁੱਕੀ ਹੈ ਅਤੇ ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਕਈ ਹਸਤੀਆਂ ਨੇ ਇਸ ਫ਼ਿਲਮ ਦੀ ਤਾਰੀਫ ਕੀਤੀ ਹੈ । ਹੁਣ ਗੁਰੁ ਘਰ ਦੇ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਵੀ ਇਸ ਫ਼ਿਲਮ ਬਾਰੇ ਗੱਲਬਾਤ ਕੀਤੀ ਹੈ ।

By  Shaminder August 27th 2023 07:00 AM

ਤਰਸੇਮ ਜੱਸੜ,(Tarsem jassar) ਗੁਰਪ੍ਰੀਤ ਘੁੱਗੀ, ਬਨਿੰਦਰ ਬੰਨੀ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਫ਼ਿਲਮ ‘ਮਸਤਾਨੇ’ ਬੀਤੇ ਦਿਨ ਰਿਲੀਜ਼ ਹੋ ਚੁੱਕੀ ਹੈ ਅਤੇ ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਕਈ ਹਸਤੀਆਂ ਨੇ ਇਸ ਫ਼ਿਲਮ ਦੀ ਤਾਰੀਫ ਕੀਤੀ ਹੈ । ਹੁਣ ਗੁਰੁ ਘਰ ਦੇ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਵੀ ਇਸ ਫ਼ਿਲਮ ਬਾਰੇ ਗੱਲਬਾਤ ਕੀਤੀ ਹੈ ।

ਹੋਰ ਪੜ੍ਹੋ :  ਸੰਸਦ ਭਵਨ ‘ਚ ਦਿਖਾਈ ਜਾਵੇਗੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ‘ਗਦਰ-2’ ਦੀ ਸਪੈਸ਼ਲ ਸਕ੍ਰੀਨਿੰਗ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ  ਨੇ ਕਿਤੇ ਜਾਣਾ ਸੀ । ਜਿਸ ਦੇ ਚੱਲਦਿਆਂ ਉਹ ਇਹ ਫ਼ਿਲਮ ਨਹੀਂ ਵੇਖ ਪਾਏ ਹਨ ਅਤੇ ਪਹਿਲੇ ਦਿਨ ਉਨ੍ਹਾਂ ਨੂੰ ਫ਼ਿਲਮ ਦੀ ਟਿਕਟ ਨਹੀਂ ਸੀ ਮਿਲੀ । ਪਰ ਉਹ ਇਸ ਫ਼ਿਲਮ ਨੂੰ ਵੇਖਣ ਦੇ ਲਈ ਜ਼ਰੂਰ ਜਾਣਗੇ । 


ਭਾਈ ਹਰਜਿੰਦਰ ਸਿੰਘ ਜੀ ਦੀ ਲੋਕਾਂ ਨੂੰ ਖ਼ਾਸ ਅਪੀਲ 

ਭਾਈ ਹਰਜਿੰਦਰ ਸਿੰਘ ਨੇ ਲੋਕਾਂ ਨੂੰ ਵੀ ਖ਼ਾਸ ਅਪੀਲ ਕੀਤੀ ਹੈ ਕਿ ਫ਼ਿਲਮ ਨੂੰ ਵੇਖਣ ਦੇ ਲਈ ਜ਼ਰੂਰ ਜਾਓ । ਕਿਉਂਕਿ ਇਸ ਫ਼ਿਲਮ ‘ਚ ਸਿੱਖਾਂ ਦੇ ਕਿਰਦਾਰ ਨੂੰ ਵਿਖਾਇਆ ਗਿਆ ਹੈ । ਭਾਈ ਹਰਜਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹ ਸੰਗਤਾਂ ਨੂੰ ਅਕਸਰ ਆਪਣੇ ਕੀਰਤਨ ਦੇ ਨਾਲ ਨਿਹਾਲ ਕਰਦੇ ਨਜ਼ਰ ਆਉਂਦੇ ਹਨ । ਉਹ ਅਕਸਰ ਧਾਰਮਿਕ ਸਮਾਗਮਾਂ ‘ਚ ਲਾਈਵ ਸ਼ੋਅ ਦੇ ਦੌਰਾਨ ਵੀ ਸੰਗਤਾਂ ਨੂੰ ਗੁਰੁ ਘਰ ਅਤੇ ਗੁਰਬਾਣੀ ਦੇ ਨਾਲ ਜੋੜਦੇ ਹਨ । ਹੁਣ ਤੱਕ ਉਹ ਅਨੇਕਾਂ ਹੀ ਸ਼ਬਦ ਆਪਣੀ ਰਸਭਿੰਨੀ ਆਵਾਜ਼ ‘ਚ ਗਾਇਨ ਕਰ ਚੁੱਕੇ ਹਨ । 

View this post on Instagram

A post shared by Harjinder Singh (@bhaiharjindersinghjiofficial)



Related Post