ਹਰਿਮੰਦਰ ਸਾਹਿਬ ‘ਚ ਯੋਗ ਆਸਣ ਕਰਨ ਵਾਲੀ ਕੁੜੀ ‘ਤੇ ਭਾਈ ਹਰਜਿੰਦਰ ਸਿੰਘ ਅਤੇ ਜਸਬੀਰ ਜੱਸੀ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ

ਬੀਤੇ ਦਿਨੀਂ ਕੌਮਾਂਤਰੀ ਯੋਗ ਦਿਵਸ ‘ਤੇ ਅਰਚਨਾ ਮਕਵਾਨਾ ਨਾਂਅ ਦੀ ਕੁੜੀ ਨੇ ਯੋਗ ਆਸਣ ਕੀਤਾ । ਜਿਸ ਤੋਂ ਬਾਅਦ ਕੁੜੀ ‘ਤੇ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਮਾਮਲੇ ‘ਤੇ ਸੈਲੀਬ੍ਰੇਟੀਜ਼ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਰਿਐਕਸ਼ਨ ਦਿੱਤੇ ਹਨ । ਇਸ ਦੇ ਨਾਲ ਹੀ ਗਾਇਕ ਜਸਬੀਰ ਜੱਸੀ ਨੇ ਵੀ ਇਸ ‘ਤੇ ਰਿਐਕਸ਼ਨ ਦਿੱਤਾ ਹੈ।

By  Shaminder June 24th 2024 06:12 PM

ਬੀਤੇ ਦਿਨੀਂ ਕੌਮਾਂਤਰੀ ਯੋਗ ਦਿਵਸ ‘ਤੇ ਅਰਚਨਾ ਮਕਵਾਨਾ ਨਾਂਅ ਦੀ ਕੁੜੀ ਨੇ ਯੋਗ ਆਸਣ ਕੀਤਾ । ਜਿਸ ਤੋਂ ਬਾਅਦ ਕੁੜੀ ‘ਤੇ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਮਾਮਲੇ ‘ਤੇ ਸੈਲੀਬ੍ਰੇਟੀਜ਼ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਰਿਐਕਸ਼ਨ ਦਿੱਤੇ ਹਨ । ਇਸ ਦੇ ਨਾਲ ਹੀ ਗਾਇਕ ਜਸਬੀਰ ਜੱਸੀ ਨੇ ਵੀ ਇਸ ‘ਤੇ ਰਿਐਕਸ਼ਨ ਦਿੱਤਾ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਉਨ੍ਹਾਂ ਨੇ ਆਪਣੀ ਤਸਵੀਰ ਦੇ ਨਾਲ ਸ਼ੇਅਰ ਕੀਤਾ ਹੈ। ਗਾਇਕ ਨੇ ਲਿਖਿਆ ‘ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ਦੀ ਮੂਰਖਤਾ ਜਾਂ ਲਾਪਰਵਾਹੀ ਭਰੀ ਗਲਤੀ ਨੂੰ ਮਜ਼ਹਬਾਂ ਦੀ ਲੜਾਈ ਬਨਾਉਣ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਸਿੱਖੀ ਮੁਹੱਬਤ ਦੇ ਨਾਲ ਭਰਪੂਰ ਹੈ ਅਤੇ ਆਪਣੇ ਦੇਸ਼ ਅਤੇ ਹਰ ਕੌਮ ‘ਤੇ ਹੁੰਦੇ ਜ਼ੁਲਮ ਨੂੰ ਰੋਕਣ ਵਾਲਾ ਧਰਮਾ ਹੈ। ਜਿਸ ਨੂੰ ਸਬੂਤ ਚਾਹੀਦਾ ਹੈ ਉਹ ਆਪਣੇ ਦਾਦੇ ਦਾਦੀਆਂ ਕੋਲੋਂ ਪੁੱਛ ਲੈਣ ।ਦੂਰ ਜਾਣ ਦੀ ਲੋੜ ਨਹੀਂ ਹੈ।


ਇਹ ਮੂਰਖਤਾ ਹੈ ਅਤੇ ਉਸ ਨੇ ਮੁਆਫ਼ੀ ਮੰਗ ਲਈ ਹੈ। ਪਰ ਅੱਗੇ ਤੋਂ ਸਭ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ‘ਤੇ ਕੋਈ ਤਰਕ ਨਹੀਂ । ਇਸ ਗਲਤੀ ਦੇ ਨਾਲ ਸਹਿਮਤ ਹੋ ਕੇ ਆਪਣੀ ਮੂਰਖਤਾ ਦਾ ਸਬੂਤ ਨਾ ਦਿਓ। ਦੇਗ ਤੇ ਤੇਗ ਵਾਲਾ ਇਤਿਹਾਸ ਜ਼ਰੂਰ ਪੜ੍ਹੋ’। ਜਸਬੀਰ ਜੱਸੀ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

View this post on Instagram

A post shared by Jassi (@jassijasbir)



ਭਾਈ ਹਰਜਿੰਦਰ ਸਿੰਘ ਨੇ ਦਿੱਤਾ ਰਿਐਕਸ਼ਨ 

ਇਸ ਮਾਮਲੇ ‘ਤੇ ਭਾਈ ਹਰਜਿੰਦਰ ਸਿੰਘ ਜੀ ਨੇ ਵੀ ਰਿਐਕਸ਼ਨ ਦਿੱਤਾ ਹੈ। ਜਿਸ ‘ਚ ਉਹ ਕਹਿ ਰਹੇ ਨੇ ਕਿ ਯੋਗ ਕਰਨਾ ਬਹੁਤ ਵਧੀਆ ਹੈ। ਇਸ ਦੇ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਨੇ, ਪਰ ਹਰ ਕੰਮ ਨੂੰ ਕਰਨ ਦੀ ਕੋਈ ਜਗ੍ਹਾ ਹੁੰਦੀ ਹੈ। ਦਰਬਾਰ ਸਾਹਿਬ ਅਜਿਹਾ ਅਸਥਾਨ ਹੈ । ਜਿੱਥੇ ਹਰ ਵੇਲੇ ਕਥਾ ਕੀਰਤਨ ਹੁੰਦਾ ਹੈ ਅਤੇ ਹਰ ਥਾਂ ਦੀ ਆਪਣੀ ਅਹਿਮੀਅਤ ਹੈ। 

View this post on Instagram

A post shared by Jassi (@jassijasbir)




ਹੋਰ ਪੜ੍ਹੋ 


Related Post